DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਐਥਲੈਟਿਕਸ: ਨਾਗਰ ਅਕੈਡਮੀ ਦੇ ਖਿਡਾਰਆਂ ਦਾ ਸ਼ਾਨਦਾਰ ਪ੍ਰਦਰਸ਼ਨ

ਰਤੀਆ ਦੀ ਨਾਗਰ ਸਪੋਰਟਸ ਟੈਲੇਂਟ ਅਕੈਡਮੀ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ 10 ਸੋਨ ਤਗ਼ਮੇ ਜਿੱਤੇ ਹਨ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਕੈਡਮੀ ਵਿੱਚ ਜੇਤੂ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼...

  • fb
  • twitter
  • whatsapp
  • whatsapp
featured-img featured-img
ਅਕੈਡਮੀ ਪ੍ਰਬੰਧਕਾਂ ਨਾਲ ਜੇਤੂ ਖਿਡਾਰੀ।
Advertisement

ਰਤੀਆ ਦੀ ਨਾਗਰ ਸਪੋਰਟਸ ਟੈਲੇਂਟ ਅਕੈਡਮੀ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ 10 ਸੋਨ ਤਗ਼ਮੇ ਜਿੱਤੇ ਹਨ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਕੈਡਮੀ ਵਿੱਚ ਜੇਤੂ ਖਿਡਾਰੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਨੰਦਕਿਸ਼ੋਰ, ਸੁਨੀਲ, ਡੀ ਪੀ ਸੰਦੀਪ ਜਾਂਗੜਾ, ਗਰਲਜ਼ ਸਕੂਲ ਦੇ ਡੀ ਪੀ ਸੁਨੀਲ ਕੁਮਾਰ, ਸਰਕਾਰੀ ਮਿਡਲ ਸਕੂਲ ਜਾਖਣ ਦੇ ਪੀ ਟੀ ਆਈ ਦੇਵੀਲਾਲ ਆਦਿ ਨੇ ਸ਼ਿਰਕਤ ਕੀਤੀ। ਸਾਰੇ ਮਹਿਮਾਨਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਕੈਡਮੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਅੱਗੇ ਵੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਮੁਕਾਬਲਿਆਂ ਵਿੱਚ ਲੜਕੀਆਂ ਦੇ ਵਰਗ ਵਿੱਚ ਭਾਰਤੀ ਚੌਹਾਨ ਨੇ 3 ਕਿਲੋਮੀਟਰ ਪੈਦਲ ਚਾਲ ਵਿੱਚ ਸੋਨ ਤਗਮਾ ਹਾਸਲ ਕੀਤਾ। ਅੰਡਰ-17 ਪੈਦਲ ਚਾਲ ਵਿੱਚ ਨੇਹਾ ਨੇ ਤੀਜਾ ਸਥਾਨ ਤੇ ਅੰਡਰ-14 ਡਿਸਕਸ ਥਰੋ ਵਿੱਚ ਪੱਲਵੀ ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਆਪਣੇ ਨਾਮ ਕੀਤਾ। ਅੰਡਰ-19 ਡਿਸਕਸ ਥਰੋ ਵਿੱਚ ਭਾਰਤੀ ਚੌਹਾਨ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਹੈਮਰ ਥਰੋ ਵਿੱਚ ਤਮੰਨਾ ਨੇ ਪਹਿਲਾ ਅਤੇ ਕਮਲਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-19 ਹੈਮਰ ਥਰੋ ਵਿੱਚ ਭਾਰਤੀ ਚੌਹਾਨ ਨੇ ਸੋਨ ਤਗ਼ਮਾ ਜਿੱਤਿਆ ਲੜਕਿਆਂ ਦੇ ਵਰਗ ਵਿੱਚ ਵੀ ਅਕੈਡਮੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਡਿਸਕਸ ਥਰੋ ਵਿੱਚ ਵਿਜੈ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਡਿਸਕਸ ਥਰੋ ਵਿੱਚ ਰਾਜ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਹੈਮਰ ਥਰੋ ਵਿੱਚ ਸਾਹਿਲ ਕੰਬੋਜ ਨੇ ਪਹਿਲਾ ਅਤੇ ਦੀਪਕ ਕੰਬੋਜ ਨੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਅਕੈਡਮੀ ਦੀ ਝੋਲੀ ਵਿੱਚ ਹੋਰ ਤਗਮੇ ਪਾਏ। ਇਸ ਮੌਕੇ ਕੋਚ ਰਘੁਵੀਰ ਸਿੰਘ ਅਤੇ ਕੋਚ ਸਪਨਾ ਰਾਣੀ ਨੇ ਕਿਹਾ ਕਿ ਖਿਡਾਰੀਆਂ ਦੀ ਇਹ ਸਫਲਤਾ ਉਨ੍ਹਾਂ ਦੇ ਅਨੁਸ਼ਾਸਨ ਅਤੇ ਅਭਿਆਸ ਦਾ ਨਤੀਜਾ ਹੈ।

Advertisement
Advertisement
×