ਅਨੀਤਾ ਨੂਨਿਵਾਲ ਅਤੇ ਆਨੰਦ ਪ੍ਰਕਾਸ਼ ਦਹੀਆ ਨੇ ਅਹੁਦੇ ਸੰਭਾਲੇ
ਹਰਿਆਣਾ ਸਰਕਾਰ ਦੇ ਅਦਾਲਤੀ ਵਿਭਾਗ ਵਿੱਚ ਨਵ-ਨਿਯੁਕਤ ਡਿਪਟੀ ਡਾਇਰੈਕਟਰ ਅਨੀਤਾ ਨੂਨਿਵਾਲ ਨੇ ਅੱਜ ਆਪਣਾ ਅਹੁਦਾ ਸੰੰਭਾਲ ਲਿਆ ਹੈ। ਇਸ ਤੋਂ ਪਹਿਲਾਂ ਅਨੀਤਾ ਨੂਨਿਵਾਲ ਜੀਂਦ ’ਚ ਡਿਸਟ੍ਰਿਕਟ ਅਟਾਰਨੀ ਦੇ ਅਹੁਦੇ ’ਤੇ ਤਾਇਨਾਤ ਸਨ। ਅਹੁਦਾ ਸੰਭਾਲਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ...
Advertisement
ਹਰਿਆਣਾ ਸਰਕਾਰ ਦੇ ਅਦਾਲਤੀ ਵਿਭਾਗ ਵਿੱਚ ਨਵ-ਨਿਯੁਕਤ ਡਿਪਟੀ ਡਾਇਰੈਕਟਰ ਅਨੀਤਾ ਨੂਨਿਵਾਲ ਨੇ ਅੱਜ ਆਪਣਾ ਅਹੁਦਾ ਸੰੰਭਾਲ ਲਿਆ ਹੈ। ਇਸ ਤੋਂ ਪਹਿਲਾਂ ਅਨੀਤਾ ਨੂਨਿਵਾਲ ਜੀਂਦ ’ਚ ਡਿਸਟ੍ਰਿਕਟ ਅਟਾਰਨੀ ਦੇ ਅਹੁਦੇ ’ਤੇ ਤਾਇਨਾਤ ਸਨ। ਅਹੁਦਾ ਸੰਭਾਲਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿ ਸਰਕਾਰ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਸਾਰੇ ਕੰਮ ਕੀਤੇ ਜਾਣਗੇ। ਇਸੇ ਤਰ੍ਹਾਂ ਨਵ-ਨਿਯੁਕਤ ਡਿਸਟ੍ਰਿਕਟ ਅਟਾਰਨੀ ਨੇ ਆਨੰਦ ਪ੍ਰਕਾਸ਼ ਦਹੀਆ ਨੇ ਆਪਣਾ ਕਾਰਜਭਾਰ ਸੰਭਾਲ ਲਿਆ। ਉਨ੍ਹਾਂ ਆਪਣਾ ਕੰਮ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਦਾ ਭਰੋਸਾ ਦਿਵਾਇਆ। ਦੋਵਾਂ ਅਧਿਕਾਰੀਆਂ ਦਾ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਹਾਇਕ ਡਿਸਟ੍ਰਿਕਟ ਅਟਾਰਨੀ ਸੁਰਿੰਦਰ ਖਟਕੜ, ਯੋਗਿੰਦਰ ਰਾਠੀ, ਜਗਬੀਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
Advertisement
Advertisement
×

