ਅੰਬਾਲਾ, 21 ਮਈ
ਇਥੇ ਬੋਤਲ ਦਾ ਢੱਕਣ ਵਿਚ ਫਸਣ ਕਾਰਨ 15 ਸਾਲਾ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਬਾਲਾ ਛਾਉਣੀ ਸਥਿਤ ਡਿਫੈਂਸ ਕਲੋਨੀ ਦੇ ਯਸ਼ ਵਜੋਂ ਹੋਈ ਹੈ। ਉਹ 11ਵੀਂ ਦਾ ਵਿਦਿਆਰਥੀ ਸੀ। ਸ਼ੁੱਕਰਵਾਰ ਰਾਤ ਯਸ਼ ਦੀ ਭੈਣ ਕੋਲਡ ਡਰਿੰਕ ਦੀ ਬੋਤਲ ਦਾ ਢੱਕਣ ਖੋਲ੍ਹ ਰਹੀ ਸੀ ਪਰ ਉਹ ਨਾ ਖੋਲ੍ਹ ਸਕੀ ਅਤੇ ਆਪਣੇ ਭਰਾ ਨੂੰ ਬੋਤਲ ਖੋਲ੍ਹਣ ਲਈ ਦੇ ਦਿੱਤੀ। ਇਸ ਤੋਂ ਬਾਅਦ ਯਸ਼ ਨੇ ਆਪਣੇ ਦੰਦਾਂ ਨਾਲ ਢੱਕਣ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜੋ ਖੁੱਲ੍ਹ ਪਰ ਉਹ ਲੜਕੇ ਦੀ ਉਸ ਦੀ ਸਾਹ ਨਲੀ ‘ਚ ਫਸ ਗਿਆ। ਯਸ਼ ਦੇ ਪਰਿਵਾਰ ਵਾਲਿਆਂ ਨੇ ਢੱਕਣ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ‘ਚ ਸਫਲ ਨਹੀਂ ਹੋਏ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।