DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਲਜ ’ਚ Ragging ਖ਼ਿਲਾਫ਼ ਜਾਗਰੂਕਤਾ ਸਮਾਗਮ

ਵਿਦਿਆਰਥੀਆਂ ਨੂੰ ਰੈਗਿੰਗ ਨਾ ਕਰਨ ਦੀ ਸਹੁੰ ਚੁਕਾਈ

  • fb
  • twitter
  • whatsapp
  • whatsapp
featured-img featured-img
ਵਿਦਿਆਰਥਣਾਂ ਨੂੰ ਸਹੁੰ ਚੁਕਵਾਉਂਦੀ ਹੋਈ ਪ੍ਰਿੰਸੀਪਲ ਆਰਤੀ ਤ੍ਰੇਹਨ ਅਤੇ ਹੋਰ। -ਫੋਟੋ: ਸਤਨਾਮ ਸਿੰਘ
Advertisement

ਆਰੀਆ ਕੰਨਿਆ ਕਾਲਜ ਦੇ ਤੇਜਸਵਿਨੀ ਆਡੀਟੋਰੀਅਮ ਵਿੱਚ ਰੈਗਿੰਗ ਖ਼ਿਲਾਫ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਆਰਤੀ ਤ੍ਰੇਹਨ ਨੇ ਵਿਦਿਆਰਥੀਆਂ ਨੂੰ ਰੈਗਿੰਗ ਨਾ ਕਰਨ ਦੀ ਸਹੁੰ ਚੁਕਾਈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਦਾ ਵਾਤਾਵਰਨ ਸੁਰੱਖਿਅਤ ਅਤੇ ਅਨੁਕੂਲ ਹੈ। ਐਂਟੀ ਰੈਗਿੰਗ ਸੈੱਲ ਦੇ ਮੈਂਬਰਾਂ ਅਤੇ ਸਕੁਐਡ ਅਧਿਕਾਰੀਆਂ ਨੇ ਰੈਗਿੰਗ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵਿੱਚ ਰੈਗਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਯੂ ਜੀ ਸੀ ਦੀ ਇੱਕ ਐਂਟੀ ਰੈਗਿੰਗ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਇਸ ਤੋਂ ਇਲਾਵਾ ਐਂਟੀ ਰੈਗਿੰਗ ਸੈਲਫੀ ਕਾਰਨਰ ਸਥਾਪਤ ਕੀਤਾ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਅਤੇ ਮਹਿਸੂਸ ਕਰਨ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਸ ਸੈਲਫੀ ਪੁਆਇੰਟ ਦਾ ਲਾਭ ਉਠਾਇਆ। ਫੈਕਲਟੀ ਅਤੇ ਸੀਨੀਅਰ ਵਿਦਿਆਰਥੀ ਹਮੇਸ਼ਾ ਨਵੇਂ ਵਿਦਿਆਰਥੀਆਂ ਦਾ ਹਰ ਕਦਮ ’ਤੇ ਮਾਰਗਦਰਸ਼ਨ ਕਰਦੇ ਹਨ। ਕਿਸੇ ਵੀ ਅਸੁਵਿਧਾ ਦੀ ਸਥਿਤੀ ਵਿੱਚ ਉਹ ਐਂਟੀ ਰੈਗਿੰਗ ਸੈੱਲ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਹ ਪ੍ਰੋਗਰਾਮ ਐਂਟੀ ਰੈਗਿੰਗ ਸੈੱਲ ਦੀ ਕੋਆਰਡੀਨੇਟਰ ਡਾ. ਸੋਨੀਆ ਮਲਿਕ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਐਂਟੀ ਰੈਗਿੰਗ ਕਮੇਟੀ ਦੇ ਮੈਂਬਰ ਡਾ. ਅੰਜੂ, ਡਾ. ਭਾਰਤੀ ਸ਼ਰਮਾ, ਡਾ. ਪੂਨਮ ਸਿਵਾਚ, ਡਾ. ਹੇਮਾ ਸੁਖੀਜਾ, ਰਿੱਤੂ ਮਿੱਤਲ, ਅਨੁਰਾਧਾ ਅਤੇ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀ ਮੌਜੂਦ ਸਨ।

Advertisement
Advertisement
×