ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਬੂਟੇ ਲਾ ਕੇ ਕੀਤੀ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਵਣਜ ਵਿਭਾਗ ਨੇ 2026-27 ਅਕਾਦਮਿਕ ਸਾਲ ਦਾ ਉਦਘਾਟਨ ਬੂਟੇ ਲਗਾਉਣ ਦੀ ਮੁਹਿੰਮ ਤੇ ਖੋਜ ਸੰਵਾਦ ਪ੍ਰੋਗਰਾਮ ਨਾਲ ਕੀਤਾ। ਇਸ ਸਮਾਗਮ ਵਿਚ ਵਿਭਾਗ ਦੇ ਮੁਖੀ ਪ੍ਰੋ ਮਹਾਂਬੀਰ ਨਰਵਾਲ, ਅਜੈ...
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਵਣਜ ਵਿਭਾਗ ਨੇ 2026-27 ਅਕਾਦਮਿਕ ਸਾਲ ਦਾ ਉਦਘਾਟਨ ਬੂਟੇ ਲਗਾਉਣ ਦੀ ਮੁਹਿੰਮ ਤੇ ਖੋਜ ਸੰਵਾਦ ਪ੍ਰੋਗਰਾਮ ਨਾਲ ਕੀਤਾ। ਇਸ ਸਮਾਗਮ ਵਿਚ ਵਿਭਾਗ ਦੇ ਮੁਖੀ ਪ੍ਰੋ ਮਹਾਂਬੀਰ ਨਰਵਾਲ, ਅਜੈ ਸੁਨੇਜਾ, ਤੇਜੇਂਦਰ ਸ਼ਰਮਾ, ਸੁਭਾਸ਼ ਚੰਦ, ਰਸ਼ਮੀ ਚੌਧਰੀ, ਪੁਸ਼ਪਿੰਦਰ ਕੁਮਾਰ ਤੇ ਸਹਾਇਕ ਪ੍ਰੋ ਆਸ਼ੀਸ਼ ਸਾਂਗਵਾਨ ਸਣੇ ਫੈਕਲਟੀ ਤੇ ਵਿਦਿਆਰਥੀ ਮੌਜੂਦ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੀ ਸਾਲਾਨਾ ਪਰੰਪਰਾ ਰੁੱਖ ਲਗਾਉਣ ਨਾਲ ਹੋਈ। ਇਸ ਦੌਰਾਨ ਫੈਕਲਟੀ, ਵਿਦਿਆਰਥੀਆਂ ਨੇ ਕੈਂਪਸ ਵਿਚ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਤੇ ਵਾਤਾਵਰਣ ਸੁਰੱਖਿਆ, ਹਰੇ ਭਰੇ ਕੈਂਪਸ ਤੇ ਟਿਕਾਊ ਵਿਕਾਸ ਦੀ ਮਹੱਤਤਾ ਨੂੰ ਉਤਸ਼ਾਹਿਤ ਕੀਤਾ। ਪ੍ਰੋ ਮਹਾਂਬੀਰ ਨਰਵਾਲ ਨੇ ਵਿਦਿਆਰਥੀਆਂ ਨੂੰ ਲਗਾਏ ਰੁੱਖਾਂ ਦੀ ਨਿਯਮਤ ਤੌਰ ’ਤੇ ਦੇਖ ਭਾਲ ਕਰਨ ਤੇ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਵਣਜ ਵਿਭਾਗ ਦੇ ਪ੍ਰੋ ਪੁਸ਼ਪਿੰਦਰ ਕੁਮਾਰ ਜੋ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਹਨ, ਨੇ ਖੋਜ ਦੀ ਯਾਤਰਾ, ਸੰਕਲਪ ਤੋਂ ਲਾਗੂ ਕਰਨ ਤੱਕ ਵਿਸ਼ੇ ’ਤੇ ਇਕ ਭਾਸ਼ਣ ਦਿੱਤਾ। ਉਨ੍ਹਾਂ ਨੇ ਬੁਨਿਆਦੀ ਖੋਜ ਸੰਕਲਪਾਂ, ਪਰਿਵਰਤਨਸ਼ੀਲ ਪਛਾਣ, ਪਰਿਕਲਪਨਾ ਸੂਤਰੀਕਰਨ ਤੇ ਖੋਜ ਡਿਜਾਇਨ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਵਿਹਾਰਕ ਉਦਾਹਰਣਾਂ ਰਾਹੀਂ ਇਕ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਣਵੱਤਾ, ਨੈਤਿਕ ਤੇ ਸਮਾਜਿਕ ਤੌਰ ’ਤੇ ਸਬੰਧਤ ਖੋਜ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਅੰਤ ਵਿਚ ਵਿਭਾਗ ਦੇ ਮੁਖੀ ਮਹਾਂਬੀਰ ਨਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਤੇ ਸਮਾਜ ਦੇ ਟਿਕਾਊ ਭਵਿੱਖ ਲਈ ਵਾਤਾਵਰਣ ਸੁਰੱਖਿਆ ਤੇ ਗੁਣਵੱਤਾ ਵਾਲੀ ਖੋਜ ਦੋਵੇਂ ਜ਼ਰੂਰੀ ਹਨ। ਵਿਦਿਆਰਥੀਆਂ ਨੇ ਖੋਜ ਪ੍ਰਕਿਰਿਆ ਨੂੰ ਸਮਝਣ ਤੇ ਅਕਾਦਮਿਕ ਉੱਤਮਤਾ ਵਲ ਵਧਣ ਲਈਂ ਲੈਕਚਰ ਨੂੰ ਬਹੁਤ ਲਾਭਦਾਇਕ ਦੱਸਿਆ।
