ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਸੂਬੇ ਦੀਆਂ ਲਗਪਗ 687 ਰਜਿਸਟਰਡ ਗਊਸ਼ਾਲਾਵਾਂ ਨੂੰ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਸਰਕਾਰ ਵੱਲੋਂ ਗਊ ਲਈ 20 ਰੁਪਏ, ਬਛੜੇ ਲਈ 10 ਰੁਪਏ ਅਤੇ ਨੰਦੀ ਲਈ 25 ਰੁਪਏ ਪ੍ਰਤੀਦਿਨ ਚਾਰਾ ਤੇ ਦੇਖਭਾਲ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਊ ਦੀ ਸੇਵਾ ਕਰਨ ਨਾਲ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਗਊ ਦੀ ਸੁਰੱਖਿਆ ਕਰਨੀ ਸਿਰਫ਼ ਧਾਰਮਿਕ ਫਰਜ਼ ਨਹੀਂ, ਸਗੋਂ ਜ਼ਿੰਮੇਦਾਰੀ ਵੀ ਬਣਦੀ ਹੈ। ਸ੍ਰੀ ਪੰਵਾਰ ਪਿੰਡ ਬੁੱਢਾਖੇੜਾ ਲਾਠਰ ਵਿੱਚ ਸਥਿਤ ਓਮ ਸ਼੍ਰੀ ਸ਼ਿਆਮ ਵਿਕਲਾਂਗ ਗਊਸ਼ਾਲਾ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ 11 ਲੱਖ ਰੁਪਏ ਗਊਸ਼ਾਲਾ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਹਰਿਆਣਵੀਂ ਕਲਾਕਾਰ ਮਾਸੂਮ ਸ਼ਰਮਾ ਅਤੇ ਸਮਾਜਸੇਵੀ ਵਿਕਾਸ ਦੇ ਪਿਤਾ ਬਾਲਾ ਰਾਮ ਸ਼ਰਮਾ ਦੁਆਰਾ ਸਵਰਗਵਾਸੀ ਸੰਦੀਪ ਲਾਠਰ ਦੀ ਯਾਦ ਵਿੱਚ ਪਸ਼ੂਆਂ ਦੇ ਇਲਾਜ ਲਈ ਭੇਟ ਕੀਤੀ ਐਂਬੂਲੈਂਸ ਦੀ ਚਾਬੀ ਗਊਸ਼ਾਲਾ ਸਮਿਤੀ ਨੂੰ ਸੌਂਪੀ ਗਈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਗਊ ਦੀ ਸੁਰੱਖਿਆ ਲਈ ਲਏ ਗਏ ਇਤਿਹਾਸਕ ਫੈਸਲਿਆਂ ਦਾ ਜ਼ਿਕਰ ਕਰਦਿਆਂ ਇਸ ਤਰ੍ਹਾਂ ਦੀ ਗਊ ਸੇਵਾ ਲਈ ਸਾਰੇ ਨਾਗਰਿਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਗਊਸ਼ਾਲਾ ਸੰਚਾਲਕ ਕ੍ਰਿਸ਼ਨ ਦਾਸ, ਪ੍ਰਧਾਨ ਡਾ. ਸੁਭਾਸ਼, ਸੰਸਥਾਪਕ ਕਸ਼ਮੀਰਾ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

