DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਕਰਨਾਲ ਦੀ ਧੀ ਨੇ ਏਸ਼ੀਅਨ ਗੇਮਜ਼ ’ਚ ਕਾਂਸੀ ਦਾ ਤਗ਼ਮਾ ਫੁੰਡਿਆ

ਇੱਥੋਂ ਦੇ ਪਿੰਡ ਸ਼ਮਗੜ੍ ਦੀ 22 ਸਾਲਾ ਨਿਸ਼ਾਨੇਬਾਜ਼ ਰਾਇਜ਼ਾ ਢਿੱਲੋਂ ਨੇ ਬੁੱਧਵਾਰ ਨੂੰ ਆਇਚੀ-ਨਾਗੋਆ ਏਸ਼ੀਅਨ ਗੇਮਜ਼ 2026 ਵਿੱਚ ਮਹਿਲਾਵਾਂ ਦੇ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਜਿਵੇਂ ਹੀ ਇਹ ਖ਼ਬਰ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ...

  • fb
  • twitter
  • whatsapp
  • whatsapp
featured-img featured-img
ਜਿੱਤ ਦਾ ਜਸ਼ਨ ਮਨਾਉਂਦੇ ਮੌਕੇ ਮਿਠਾਈ ਵੰਡਣ ਮੌਕੇ ਪਰਿਵਾਰਕ ਮੈਂਬਰ।
Advertisement

ਇੱਥੋਂ ਦੇ ਪਿੰਡ ਸ਼ਮਗੜ੍ ਦੀ 22 ਸਾਲਾ ਨਿਸ਼ਾਨੇਬਾਜ਼ ਰਾਇਜ਼ਾ ਢਿੱਲੋਂ ਨੇ ਬੁੱਧਵਾਰ ਨੂੰ ਆਇਚੀ-ਨਾਗੋਆ ਏਸ਼ੀਅਨ ਗੇਮਜ਼ 2026 ਵਿੱਚ ਮਹਿਲਾਵਾਂ ਦੇ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਜਿਵੇਂ ਹੀ ਇਹ ਖ਼ਬਰ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਮਨਾਉਂਦਿਆਂ ਮਿਠਾਈ ਵੰਡਣੀਆ ਸ਼ੁਰੂ ਕਰ ਦਿੱਤੀਆਂ।

ਰਾਇਜ਼ਾ ਨੇ ਇਹ ਤਗ਼ਮਾ ਪਰਿਨਾਜ਼ ਧਾਲੀਵਾਲ ਅਤੇ ਮਹੇਸ਼ਵਰੀ ਚੌਹਾਨ ਨਾਲ ਮਿਲ ਕੇ ਜਿੱਤਿਆ ਹੈ। ਇਸ ਪ੍ਰਾਪਤੀ ਨਾਲ ਨਾ ਸਿਰਫ਼ ਉਸ ਦੇ ਪਰਿਵਾਰ ਬਲਕਿ ਪਿੰਡ ਦਾ ਵੀ ਨਾਂ ਰੋਸ਼ਨ ਹੋਇਆ ਹੈ।

Advertisement

ਉਸ ਦੇ ਪਿਤਾ ਰਵਜੀਤ ਸਿੰਘ ਢਿੱਲੋਂ ਅਤੇ ਦਾਦਾ ਦਲਜੀਤ ਸਿੰਘ ਢਿੱਲੋਂ ਲਈ ਇਹ ਤਗ਼ਮਾ ਸਾਲਾਂ ਦੀ ਮਿਹਨਤ ਅਤੇ ਨਿਸ਼ਾਨੇਬਾਜ਼ੀ ਪ੍ਰਤੀ ਉਸ ਜਨੂੰਨ ਦਾ ਨਤੀਜਾ ਹੈ ਜੋ ਪਰਿਵਾਰ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲਿਆ ਆ ਰਿਹਾ ਹੈ। ਢਿੱਲੋਂ ਪਰਿਵਾਰ ਦਾ ਹਥਿਆਰਾਂ ਨਾਲ ਸਬੰਧ ਪੀੜ੍ਹੀਆਂ ਪੁਰਾਣਾ ਹੈ। ਰਵਜੀਤ ਨੇ ਦੱਸਿਆ ਕਿ ਉਸ ਦੇ ਦਾਦਾ ਗੁਰਿੰਦਰ ਸਿੰਘ ਢਿੱਲੋਂ ਕੋਲ ਕਈ ਬੰਦੂਕਾਂ ਸਨ, ਜੋ ਬਾਅਦ ਵਿੱਚ ਉਸ ਦੇ ਪਿਤਾ ਨੂੰ ਮਿਲ ਗਈਆਂ।

