ਪ੍ਰਭੂ ਦਿਆਲ
ਸਿਰਸਾ, 27 ਸਤੰਬਰ
ਈ ਨੇਮ ਪ੍ਰਣਾਲੀ ਖ਼ਿਲਾਫ਼ ਪਿਛਲੇ ਇਕ ਹਫਤੇ ਤੋਂ ਹੜਤਾਲ ਕਰਕੇ ਧਰਨਾ ਦੇ ਰਹੀ ਆੜ੍ਹਤੀ ਐਸੋਸੀਏਸ਼ਨ ਨੇ ਅੱਜ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇ ਫਿਰ ਲੋੜ ਪਈ ਤਾਂ ਆੜ੍ਹਤੀ ਹੋਰ ਤਿੱਖਾ ਅੰਦੋਲਨ ਕਰਨਗੇ। ਅਨਾਜ ਮੰਡੀ ਵਿੱਚ ਧਰਨਾ ਸਮਾਪਤੀ ਮੌਕੇ ਆੜ੍ਹਤੀਆਂ ਨੂੰ ਸੰਬੋਧਨ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਨੇ ਕਿਹਾ ਕਿ ਸਰਕਾਰ ਨੇ ਆੜ੍ਹਤੀਆਂ ਦੀਆਂ ਕੁਝ ਮੰਗਾਂ ਨੂੰ ਮੰਨ ਲਿਆ ਹੈ ਜਿਸ ਮਗਰੋਂ ਆੜ੍ਹਤੀਆਂ ਵੱਲੋਂ ਆਪਣਾ ਧਰਨਾ ਤੇ ਭੁੱਖ ਹੜਤਾਲ ਮੁਲਤਵੀ ਕੀਤੀ ਜਾ ਰਹੀ ਹੈ। ਇਸ ਮੌਕੇ ਭੁੱਖ ਹੜਤਾਲ ਕਰ ਰਹੇ ਆੜ੍ਹਤੀਆਂ ਨੂੰ ਜੂਸ ਪਿਲਾਇਆ ਗਿਆ ਤੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਮੀਚਨਾਬਾਦੀ, ਰੁਲੀ ਚੰਦ ਗਾਂਧੀ, ਬਾਬਾ ਰਾਮ ਦਾਸ, ਮਹਾਂਵੀਰ ਸ਼ਰਮਾ, ਧਰਮ ਚੰਦ ਜਿੰਦਲ, ਸੁਸ਼ੀਲ ਡੂੰਗਾਬੂੰਗਾਵਾਲਾ, ਮਹਿੰਦਰ ਬਾਂਸਲ ਮੌਜੂਦ ਸਨ।