ਪੱਤਰ ਪ੍ਰੇਰਕ
ਫਰੀਦਾਬਾਦ, 17 ਸਤੰਬਰ
ਮਾਨਵ ਰਚਨਾ ਯੂਨੀਵਰਸਿਟੀ ਤੇ ਸੋਫੋਕਲ ਇਨੋਵੇਸ਼ਨ ਲੈਬਜ਼ ਪ੍ਰਾਈਵੇਟ ਲਿਮਟਿਡ ਵਿਚਕਾਰ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਸਮਝੌਤੇ ਤਹਿਤ ਵਿਦਿਆਰਥੀਆਂ ਲਈ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਬਲਾਕਚੈਨ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਵੀਸੀ ਡਾ. ਆਈਕੇ ਭੱਟ ਨੇ ਕਿਹਾ ਕਿ ਐਮਆਰਯੂ ਤਕਨਾਲੋਜੀ ਸਿੱਖਿਆ ਵਿੱਚ ਮੋਹਰੀ ਰਿਹਾ ਹੈ ਤੇ ਉਸ ਨੇ ਆਪਣੇ ਸਾਰੇ ਕੈਂਪਸਾਂ ਵਿੱਚ ਨਵੀਨਤਾ ਦਾ ਸਭਿਆਚਾਰ ਵਿਕਸਤ ਕੀਤਾ ਹੈ। ਸੋਫੋਕਲ ਲੈਬਸ ਦੇ ਨਾਲ ਸਾਂਝੇਦਾਰੀ ਦਾ ਉਦੇਸ਼ ਐਮਆਰਯੂ ਵਿੱਚ ਇੱਕ ਬਲਾਕਚੈਨ ਇਨੋਵੇਸ਼ਨ ਹੱਬ ਸਥਾਪਤ ਕਰਨਾ ਤੇ ਬਲਾਕਚੈਨ ਮਾਹਿਰ ਅਤੇ ਸਟਾਰਟਅਪ ਪੈਦਾ ਕਰਨਾ ਹੈ। ਸੋਫੋਕਲ ਲੈਬਜ਼ ਦੇ ਸੀਈਓ ਜੀਵਨ ਸੈਣੀ ਨੇ ਮਾਨਵ ਰਚਨਾ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਲੈਬਾਂ ਦੀਆਂ ਸਹੂਲਤਾਂ ਨੂੰ ਕਿਤੇ ਵੀ ਵਰਤ ਸਕਦੇ ਹਨ।
ਉਨ੍ਹਾਂ ਕਿਹਾ ਕਿ ਕਿਊਰੇਟਿਡ ਬਲਾਕਚੈਨ ਕੋਰਸ ਦਾ ਅਧਿਐਨ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ, ਬਲਾਕਚੈਨ ਸੈਂਟਰ ਆਫ਼ ਐਕਸੀਲੈਂਸ ਕੈਂਪਸ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਬਲਾਕਚੈਨ ਸਮਾਗਮਾਂ, ਕਾਨਫਰੰਸਾਂ ਤੇ ਹੈਕਾਥੌਨਾਂ ਵੱਲੋਂ ਵਧੇਰੇ ਗਿਆਨ ਪ੍ਰਾਪਤ ਕਰਨਗੇ। ਯੂਨੀਵਰਸਿਟੀ ਦੇ ਵੀਸੀ ਡਾ. ਆਈਕੇ ਭੱਟ ਨੇ ਇਸ ਸਬੰਧੀ ਖੁਸ਼ੀ ਪ੍ਰਗਟ ਕੀਤੀ।