DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਮਲੋਹ ਵਾਸੀ ਪ੍ਰੇਸ਼ਾਨ

ਪ੍ਰਧਾਨ, ਵਾਈਸ ਪ੍ਰਧਾਨ, ਕਾਰਜ ਸਾਧਕ ਅਫ਼ਸਰ ਤੋਂ ਬਿਨਾਂ ਚੱਲ ਰਹੀ ਹੈ ਕੌਂਸਲ

  • fb
  • twitter
  • whatsapp
  • whatsapp
featured-img featured-img
ਬੁੱਗਾ ਚੌਕ ਅਮਲੋਹ ’ਚ ਖੜ੍ਹਾ ਦੂਸ਼ਿਤ ਪਾਣੀ।
Advertisement
ਸਬ-ਡਵੀਜ਼ਨ ਹੈੱਡਕੁਆਰਟਰ ਅਤੇ ਰਿਆਸਤ ਨਾਭਾ ਸਮੇਂ ਜ਼ਿਲ੍ਹਾ ਹੈੱਡਕੁਆਟਰ ਰਹੇ ਇਤਿਹਾਸਕ ਸ਼ਹਿਰ ਅਮਲੋਹ ਵਿੱਚ ਪਾਣੀ ਦੀ ਨਿਕਾਸੀ ਦੀ ਤਰਸਯੋਗ ਹਾਲਤ ਹੋਣ ਕਾਰਣ ਲੰਮੇ ਸਮੇਂ ਤੋਂ ਸ਼ਹਿਰ ਨਿਵਾਸੀ ਸੰਤਾਪ ਭੋਗ ਰਹੇ ਹਨ। ਕੌਂਸਲ ਦਾ ਦਫ਼ਤਰ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਬਿਨਾਂ ਚੱਲ ਰਿਹਾ ਹੈ। ਕਾਰਜਸਾਧਕ ਅਫ਼ਸਰ ਮੰਡੀ ਗੋਬਿੰਦਗੜ੍ਹ ਕੋਲ ਹੀ ਇਸ ਕੌਂਸਲ ਦਾ ਵਾਧੂ ਚਾਰਜ ਹੈ, ਐੱਸ ਓ ਅਤੇ ਜੇ ਈ ਵੀ ਵਾਧੂ ਚਾਰਜ ਆਸਰੇ ਡੰਗ ਟਪਾ ਰਹੇ ਹਨ।

ਪ੍ਰਾਪਤ ਸੂਚਨਾ ਮੁਤਾਬਕ ਕੌਂਸਲ ਦਾ ਪ੍ਰਧਾਨ ਵਿਦੇਸ਼ ਵਿੱਚ ਹੈ। ਕੌਂਸਲ ਵਿੱਚ ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ਨੂੰ ਉਸ ਦੀ ਗੈਰਹਾਜ਼ਰੀ ਵਿੱਚ ਕੰਮ ਕਰਨ ਦਾ ਅਧਿਕਾਰ ਸੀ। ਉਸ ਦੀ ਅਤੇ ਮੀਤ ਪ੍ਰਧਾਨ ਜਗਤਾਰ ਸਿੰਘ ਦੀ 14 ਜਨਵਰੀ, 2025 ਨੂੰ ਚੋਣ ਹੋਈ ਸੀ, ਜੋ ਇੱਕ ਸਾਲ ਬੀਤਣ ਕਾਰਨ ਖਤਮ ਹੋ ਚੁਕੀ ਹੈ। ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਲਈ ਚੈੱਕਾਂ ’ਤੇ ਦਸਤਖ਼ਤ ਕਰਨ ਵਾਲਾ ਵੀ ਕੋਈ ਨਹੀਂ। ਖਨਿਆਣ ਰੋਡ, ਜਿਸ ਉਪਰ ਸ਼ਹਿਰ ਦੀ ਇੱਕੋ-ਇੱਕ ਗਊਸ਼ਾਲਾ, ਸਮਸ਼ਾਨਘਾਟ, ਰਾਮ ਮੰਦਰ ਮਾਘੀ ਕਾਲਜ, ਮਾਘੀ ਸਕੂਲ ਸਥਿਤ ਹਨ, ਉਪਰ ਪਿਛਲੇ 20 ਦਿਨ ਤੋਂ ਦੂਸ਼ਿਤ ਪਾਣੀ ਓਵਰਫਲੋਅ ਹੋਣ ਕਾਰਨ ਲੋਕਾਂ ਅਤੇ ਵਿਦਿਆਰਥੀਆਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਇਸੇ ਤਰ੍ਹਾਂ ਮਾਮੂਲੀ ਮੀਂਹ ਨਾਲ ਬੁੱਗਾ ਚੌਕ ਅਤੇ ਗੁਰਦੁਆਰਾ ਸਿੰਘ ਸਭਾ ਅਮਲੋਹ ਨੇੜੇ ਚੈਬਰਾਂ ਦਾ ਪਾਣੀ ਓਵਰਫਲੋਅ ਹੋਣ ਕਾਰਨ ਦੂਸ਼ਿਤ ਪਾਣੀ ਖੜ੍ਹ ਜਾਂਦਾ ਹੈ, ਜਿਸ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਅਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਕੋਈ ਹੱਲ ਨਹੀਂ ਹੋ ਰਿਹਾ। ਕੌਂਸਲ ਵਿੱਚ ਪੱਕਾ ਕਾਰਜਸਾਧਕ ਅਫ਼ਸਰ, ਐੱਸ ਓ ਅਤੇ ਜੇ ਈ ਨਾ ਹੋਣ ਕਾਰਨ ਲੋਕਾਂ ਨੂੰ ਨਕਸ਼ੇ ਪਾਸ ਕਰਵਾਉਣ ਅਤੇ ਐੱਨ ਓ ਸੀ ਲੈਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਮੁਤਾਬਕ ਇੱਕ ਪਾਸੇ ਪ੍ਰਸ਼ਾਸਨ ਲੋਕਾਂ ਦੇ ਘਰਾਂ ਦੇ ਗਮਲਿਆਂ ਵਿੱਚ ਖੜ੍ਹੇ ਪਾਣੀ ਦਾ ਚਲਾਨ ਕਰਦਾ ਹੈ, ਜਦੋਂ ਕਿ ਦੂਜੇ ਪਾਸੇ ਦੂੁਸ਼ਿਤ ਪਾਣੀ ਦੇ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਚੈਤੰਨ ਸ਼ਰਮਾ ਨੇ ਕਿਹਾ ਕਿ ਨਿਕਾਸੀ ਦਾ ਕਾਰਜ ਸੀਵਰੇਜ ਬੋਰਡ ਨੂੰ ਦਿੱਤਾ ਹੈ। ਉਨ੍ਹਾਂ ਤੁਰੰਤ ਐੱਸ ਡੀ ਓ ਨਾਲ ਸੰਪਰਕ ਕਰਕੇ ਜਲਦੀ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
Advertisement

Advertisement
Advertisement
×