DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਹਾਇਕ ਉਪਕਰਨ ਮੁਹੱਈਆ ਕਰਨ ਲਈ ਮੁਲਾਂਕਣ CAMP

80 ਤੋਂ ਵੱਧ ਦਿਵਿਆਂਗ ਅਤੇ ਬਜ਼ੁਰਗਾਂ ਦੀ ਜਾਂਚ

  • fb
  • twitter
  • whatsapp
  • whatsapp
featured-img featured-img
ਮਾਹਿਰਾਂ ਦੀ ਟੀਮ ਦਿਵਿਆਂਗ ਅਤੇ ਬਜ਼ੁਰਗਾਂ ਦੀ ਜਾਂਚ ਕਰਦੀ ਹੋਈ।
Advertisement

ਦਿਵਿਆਂਗ ਅਤੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਹਾਇਕ ਉਪਕਰਨ ਅਤੇ ਨਕਲੀ ਅੰਗ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਥਾਨਕ ਭਾਈਚਾਰਕ ਕੇਂਦਰ ਵਿੱਚ ਮੁਲਾਂਕਣ ਕੈਂਪ ਲਾਇਆ ਗਿਆ। ਕੈਂਪ ਦੌਰਾਨ ਰਤੀਆ ਦੇ 80 ਤੋਂ ਵੱਧ ਦਿਵਿਆਂਗ ਅਤੇ ਬਜ਼ੁਰਗ ਪੁੱਜੇ। ਕੈਂਪ ਵਿੱਚ ਭਾਰਤੀ ਨਕਲੀ ਅੰਗ ਨਿਰਮਾਣ ਨਿਗਮ ਲਿਮਟਿਡ (ਐਲਿਮਕੋ), ਮੁਹਾਲੀ ਦੀ ਟੀਮ ਨੇ ਲਾਭਪਾਤਰੀਆਂ ਦੀ ਜਾਂਚ ਕੀਤੀ ਗਈ। ਟੀਮ ਵਿੱਚ ਅਮਨਦੀਪ ਸ਼ਰਮਾ, ਸ਼ੁਭਮ ਕੁਮਾਰ ਅਤੇ ਮੋਹਿਤ ਕੁਮਾਰ ਸਣੇ ਹੋਰ ਮਾਹਿਰ ਸ਼ਾਮਲ ਸਨ। ਮੁਲਾਂਕਣ ਦੇ ਆਧਾਰ ’ਤੇ ਯੋਗ ਲਾਭਪਾਤਰੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਤਿੰਨ-ਪਹੀਆ ਗੱਡੀਆਂ, ਤਿੰਨ-ਪਹੀਆ ਸਾਈਕਲਾਂ, ਪਹੀਏਦਾਰ ਕੁਰਸੀਆਂ, ਸੁਣਨ ਵਾਲੇ ਯੰਤਰ, ਫਾਹੁੜੀਆਂ, ਮੋੜ ਕੇ ਰੱਖੇ ਜਾ ਸਕਣ ਵਾਲੇ ਸਹਾਰਾ-ਵਾਕਰ, ਪਖਾਨੇ ਵਾਲੀਆਂ ਕੁਰਸੀਆਂ ਅਤੇ ਹੋਰ ਲੋੜੀਂਦੇ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲਾਭਪਾਤਰੀਆਂ ਨੂੰ ਨਕਲੀ ਅੰਗਾਂ ਦੀ ਲੋੜ ਹੈ, ਉਨ੍ਹਾਂ ਨੂੰ ਵੀ ਮੁਲਾਂਕਣ ਅਨੁਸਾਰ ਸਹੂਲਤ ਦਿੱਤੀ ਜਾਵੇਗੀ।

ਰੈੱਡ ਕਰਾਸ ਦੇ ਸਕੱਤਰ ਰਵੀ ਹੁੱਡਾ ਨੇ ਕਿਹਾ ਕਿ ਦਿਵਿਆਂਗਤਾ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਜੇ ਲੋੜਵੰਦ ਨੂੰ ਉਸ ਦੀ ਸਰੀਰਕ ਲੋੜ ਮੁਤਾਬਕ ਢੁੱਕਵਾਂ ਸਹਾਇਕ ਉਪਕਰਨ ਜਾਂ ਨਕਲੀ ਅੰਗ ਮਿਲ ਜਾਵੇ ਤਾਂ ਉਹ ਰੋਜ਼ਾਨਾ ਦੇ ਕੰਮ ਵਧੇਰੇ ਸੁਖਾਲੇ ਢੰਗ ਨਾਲ ਕਰ ਸਕਦਾ ਹੈ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸੁਰਿੰਦਰ ਚੁੱਘ, ਜ਼ਿਲ੍ਹਾ ਸਿਖਲਾਈ ਅਧਿਕਾਰੀ ਦਲਬੀਰ ਸਿੰਘ, ਲੇਖਾਕਾਰ ਰਾਕੇਸ਼ ਕੁਮਾਰ, ਮਨੋਜ ਕੁਮਾਰ, ਦਇਆਨੰਦ ਸਿਹਾਗ, ਜਨਕਰਾਜ ਅਤੇ ਸਮਾਜ ਸੇਵੀ ਹੈਪੀ ਸਿੰਘ ਸੇਠੀ ਸਣੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Advertisement

Advertisement
Advertisement
×