ਪੰਚਕੂਲਾ ਦੇ ਪਿੰਡ ਬਤੌੜ ਵਿੱਚ ਬਣੇਗਾ ਆਰਮੀ ਨਰਸਿੰਗ ਕਾਲਜ

ਪੰਚਕੂਲਾ ਦੇ ਪਿੰਡ ਬਤੌੜ ਵਿੱਚ ਬਣੇਗਾ ਆਰਮੀ ਨਰਸਿੰਗ ਕਾਲਜ

ਮੰਤਰੀ ਰਾਜਨਾਥ ਦਾ ਸਵਾਗਤ ਕਰਦੇ ਹੋਏ ਗਿਆਨ ਚੰਦ ਗੁਪਤਾ

ਪੀ.ਪੀ. ਵਰਮਾ

ਪੰਚਕੂਲਾ, 7 ਅਪਰੈਲ 

ਹਰਿਆਵਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਹੈ ਕਿ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਬਤੌੜ ਵਿੱਚ ਆਰਮੀ ਨਰਸਿੰਗ ਕਾਲਜ ਖੋਲ੍ਹਿਆ ਜਾਵੇਗਾ। ਸ੍ਰੀ ਗੁਪਤਾ ਨੇ ਇਹ ਐਲਾਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤਾ। ਸ੍ਰੀ ਰਾਜਨਾਥ ਸਿੰਘ ਨੇ ਹਰਿਆਣਾ ਦੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਰਮੀ ਨਰਸਿੰਗ ਕਾਲਜ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰ ਦਿੱਤਾ ਜਾਵੇ। ਇਸ ਕਾਲਜ ਨੂੰ ਪੱਛਮੀ ਕਮਾਂਡ ਦਾ ਹੈੱਡਕੁਆਰਟਰ ਚਲਾਏਗਾ। ਉਨ੍ਹਾਂ ਕਿਹਾ ਕਿ ਇਹ ਕਾਲਜ ਰੱਖਿਆ ਮੰਤਰਾਲੇ ਅਧੀਨ ਹੋਵੇਗਾ।

ਇਸੇ ਤਰ੍ਹਾਂ ਹਰਿਆਵਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਆਰਮੀ ਨਰਸਿੰਗ ਕਾਲਜ ਜਿਹੜਾ ਪਿੰਡ ਬਤੌੜ ਵਿੱਚ ਬਣਾਇਆ ਜਾਣਾ ਹੈ, ਪੰਚਕੂਲਾ ਦੀ ਪੱਛਮੀ ਕਮਾਂਡ ਤੋਂ 20 ਕਿਲੋਮੀਟਰ ਦੂਰ ਹੋਵੇਗਾ।

ਅੰਬਾਲਾ ’ਚ ਬਣੇਗਾ ਹਵਾਈ ਅੱਡਾ

ਅੰਬਾਲਾ (ਰਤਨ ਸਿੰਘ ਢਿੱਲੋਂ): ਉਡਾਣ ਆਰਸੀ-3 ਤਹਿਤ ਸਿਵਲ ਐਨਕਲੇਵ (ਏਅਰਪੋਰਟ) ਬਣਾਉਣ ਨੂੰ ਲੈ ਕੇ ਏਅਰਫੋਰਸ ਸਟੇਸ਼ਨ ਅੰਬਾਲਾ ਛਾਉਣੀ ਵਿੱਚ ਏਅਰ ਆਫ਼ਿਸਰ ਕਮਾਂਡਿੰਗ ਪ੍ਰਸ਼ਾਂਤ ਆਰੀਆ ਤੇ ਡੀਸੀ ਅਸ਼ੋਕ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ। ਡੀਸੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਯਤਨਾਂ ਨਾਲ ਅੰਬਾਲਾ ਵਿਚ ਘਰੇਲੂ ਹਵਾਈ ਅੱਡੇ ਦੀ ਮਨਜ਼ੂਰੀ ਮਿਲੀ ਹੈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All