ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ ਰਤੀਆ, 23 ਜੂਨ ਮਹਿਲਾ ਥਾਣਾ ਫਤਿਹਾਬਾਦ ਦੀ ਟੀਮ ਨੇ ਰਤੀਆ ਖੇਤਰ ਵਿੱਚ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਲਾਭ ਚੰਦ ਵਾਸੀ ਬੋਡਾ ਰਤੀਆ ਜ਼ਿਲ੍ਹਾ...
Advertisement
ਪੱਤਰ ਪ੍ਰੇਰਕ
ਰਤੀਆ, 23 ਜੂਨ
Advertisement
ਮਹਿਲਾ ਥਾਣਾ ਫਤਿਹਾਬਾਦ ਦੀ ਟੀਮ ਨੇ ਰਤੀਆ ਖੇਤਰ ਵਿੱਚ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਲਾਭ ਚੰਦ ਵਾਸੀ ਬੋਡਾ ਰਤੀਆ ਜ਼ਿਲ੍ਹਾ ਫਤਿਹਾਬਾਦ ਵਜੋਂ ਹੋਈ ਹੈ। ਮਹਿਲਾ ਥਾਣਾ ਇੰਚਾਰਜ ਅਰੁਣਾ ਰਾਣੀ ਨੇ ਦੱਸਿਆ ਕਿ 16 ਜੂਨ ਨੂੰ ਵਨ ਸਟਾਫ ਸੈਂਟਰ ਤੋਂ ਸੂਚਨਾ ਮਿਲੀ ਸੀ ਕਿ ਨਾਬਾਲਗ ਲੜਕੀ ਉੱਥੇ ਇਕੱਲੀ ਮੌਜੂਦ ਹੈ। ਇਹ ਲੜਕੀ ਨਾ ਤਾਂ ਮੁਲਜ਼ਮ ਬਾਰੇ ਕੁਝ ਦਸ ਸਕੀ ਅਤੇ ਨਾ ਹੀ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇ ਸਕੀ। ਮਹਿਲਾ ਪੁਲੀਸ ਸਟੇਸ਼ਨ ਫਤਿਹਾਬਾਦ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ। ਲੇਡੀ ਸਬ-ਇੰਸਪੈਕਟਰ ਰੇਖਾ ਨੇ ਤੁਰੰਤ ਲੜਕੀ ਨਾਲ ਸੰਪਰਕ ਕੀਤਾ। ਮਗਰੋਂ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਲੜਕੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।
Advertisement
×