Advertisement

ਰਵਜੀਤ ਨੇ ਕਿਹਾ, “ਮੇਰੇ ਦਾਦਾ ਜੀ ਕੋਲ ਬਹੁਤ ਸਾਰੀਆਂ ਬੰਦੂਕਾਂ ਸਨ, ਜੋ ਮੇਰੇ ਪਿਤਾ ਜੀ ਨੂੰ ਤਬਦੀਲ ਕਰ ਦਿੱਤੀਆਂ ਗਈਆਂ। ਮੇਰੇ ਪਿਤਾ ਜੀ ਨੇ ਮੇਰੇ ਹੱਥ ਵਿੱਚ ਬੰਦੂਕ ਫੜਾਈ, ਪਰ ਮੈਂ ਇਸ ਨੂੰ ਇਸ ਪੱਧਰ ਤੱਕ ਨਹੀਂ ਲੈ ਜਾ ਸਕਿਆ। ਮੈਂ ਇਹੀ ਵਿਰਸਾ ਆਪਣੀ ਧੀ ਨੂੰ ਸੌਂਪਿਆ, ਅਤੇ ਉਸ ਇਸ ਨੂੰ ਹੋਰ ਬਹੁਤ ਅੱਗੇ ਲੈ ਗਈ ਹੈ।” ਉਨ੍ਹਾਂ ਕਿਹਾ ਕਿ ਪਰਿਵਾਰ ਦੇ ਨਿਸ਼ਾਨੇਬਾਜ਼ੀ ਪ੍ਰਤੀ ਜਨੂੰਨ ਨੇ ਰਾਇਜ਼ਾ ਨੂੰ ਘੱਟ ਉਮਰ ਵਿੱਚ ਹੀ ਪ੍ਰੇਰਿਤ ਕੀਤਾ। ਉਸ ਨੇ ਸਭ ਤੋਂ ਪਹਿਲਾਂ 12 ਸਾਲ ਦੀ ਉਮਰ ਵਿੱਚ ਏਅਰ ਰਾਈਫਲ ਫੜੀ ਸੀ ਅਤੇ 15 ਸਾਲ ਦੀ ਉਮਰ ਵਿੱਚ ਸਕੀਟ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ।

ਉਸ ਨੇ ਕਿਹਾ, “ਉਹ ਬਚਪਨ ਤੋਂ ਹੀ ਮਿਹਨਤੀ ਰਹੀ ਹੈ। ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।”

ਭਾਵੇਂ ਪਰਿਵਾਰ ਕਾਂਸੀ ਦੇ ਤਗ਼ਮੇ ਤੋਂ ਖੁਸ਼ ਹੈ, ਪਰ ਰਵਜੀਤ ਨੇ ਮੰਨਿਆ ਕਿ ਉਨ੍ਹਾਂ ਨੂੰ ਸੋਨੇ ਦੇ ਤਗ਼ਮੇ ਦੀ ਉਮੀਦ ਸੀ। ਉਸ ਨੇ ਕਿਹਾ, “ਉਹ ਸਿਰਫ਼ ਇੱਕ ਅੰਕ ਨਾਲ ਖੁੰਝ ਗਈ। ਨਹੀਂ ਤਾਂ ਤਗ਼ਮਾ ਕੁਝ ਹੋਰ ਹੋ ਸਕਦਾ ਸੀ। ਪਰ ਸਾਨੂੰ ਉਸ ਦੀ ਪ੍ਰਾਪਤੀ 'ਤੇ ਮਾਣ ਹੈ।”

