DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ambala Municipal Corporation Elections: 54.05 ਫੀਸਦੀ ਵੋਟਾਂ ਪਈਆਂ

ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ

  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਨਗਰ ਨਿਗਮ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਸੰਪੰਨ ਕਰਵਾਉਣ ਲਈ ਵੋਟਰਾਂ, ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ 54.05 ਫੀਸਦੀ ਵੋਟਾਂ ਪਈਆਂ ਹਨ।

ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੋਲਿੰਗ ਪਾਰਟੀਆਂ ਵੱਲੋਂ ਸੈਕਟਰ-9 ਸਥਿਤ ਓਪੀਐਸ ਵਿਦਿਆ ਮੰਦਰ ਸਕੂਲ ਵਿੱਚ ਬਣਾਏ ਗਏ ਸਟਰਾਂਗ ਰੂਮ ਵਿੱਚ ਈਵੀਐਮ ਮਸ਼ੀਨਾਂ ਅਤੇ ਚੋਣ ਸਮੱਗਰੀ ਜਮ੍ਹਾਂ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਚੋਣਾਂ ਲਈ ਕੁੱਲ 1,98,224 ਵੋਟਰ ਦਰਜ ਸਨ, ਜਿਨ੍ਹਾਂ ਵਿੱਚ 1,02,654 ਪੁਰਸ਼, 95,550 ਮਹਿਲਾ ਅਤੇ 20 ਹੋਰ ਵਰਗ ਦੇ ਵੋਟਰ ਸ਼ਾਮਲ ਹਨ।

Advertisement

ਉਨ੍ਹਾਂ ਕਿਹਾ ਕਿ ਚੋਣ ਡਿਊਟੀ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ, ਜਿਸ ਨਾਲ ਚੋਣਾਂ ਬਿਨਾਂ ਕਿਸੇ ਅਣਚਾਹੀ ਘਟਨਾ ਦੇ ਸਫਲਤਾਪੂਰਵਕ ਸੰਪੰਨ ਹੋਈਆਂ। ਵੋਟਾਂ ਦੀ ਗਿਣਤੀ 13 ਮਈ ਨੂੰ ਕਰਵਾਈ ਜਾਵੇਗੀ।

Advertisement

ਫੋਟੋ ਕੈਪਸ਼ਨ:ਅੰਬਾਲਾ ਵਿੱਚ ਚੋਣਾਂ ਮਗਰੋਂ ਸਟਰਾਂਗ ਰੂਮ ਵਿੱਚ ਈਵੀਐਮ ਮਸ਼ੀਨਾਂ ਜਮ੍ਹਾਂ ਕਰਵਾਉਂਦੇ ਕਰਮਚਾਰੀ । ਫ਼ੋਟੋ ਭੱਟੀ

Advertisement
×