DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ambala borewell incident: ਜ਼ਿੰਦਗੀ ਦੀ ਜੰਗ ਹਾਰਿਆ ਬੋਰਵੈੱਲ ਡਿੱਗਿਆ 4 ਸਾਲਾ ਨਿਰਵੈਰ, ਲਾਸ਼ ਬਰਾਮਦ

Ambala borewell incident: ਇੱਥੋਂ ਦੇ ਧਨੌਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਨਿਰਵੈਰ ਸਿੰਘ ਦੀ ਲਾਸ਼ ਬੁੱਧਵਾਰ ਨੂੰ ਬਰਾਮਦ ਕਰ ਲਈ ਗਈ ਹੈ। ਤੜਕਸਾਰ ਕਰੀਬ 3:25 ਵਜੇ ਬਚਾਅ ਕਾਰਜ ਮੁਕੰਮਲ ਹੋਇਆ ਪਰ ਲੜਕੇ ਨੂੰ ਅੰਬਾਲਾ ਦੇ ਸਿਵਲ...

  • fb
  • twitter
  • whatsapp
  • whatsapp
Advertisement

Ambala borewell incident: ਇੱਥੋਂ ਦੇ ਧਨੌਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਨਿਰਵੈਰ ਸਿੰਘ ਦੀ ਲਾਸ਼ ਬੁੱਧਵਾਰ ਨੂੰ ਬਰਾਮਦ ਕਰ ਲਈ ਗਈ ਹੈ। ਤੜਕਸਾਰ ਕਰੀਬ 3:25 ਵਜੇ ਬਚਾਅ ਕਾਰਜ ਮੁਕੰਮਲ ਹੋਇਆ ਪਰ ਲੜਕੇ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਮੈਡੀਕਲ ਅਫਸਰ ਡਾ. ਰਿਸ਼ੀਪਾਲ ਨੇ ਦੱਸਿਆ ਕਿ ਜਿਵੇਂ ਹੀ ਲੜਕੇ ਨੂੰ ਬੋਰਵੈੱਲ ਵਿੱਚੋਂ ਕੱਢਿਆ ਗਿਆ, ਮੈਡੀਕਲ ਜਾਂਚ ਕੀਤੀ ਗਈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਸਪਤਾਲ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਬੋਰਵੈੱਲ ਵਿੱਚ ਪਾਣੀ ਵੀ ਸੀ, ਇਸ ਲਈ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗਾ।

Advertisement

ਜ਼ਿਕਰਯੋਗ ਹੈ ਕਿ ਧਨੌਰਾ ਪਿੰਡ ਦਾ ਨਿਰਵੈਰ ਸਿੰਘ ਮੰਗਲਵਾਰ ਸਵੇਰੇ ਪਿੰਡ ਵਿੱਚ ਇੱਕ ਬੋਰਵੈੱਲ ਵਿੱਚ ਡਿੱਗ ਗਿਆ ਸੀ, ਜਿਸ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ ਸੀ। ਪੁਲੀਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਭਾਰੀ ਮਸ਼ੀਨਰੀ ਨੂੰ ਸੇਵਾ ਵਿੱਚ ਲਗਾਇਆ ਗਿਆ ਸੀ।

Advertisement

ਨਿਰਵੈਰ ਅਤੇ ਉਸਦੇ ਪਿਤਾ ਮਨਜੀਤ ਸਿੰਘ ਸਵੇਰੇ ਕਰੀਬ 6:30 ਵਜੇ ਲੜਕੇ ਦੇ ਦਾਦਾ ਜੀ ਨੂੰ ਖਾਣਾ ਦੇਣ ਲਈ ਆਪਣੇ ਖੇਤਾਂ ਵਿੱਚ ਗਏ ਸਨ। ਖੇਡਦੇ ਹੋਏ ਉਹ ਅਚਾਨਕ ਗੁਆਂਢੀ ਦੇ ਬੋਰਵੈੱਲ ਵਿੱਚ ਡਿੱਗ ਗਿਆ। ਉਸਦੀਆਂ ਚੀਕਾਂ ਸੁਣ ਕੇ ਉਸਦੇ ਪਿਤਾ ਅਤੇ ਦਾਦਾ ਨੇ ਰੌਲਾ ਪਾਇਆ। ਸਥਾਨਕ ਵਸਨੀਕ ਅਤੇ ਐਮਰਜੈਂਸੀ ਰਿਸਪਾਂਸ ਟੀਮ ਮੌਕੇ 'ਤੇ ਪਹੁੰਚੀ ਪਰ ਉਸ ਨੂੰ ਬਾਹਰ ਨਹੀਂ ਕੱਢ ਸਕੇ।

Advertisement
×