ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਆਯੁਰਵੇਦ ਸੰਹਿਤਾ ਅਤੇ ਸਿਧਾਂਤ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ਅਚਾਰੀਆ ਚਰਕ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਇਸ ਸਬੰਧੀ ਸਮਾਗਮ ਦਾ ਉਦਘਾਟਨ ਵਾਈਸ ਚਾਂਸਲਰ ਵੈਦਿਆ ਕਰਤਾਰ ਸਿੰਘ ਧੀਮਾਨ, ਰਜਿਸਟਰਾਰ ਡਾ. ਕ੍ਰਿਸ਼ਨ ਕਾਂਤ ਗੁਪਤਾ ਅਤੇ ਮੁੱਖ ਬੁਲਾਰੇ ਬਲਬੀਰ ਸਿੰਘ ਸੰਧੂ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਬਲਬੀਰ ਸਿੰਘ ਸੰਧੂ ਨੇ ਕਿਹਾ ਕਿ ਮਹਾਂਰਿਸ਼ੀ ਚਰਕ ਨੂੰ ਸਮਝਣ ਤੋਂ ਪਹਿਲਾਂ ਆਯੁਰਵੇਦ ਦੀ ਉਤਪਤੀ ਅਤੇ ਇਸ ਦੀ ਗਿਆਨ ਪਰੰਪਰਾ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਦੀ ਪਰੰਪਰਾ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਹੈ ਅਤੇ ਭਾਰਤੀ ਗਿਆਨ ਪਰੰਪਰਾ ਨੂੰ ਸਿਰਫ਼ ਪੱਛਮੀ ਇਤਿਹਾਸ ਦੇ ਸ਼ੀਸ਼ੇ ਰਾਹੀਂ ਨਹੀਂ ਸਮਝਿਆ ਜਾ ਸਕਦਾ। ਇਸ ਦੌਰਾਨ ਉਨ੍ਹਾਂ ਆਯੁਰਵੇਦ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ। ਵਾਈਸ ਚਾਂਸਲਰ ਪ੍ਰੋ. ਕਰਤਾਰ ਸਿੰਘ ਧੀਮਾਨ ਨੇ ਕਿਹਾ ਕਿ ਰਿਸ਼ੀਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਉਨ੍ਹਾਂ ਦੇ ਗਿਆਨ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਜਨਤਕ ਭਲਾਈ ਲਈ ਵਰਤਿਆ ਜਾਵੇ। ਰਜਿਸਟਰਾਰ ਡਾ. ਕ੍ਰਿਸ਼ਨ ਕਾਂਤ ਗੁਪਤਾ ਨੇ ਕਿਹਾ ਕਿ ਮਹਾਂਰਿਸ਼ੀ ਕਿਸੇ ਇੱਕ ਸਥਾਨ ਜਾਂ ਸਮੇਂ ਤੱਕ ਸੀਮਤ ਨਹੀਂ ਹੁੰਦੇ, ਸਗੋਂ ਉਨ੍ਹਾਂ ਦੇ ਵਿਚਾਰ ਅਤੇ ਗਿਆਨ ਹਮੇਸ਼ਾ ਸਮਾਜ ਦਾ ਮਾਰਗ ਦਰਸ਼ਨ ਕਰਦੇ ਹਨ। ਪ੍ਰਿੰਸੀਪਲ ਆਸ਼ੀਸ਼ ਮਹਿਤਾ ਨੇ ਕਿਹਾ ਕਿ ਅਚਾਰੀਆ ਚਰਕ ਆਯੁਰਵੇਦ ਦੀ ਮਹਾਨ ਪਰੰਪਰਾ ਵਿੱਚੋਂ ਇੱਕ ਮੋਹਰੀ ਅਚਾਰੀਆ ਸਨ। ਆਯੁਰਵੇਦ ਦਾ ਗਿਆਨ ਭਾਰਤੀ ਸਮਾਜ ਵਿੱਚ ਚਰਕ ਤੋਂ ਪਹਿਲਾਂ ਵੀ ਮੌਜੂਦ ਸੀ, ਪਰ ਅਚਾਰੀਆ ਚਰਕ ਨੇ ਉਪਲਬਧ ਗਿਆਨ ਨੂੰ ਸੰਕਲਿਤ ਕਰ ਕੇ ਪੇਸ਼ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਚਾਰੀਆ ਚਰਕ ਦੇ ਜੀਵਨ ਤੇ ਸਿਧਾਂਤਾਂ ਦਾ ਅਧਿਐਨ ਕਰਨ ਦੀ ਅਪੀਲ ਕੀਤੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