ਰਾਇਜ਼ਾ ਦਾ ਖੇਡ ਸਫ਼ਰ ਪਹਿਲਾਂ ਹੀ ਪ੍ਰਭਾਵਸ਼ਾਲੀ ਰਿਹਾ ਹੈ। ਉਸ ਨੇ 2021 ਵਿੱਚ ਲੀਮਾ, ਪੇਰੂ ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨਾ ਜਿੱਤਿਆ, ਉਸ ਤੋਂ ਬਾਅਦ 2023 ਵਿੱਚ ਕੋਰੀਆ ਵਿੱਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਅਤੇ 2025 ਵਿੱਚ ਜੂਨੀਅਰ ਵਿਸ਼ਵ ਕੱਪ ਵਿੱਚ ਦੋ ਚਾਂਦੀ ਦੇ ਤਗ਼ਮੇ ਜਿੱਤੇ। ਉਸ ਨੇ ਰਾਸ਼ਟਰੀ ਅਤੇ ਸੀਨੀਅਰ ਕੌਮੀ ਖ਼ਿਤਾਬ ਵੀ ਜਿੱਤੇ ਹਨ ਅਤੇ 122 ਅੰਕਾਂ ਦਾ ਰਾਸ਼ਟਰੀ ਰਿਕਾਰਡਧਾਰਕ ਹੈ।

ਰਾਇਜ਼ਾ ਦੀ ਮਾਂ ਗੁਲ ਢਿੱਲੋਂ ਸ਼ਮਗੜ੍ਹ ਦੀ ਸਰਪੰਚ ਹੈ। ਪਰਿਵਾਰ ਨੇ ਕਿਹਾ ਕਿ ਰਾਇਜ਼ਾ ਦੇ ਪਿੰਡ ਪੁੱਜਣ ’ਤੇ ਜਸ਼ਨ ਮਨਾਇਆ ਜਾਵੇਗਾ। ਰਾਇਜ਼ਾ ਦੇ ਆਉਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਦੋਹਾ, ਕਤਰ ਜਾਣ ਦੀ ਉਮੀਦ ਹੈ, ਜਿਸ ਨੂੰ ਉਸ ਦਾ ਪਰਿਵਾਰ ਉਸ ਦੀ ਓਲੰਪਿਕ ਕੁਆਲੀਫਿਕੇਸ਼ਨ ਯਾਤਰਾ ਵੱਲ ਇੱਕ ਮਹੱਤਵਪੂਰਨ ਕਦਮ ਮੰਨਦਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦਾ ਅੰਤਮ ਸੁਪਨਾ ਓਲੰਪਿਕ ਵਿੱਚ ਮੁਕਾਬਲਾ ਕਰਨਾ ਹੈ।

ਉਸ ਦੇ ਦਾਦਾ ਦਲਜੀਤ ਸਿੰਘ ਢਿੱਲੋਂ ਨੇ ਕਿਹਾ, “ਉਹ ਸਿਰਫ਼ 22 ਸਾਲਾਂ ਦੀ ਹੈ ਅਤੇ ਉਸ ਨੇ ਹੋਰ ਬਹੁਤ ਕੁਝ ਹਾਸਲ ਕਰਨਾ ਹੈ। ਉਸ ਦਾ ਓਲੰਪਿਕ ਦਾ ਸੁਪਨਾ ਅਜੇ ਵੀ ਜ਼ਿੰਦਾ ਹੈ।” ਉਨ੍ਹਾਂ ਅੱਗੇ ਕਿਹਾ, “ਮੈਂ ਖੁਸ਼ ਹਾਂ ਕਿ ਉਸ ਨੇ ਇੱਕ ਹੋਰ ਟੀਚਾ ਹਾਸਲ ਕਰ ਲਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਓਲੰਪਿਕ ਵਿੱਚ ਤਗ਼ਮਾ ਜਿੱਤੇਗੀ।”

Advertisement
×