DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰੱਖਿਅਤ ਪਰਵਾਸ ਬਾਰੇ ਜਾਗਰੂਕਤਾ ਸੈਮੀਨਾਰ

ਗ਼ੈਰਕਾਨੂੰਨੀ ਪਰਵਾਸ ਦੇ ਖ਼ਤਰਿਆਂ ਤੇ ਡੰਕੀ ਰੂਟ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ

  • fb
  • twitter
  • whatsapp
  • whatsapp
featured-img featured-img
ਰਿਸੋਰਸ ਪਰਸਨ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ।
Advertisement

ਮਾਰਕੰਡਾ ਨੈਸ਼ਨਲ ਕਾਲਜ ਵਿਚ ‘ਸੁਰੱਖਿਅਤ ਤੇ ਸੂਚਿਤ ਪ੍ਰਵਾਸ ਵਿਸ਼ੇ’ ਉਤੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਕਰੀਅਰ ਡਿਵੈਲਪਮੈਂਟ, ਪਲੈਸਮੈਂਟ ਸੈੇਲ ਐਮ ਐਨ ਸੀ ਲਾਇਬਰੇਰੀ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਸੁਰੱਖਿਅਤ ਪ੍ਰਵਾਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਤੇ ਧੋਖਾਧੜੀ ਤੇ ਸ਼ੋਸ਼ਣ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅਜੇ ਕੁਮਾਰ ਨੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸੁਰੱਖਿਅਤ ਕਾਨੂੰਨੀ ਤੇ ਸੂਚਿਤ ਪ੍ਰਵਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।

Advertisement

ਰਿਸੋਰਸ ਪਰਸਨ ਸੌਰਭ ਦੁੱਗਲ ਨੇ ਗੈਰਕਾਨੂੰਨੀ ਪ੍ਰਵਾਸ ਦੇ ਖਤਰਿਆਂ ਖਾਸ ਕਰਕੇ ਡੰਕੀ ਰੂਟ ਬਾਰੇ ਵਿਸਥਾਰ ਨਾਲ ਦੱਸਿਆ ਤੇ ਉਦਾਹਰਨਾਂ ਦੇ ਕੇ ਇਸ ਦੇ ਭਿਆਨਕ ਨਤੀਜਿਆਂ ਨੂੰ ਦਰਸਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਲਤੀਆਂ ਤੋਂ ਬਚਣ, ਜਾਅਲੀ ਵੀਜ਼ਾ ਤੇ ਧੋਖੇਬਾਜ਼ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਾਨੂੰਨੀ ਪ੍ਰਵਾਸ ਦੇ ਸਾਧਨਾਂ ਜਿਵੇਂ ਕਿ ਵਰਕ ਪਰਮਿਟ, ਉੱਚ ਸਿੱਖਿਆ, ਵੀਜ਼ਾ ਪ੍ਰਕਿਰਿਆ, ਅਧਿਕਾਰਤ ਵੀਜ਼ਾ ਜਾਰੀ ਕਰਨ ਵਾਲੀਆਂ ਏਜੰਸੀਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ ਅਧਿਕਾਰਤ ਸਰੋਤਾਂ ’ਤੇ ਭਰੋਸਾ ਕਰਨ ਤੇ ਕਿਸੇ ਵੀ ਨਗਦ ਲੈਣ-ਦੇਣ ਤੋਂ ਬਚਣ ਲਈ ਵੀ ਚਿਤਾਵਨੀ ਦਿੱਤੀ।

Advertisement

ਸੌਰਭ ਦੁੱਗਲ ਨੇ ਦੱਸਿਆ ਕਿ ਪ੍ਰਵਾਸ ਨਾਲ ਸਬੰਧਤ ਸਹੀ ਜਾਣਕਾਰੀ ਲਈ ਕਰਨਾਲ ਵਿਚ ਪ੍ਰਵਾਸੀ ਸੂਚਨਾ ਤੇ ਜਾਗਰੂਕਤਾ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੋਂ ਵਿਦਿਆਰਥੀ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ। ਸੈਮੀਨਾਰ ਵਿਚ 100 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਪ੍ਰੋ. ਸੁਰਿੰਦਰ ਕਾਜਲ, ਡਾ. ਸੰਦੀਪ ਸ਼ਿਉਰਾਨ, ਡਾ. ਦੇਵ ਰਾਜ ਸ਼ਰਮਾ, ਪ੍ਰੋ. ਸਿਧਾਂਤ, ਪ੍ਰੋ. ਨੇਹਾ, ਪ੍ਰੋ. ਗਗਨਦੀਪ ਕੌਰ ਤੇ ਸਟਾਫ ਮੈਂਬਰ ਮੌਜੂਦ ਸਨ।

Advertisement
×