DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ATM ਤੋੜਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

ਜ਼ਿਲ੍ਹਾ ਪੁਲੀਸ ਨੇ ਏ ਟੀ ਐੱਮ ਮਸ਼ੀਨ ਤੋੜ ਕੇ ਚੋਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਚਿਨਾਰਥਲ ਕਲੋਨੀ, ਸ਼ਾਹਬਾਦ ਵਜੋਂ ਹੋਈ ਹੈ। ਇਹ ਕਾਰਵਾਈ ਜ਼ਿਲ੍ਹਾ ਪੁਲੀਸ ਮੁਖੀ ਚੰਦਰ ਮੋਹਨ ਦੀ...

  • fb
  • twitter
  • whatsapp
  • whatsapp
featured-img featured-img
ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ।
Advertisement

ਜ਼ਿਲ੍ਹਾ ਪੁਲੀਸ ਨੇ ਏ ਟੀ ਐੱਮ ਮਸ਼ੀਨ ਤੋੜ ਕੇ ਚੋਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਚਿਨਾਰਥਲ ਕਲੋਨੀ, ਸ਼ਾਹਬਾਦ ਵਜੋਂ ਹੋਈ ਹੈ। ਇਹ ਕਾਰਵਾਈ ਜ਼ਿਲ੍ਹਾ ਪੁਲੀਸ ਮੁਖੀ ਚੰਦਰ ਮੋਹਨ ਦੀ ਯੋਗ ਅਗਵਾਈ ਹੇਠ ਸੈਕਟਰ 7 ਪੁਲੀਸ ਚੌਕੀ ਦੀ ਟੀਮ ਵੱਲੋਂ ਕੀਤੀ ਗਈ। ਇਸ ਸਬੰਧੀ ਪੁਲੀਸ ਬੁਲਾਰੇ ਨੇ ਦੱਸਿਆ ਕਿ ਐਕਸਿਸ ਬੈਂਕ ਕੁਰੂਕਸ਼ੇਤਰ ਦੇ ਅਧਿਕਾਰੀ ਵਿਪਨ ਭਾਟੀਆ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੇ ਬੈਂਕ ਦਾ ਏ ਟੀ ਐੱਮ ਪਿਪਲੀ ਰੋਡ, ਸੈਕਟਰ 7, ਹੋਟਲ ਸੈਫਰਾਨ ਦੇ ਸਾਹਮਣੇ ਸਥਿਤ ਹੈ। ਬੀਤੇ ਦਿਨੀਂ ਰਾਤ ਸਮੇਂ ਅਣਪਛਾਤੇ ਵਿਅਕਤੀ ਨੇ ਏ ਟੀ ਐੱਮ ਮਸ਼ੀਨ ਦੀ ਭੰਨਤੋੜ ਕੀਤੀ ਅਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਬੈਂਕ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਏ ਟੀ ਐੱਮ ਮਸ਼ੀਨ ਨੁਕਸਾਨੀ ਹੋਈ ਮਿਲੀ। ਇਸ ਮਗਰੋਂ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਥਾਨੇਸਰ ਸਿਟੀ ਪੁਲੀਸ ਸਟੇਸ਼ਨ ਅਧੀਨ ਆਉਂਦੀ ਸੈਕਟਰ 7 ਪੁਲੀਸ ਚੌਕੀ ਦੇ ਇੰਚਾਰਜ ਪੀ ਐੱਸ ਆਈ ਅੰਕਿਤ ਕੁਮਾਰ ਦੀ ਪੁਲੀਸ ਟੀਮ ਨੇ ਸ਼ਾਹਬਾਦ ਸਥਿਤ ਚਿਨਾਰਥਲ ਕਲੋਨੀ ਦੇ ਵਸਨੀਕ ਗੁਲਸ਼ਨ ਕੁਮਾਰ ਨੂੰ ਏ ਟੀ ਐੱਮ ਮਸ਼ੀਨ ਤੋੜਨ ਅਤੇ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement
×