ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਸ਼ਹਿਰ ਦੇ ਜਗਦੀਸ਼ ਮਾਰਗ ’ਤੇ ਵਗ ਰਹੇ ਪਾਣੀ ਵਿਚੋਂ ਲੰਘ ਰਹੇ ਲੋਕ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਅਗਸਤ

ਇਥੇ ਪਈ ਬਰਸਾਤ ਕਰਕੇ ਭਾਵੇਂ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ ਹੈ ਪਰ ਨਾਲ ਸ਼ਹਿਰ ਦੀਆਂ ਨੀਵੀਂਆਂ ਥਾਵਾਂ ਤੇ ਗਲੀਆਂ ਵਿਚ ਪਾਣੀ ਭਰ ਗਿਆ।

ਇਸ ਨਾਲ ਜਿੱਥੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਉੱਥੇ ਹੀ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿੱਚ ਜੀ.ਟੀ. ਰੋਡ, ਆਰੀਆ ਕੰਨਿਆ ਕਾਲਜ ਰੋਡ, ਗੁੱਗਾ ਮਾੜੀ ਰੋਡ, ਲਾਡਵਾ ਫਲਾਈਓਵਰ ਦੇ ਥੱਲੇ ਪਾਣੀ ਭਰਨ ਨਾਲ ਕਈ ਵਾਹਨ ਪਾਣੀ ਵਿਚ ਬੰਦ ਦੇਖੇ ਗਏ। ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਪਾਣੀ ਭਰ ਗਿਆ।

ਇਨ੍ਹਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦ ਵੀ ਕੋਈ ਵਾਹਨ ਬਰਸਾਤੀ ਪਾਣੀ ਵਿੱਚੋਂ ਲੰਘਦਾ ਹੈ ਤਾਂ ਇਹ ਪਾਣੀ ਫੈਲ ਕੇ ਉਨ੍ਹਾਂ ਦੀਆਂ ਦੁਕਾਨਾਂ ਵਿਚ ਵੜ ਜਾਂਦਾ ਹੈ। ਲੋਕਾਂ ਨੇ ਕਿਹਾ ਅੱਜ ਤੱਕ ਕਿਸੇ ਵੀ ਸਿਆਸੀ ਨੁਮਾਇੰਦੇ ਨੇ ਇਸ ਮੁਸ਼ਕਲ ਦਾ ਹੱਲ ਨਹੀਂ ਕੀਤਾ ਲੋਕਾਂ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ਬਾਰਿਸ਼ ਕਾਰਨ ਦੱਬੀ ਸੜਕ ’ਤੇ ਹਾਦਸਿਆਂ ਦਾ ਖ਼ਤਰਾ

ਰਤੀਆ (ਪੱਤਰ ਪ੍ਰੇਰਕ): ਪਿੰਡ ਨੰਗਲ ਕੋਲ ਬ੍ਰਾਹਮਣਵਾਲਾ-ਲਧੂਵਾਸ ਸੜਕ ਦੇ ਕਿਨਾਰੇ ਬਾਰਿਸ਼ ਕਾਰਨ ਬੈਠ ਜਾਣ ਨਾਲ ਬਣਿਆ ਡੂੰਘਾ ਟੋਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਵਾਹਨ ਚਾਲਕਾਂ ਨੇ ਪ੍ਰਸ਼ਾਸਨ ਤੋਂ ਟੋਏ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ, ਸੰਦੀਪ ਕੁਮਾਰ ਅਨੇਕਾਂ ਲੋਕਾਂ ਨੇ ਦੱਸਿਆ ਕਿ ਪਿੰਡ ਨੰਗਲ ਕੋਲ ਬ੍ਰਾਹਮਣਵਾਲਾ ਲਧੂਵਾਸ ਰੋਡ ਦੇ ਕਿਨਾਰੇ ਬਾਰਿਸ਼ ਦੇ ਪਾਣੀ ਨਾਲ ਸੜਕ ਹੇਠਾਂ ਧਸਣ ਨਾਲ ਡੂੰਘਾ ਟੋਆ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਕਿਨਾਰੇ ਟੋਏ ਬਣ ਜਾਣ ਨਾਲ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All