DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏ ਜੀ ਸਕੂਲ ਨੇ ਜਾਗਰੂਕਤਾ ਰੈਲੀ ਕੱਢੀ

ਅਰਬਰ ਗਰੋਵ ਸਕੂਲ ਦੇ ਬੱਚਿਆਂ ਨੇ ਕਸਬੇ ਵਿੱਚ ਸਵੱਛਤਾ ਜਾਗਰੂਕਤਾ ਰੈਲੀ ਕੱਢੀ| ਬੀ ਈ ਓ ਦਫ਼ਤਰ ਤੋਂ ਸ਼ੁਰੂ ਹੋ ਕੇ ਇਹ ਰੈਲੀ ਦੱਖਣੀ ਕਾਲੀ ਪੀਠ ਮੰਦਰ ਮਾਡਲ ਟਾਊਨ ਪਹੁੰਚੀ। ਬੱਚਿਆਂ ਨੇ ਮੰਦਰ ਦੇ ਆਲੇ-ਦੁਆਲੇ ਅਤੇ ਗਰੀਨ ਬੈਲਟ ਵਿੱਚ ਸਫ਼ਾਈ ਕੀਤੀ।...

  • fb
  • twitter
  • whatsapp
  • whatsapp
Advertisement

ਅਰਬਰ ਗਰੋਵ ਸਕੂਲ ਦੇ ਬੱਚਿਆਂ ਨੇ ਕਸਬੇ ਵਿੱਚ ਸਵੱਛਤਾ ਜਾਗਰੂਕਤਾ ਰੈਲੀ ਕੱਢੀ| ਬੀ ਈ ਓ ਦਫ਼ਤਰ ਤੋਂ ਸ਼ੁਰੂ ਹੋ ਕੇ ਇਹ ਰੈਲੀ ਦੱਖਣੀ ਕਾਲੀ ਪੀਠ ਮੰਦਰ ਮਾਡਲ ਟਾਊਨ ਪਹੁੰਚੀ। ਬੱਚਿਆਂ ਨੇ ਮੰਦਰ ਦੇ ਆਲੇ-ਦੁਆਲੇ ਅਤੇ ਗਰੀਨ ਬੈਲਟ ਵਿੱਚ ਸਫ਼ਾਈ ਕੀਤੀ। ਇਸ ਮੌਕੇ ਮਹੰਤ ਬੰਸੀ ਪੁਰੀ ਨੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਪ੍ਰੇਰਿਆ। ਸਕੂਲ ਦੇ ਐੱਮ ਡੀ ਵਿਭੂ ਦਰਸ਼ਨ ਮੁਰਾੜ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਅਕਾਦਮਿਕ ਪਾਠਕ੍ਰਮ ਦੇ ਨਾਲ-ਨਾਲ ਬੱਚਿਆਂ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੀ ਵਿਵਸਥਾ ਸ਼ਲਾਘਾਯੋਗ ਹੈ। ਇਸੇ ਲੜੀ ਤਹਿਤ ਬੱਚਿਆਂ ਨੇ ਰੈਲੀ ਕੱਢ ਕੇ ਸਵੱਛਤਾ ਅਤੇ ਵਾਤਾਵਰਨ ਸਬੰਧੀ ਜਾਗਰੂਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ।

Advertisement
Advertisement
×