ਮੁਲਜ਼ਮ 10 ਕਿਲੋ ਭੁੱਕੀ ਸਣੇ ਕਾਬੂ
ਪੁਲੀਸ ਸੁਪਰਡੈਂਟ ਸ੍ਰੀ ਸਿਧਾਂਤ ਜੈਨ ਦੀ ਅਗਵਾਈ ਹੇਠ ਫਤਿਹਾਬਾਦ ਪੁਲੀਸ ‘ਅਪਰੇਸ਼ਨ ਜੀਵਨ ਜਯੋਤੀ’ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਤਹਿਤ ਸੀ ਆਈ ਏ ਟੀਮ ਰਤੀਆ ਨੇ ਵੱਡੀ ਸਫਲਤਾ ਹਾਸਲ ਕੀਤੀ...
ਪੁਲੀਸ ਸੁਪਰਡੈਂਟ ਸ੍ਰੀ ਸਿਧਾਂਤ ਜੈਨ ਦੀ ਅਗਵਾਈ ਹੇਠ ਫਤਿਹਾਬਾਦ ਪੁਲੀਸ ‘ਅਪਰੇਸ਼ਨ ਜੀਵਨ ਜਯੋਤੀ’ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਮੁਹਿੰਮ ਤਹਿਤ ਸੀ ਆਈ ਏ ਟੀਮ ਰਤੀਆ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ ਆਈ ਏ ਦੇ ਸਹਾਇਕ ਸਬ-ਇੰਸਪੈਕਟਰ ਰਿਛਪਾਲ ਨੇ ਦੱਸਿਆ ਕਿ 8 ਜਨਵਰੀ 2026 ਨੂੰ ਸੀ ਆਈ ਏ ਰਤੀਆ ਦੇ ਏ ਐੱਸ ਆਈ ਪ੍ਰੇਮ ਕੁਮਾਰ ਆਪਣੀ ਟੀਮ ਸਮੇਤ ਗਸ਼ਤ ’ਤੇ ਸਨ। ਜਦੋਂ ਪੁਲੀਸ ਟੀਮ ਰਤੀਆ ਦੇ ਕਮਾਣਾ ਮੋੜ ’ਤੇ ਪਹੁੰਚੀ ਤਾਂ ਕਮਾਣਾ ਪਿੰਡ ਵੱਲੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਪੁਲੀਸ ਦੀ ਗੱਡੀ ਦੇਖ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਸੜਕ ਕਿਨਾਰੇ ਡਿੱਗ ਪਿਆ ਤੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਉਰਫ਼ ਪ੍ਰੀਤ ਵਾਸੀ ਮਹਿਮੜਾ (ਜ਼ਿਲ੍ਹਾ ਫਤਿਹਾਬਾਦ) ਵਜੋਂ ਹੋਈ ਹੈ। ਫੜੇ ਜਾਣ ’ਤੇ ਮੁਲਜ਼ਮ ਕੋਲੋਂ 10 ਕਿਲੋ 120 ਗ੍ਰਾਮ ਭੁੱਕੀ ਬਰਾਮਦ ਹੋਈ। ਪੁਲੀਸ ਨੇ ਨਸ਼ੀਲੇ ਪਦਾਰਥ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮੋਟਰਸਾਈਕਲ ਨੂੰ ਵੀ ਜ਼ਬਤ ਕੀਤਾ ਗਿਆ ਹੈ। ਥਾਣਾ ਰਤੀਆ ਵਿੱਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

