ਸਾਈਕਲਿੰਗ ਵਿੱਚ ਅੰਸ਼ਿਕਾ ਨੇ ਸੋਨ ਤਗ਼ਮਾ ਜਿੱਤਿਆ
ਕੁਰੂਕਸ਼ੇਤਰ ਦੇ ਮੁਕੀਮਪੁਰਾ ਪਿੰਡ ਵਿੱਚ ਕਰਵਾਏ ਗਏ ਦੋ ਦਿਨਾਂ ਪਹਾੜੀ ਬਾਈਕ ਸਾਈਕਲਿੰਗ ਮੁਕਾਬਲੇ ਵਿੱਚ ਸੂਬੇ ਭਰ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਨੂੰ ਪਿੰਡ ਦੇ ਸਰਪੰਚ ਪਰਵਿੰਦਰ ਸਿੰਘ, ਨੰਬਰਦਾਰ ਸੂਰਤ ਸਿੰਘ ਤੇ ਹਰਿਆਣਾ ਰਾਜ...
ਕੁਰੂਕਸ਼ੇਤਰ ਦੇ ਮੁਕੀਮਪੁਰਾ ਪਿੰਡ ਵਿੱਚ ਕਰਵਾਏ ਗਏ ਦੋ ਦਿਨਾਂ ਪਹਾੜੀ ਬਾਈਕ ਸਾਈਕਲਿੰਗ ਮੁਕਾਬਲੇ ਵਿੱਚ ਸੂਬੇ ਭਰ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਨੂੰ ਪਿੰਡ ਦੇ ਸਰਪੰਚ ਪਰਵਿੰਦਰ ਸਿੰਘ, ਨੰਬਰਦਾਰ ਸੂਰਤ ਸਿੰਘ ਤੇ ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਸ਼ ਅਸੀਜਾ ਨੇ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਗਦੀਸ਼ ਅਸੀਜਾ ਨੇ ਕਿਹਾ ਕਿ ਸਾਈਕਲਿੰਗ ਨਾ ਸਿਰਫ ਵਾਤਾਵਰਨ ਦੀ ਰੱਖਿਆ ਕਰਦਾ ਹੈ ਬਲਕਿ ਸਰੀਰ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੱਸਾਂ ਦੀ ਬਜਾਏ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰੇ ਤਾਂ ਭਵਿੱਖ ਵਿੱਚ ਸੂਬੇ ਦੇ ਐਥਲੀਟ ਓਲਿੰਪਕ ਵਿੱਚ ਸਾਈਕਲਿੰਗ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸਾਈਕਲਿੰਗ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਮਜ਼ਬੂਤੀ ਸਥਾਪਿਤ ਕੀਤੀ ਹੈ। ਪਿੰਡ ਦੇ ਸਰਪੰਚ ਪਰਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿਚ ਸੂਬਾ ਪੱਧਰੀ ਮੁਕਾਬਲੇ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ ,ਕਿਉਂਕਿ ਇਹ ਪੇਂਡੂ ਪ੍ਰਤਿਭਾ ਨੂੰ ਵੱਧਣ ਫੁੱਲਣ ਦੇ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਸ ਸਮਾਗਮ ਲਈ ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਮੁਕਾਬਲਿਆਂ ਦੇ ਨਤੀਜਿਆਂ ਵਿੱਚ ਅੰਡਰ 14 ਕੁੜੀਆਂ ਦੇ ਮਾਰਸ਼ ਸਟਾਰਟ ਵਿੱਚ ਫਤਿਆਬਾਦ ਦੀ ਦੀਕਸ਼ਾ ਨੇ ਪਹਿਲਾ, ਫਤਿਆਬਾਦ ਦੀ ਸੁਰੂਚੀ ਨੇ ਦੂਜਾ, ਪੰਚਕੂਲਾ ਦੀ ਪ੍ਰੀਤੀ ਨੇ ਕਾਂਸੀ ਦਾ ਤਗਮਾ ਜਿੱਤਿਆ, ਅੰਡਰ 23ਪੁਰਸ਼ ਵਰਗ ਵਿੱਚ ਹਿਸਾਰ ਦੇ ਸੁਨੀਲ ਕੁਮਾਰ ਨੇ ਸੋਨ ਤਗਮਾ, ਕਰਨਾਲ ਦੇ ਅਤੁੱਲ ਨੇ ਚਾਂਦੀ ਤੇ ਹਿਸਾਰ ਦੇ ਰਾਹੁਲ ਨੇ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾਵਾਂ ਦੇ ਮਾਰਸ਼ ਸਟਾਰਟ ਮੁਕਾਬਲੇ ਵਿਚ ਹਿਸਾਰ ਦੀ ਜੋਤੀ ਨੇ ਸੋਨ ਤਗਮਾ, ਪੂਜਾ ਨੇ ਚਾਂਦੀ ਤੇ ਫਤਿਆਬਾਦ ਦੀ ਪੂਜਾ ਨੇ ਕਾਂਸੀ ਦਾ ਤਗਮਾ, ਅੰਡਰ 16 ਕੁੜੀਆਂ ਵਿਚ ਪੰਚਕੂਲਾ ਦੀ ਅੰਸ਼ਿਕਾ 15.01.833 ਮਿੰਟ ਦੇ ਸਮੇਂ ਨਾਲ ਸੋਨ ਤਗਮਾ, ਫਤਿਆਬਾਦ ਦੀ ਰੂਪ ਨੇ 16.31.362 ਮਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ, ਅੰਡਰ 14 ਲੜਕਿਆਂ ਦੀ ਦੌੜ ਟੀਮ ਵਿਚ ਫਤਿਆਬਾਦ ਦੇ ਰਾਹੁਲ ਨੇ ਸੋਨ ਤਗਮਾ, ਪੰਚਕੂਲਾ ਦੇ ਅਹਿਮ ਨੇ ਚਾਂਦੀ ਤੇ ਕੁਰੂਕਸ਼ੇਤਰ ਦੇ ਲੱਕੀ ਨੇ ਕਾਂਸੀ, ਅੰਡਰ 16 ਲੜਕਿਆਂ ਦੇ ਵਿਅਕਤੀਗਤ ਟਰਾਈਲ ਵਿਚ ਪਾਨੀਪਤ ਦੇ ਮੋਕਸ਼ ਨੇ 24.20.806 ਮਿੱਟ ਦੇ ਸਮੇਂ ਨਾਲ ਸੋਨ ਤਗਮਾ, ਕਰਨਾਲ ਦੇ ਸ਼ਿਵਮ ਨੇ 29.10.799 ਮਿੰਟ ਦੇ ਸਮੇਂ ਨਾਲ ਚਾਂਦੀ ਤੇ ਹਿਸਾਰ ਦੇ ਦੀਪਕ ਨੇ 29.25.378 ਮਿੰਟ ਸਮੇਂ ਦੇ ਨਾਲ ਕਾਂਸੀ ਦਾ ਤਗਮਾ ਜਿਿੱਤਆ। ਪੰਚਕੂਲਾ ਦੀ ਅੰਸ਼ਿਕਾ ਨੇ ਸਬ ਜੂੁਨੀਅਰ ਵਰਗ ਵਿਚ ਸੋਨ ਤਗਮ ਾਜਿੱਤ ਕੇ ਜਿਲੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਜਗਦੀਸ਼ ਅਸੀਜਾ, ਸਰਪੰਚ ਪਰਵਿੰਦਰ ਸਿੰਘ, ਨੰਬਰਦਾਰ ਸੂਰਤ ਸਿੰਘ, ਗੁਰਚਰਨ ਅਨੇਜਾ,ਗੌਰਵ ਵਰਮਾ, ਨੇਹਾ ਸੈਣੀ, ਅੰਗਰੇਜ, ਵਿਨੋਦ ,ਮਹਿੰਦਰ,ਜੋਗਿੰਦਰ ਸਿੰਘ ਤੇ ਕਈ ਖੇਡ ਪ੍ਰੇਮੀ ਮੌਜੂਦ ਸਨ।

