ਸ਼ਾਹਬਾਦ ਮਾਰਕੰਡਾ: ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਿੰਡ ਰਾਮ ਸ਼ਰਣ ਮਾਜਰਾ ਵਿਚ ਅੱਜ ਵਿਗਿਆਨ ਪ੍ਰਦਰਸ਼ਨੀ ਲਾਈ ਗਈ। ਸੁਭਾਸ਼ ਕਲਸਾਣਾ ਤੇ ਵੀਰੇਂਦਰ ਕਪੂਰ ਨੇ ਦੱਸਿਆ ਕਿ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੇ ਇਸ ਵਿਚ ਹਿੱਸਾ ਲੈ ਕੇ ਵੱਖ-ਵੱਖ ਵਿਸ਼ਿਆਂ ’ਤੇ ਕਈ ਮਾਡਲ ਬਣਾਏ। ਪ੍ਰਦਰਸ਼ਨੀ ਵਿਚ 40 ਬੱਚਿਆਂ ਨੇ ਹਿੱਸਾ ਲਿਆ। ਪ੍ਰਦਰਸ਼ਨੀ ਦੇ ਪ੍ਰਬੰਧਕ ਸੁਭਾਸ਼ ਕਲਸਾਣਾ ਨੇ ਕਿਹਾ ਕਿ ਉਨਾਂ ਨੂੰ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵਿਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਗਿਆਨ ਤੇ ਵਿਗਿਆਨ ਪ੍ਰਤੀ ਰੁਚੀ ਵਿਚ ਹੋਰ ਵਾਧਾ ਹੋ ਸਕੇ। ਅਜਿਹੀਆਂ ਪ੍ਰਦਰਸ਼ਨੀਆਂ ਨਾਲ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਸਰਲਤਾ ਨਾਲ ਸਮਝਣ ਦਾ ਮੌਕਾ ਮਿਲਦਾ ਹੈ। ਵਿਗਿਆਨ ਪ੍ਰਦਰਸ਼ਨੀ ਵਿਚ ਜੱਜਾਂ ਦੀ ਭੂਮਿਕਾ ਸਤਬੀਰ ਸਿੰਘ, ਰਾਜ ਕੁਮਾਰ, ਸੁਮਨ ਤੇ ਸੁਖਵਿੰਦਰ ਕੌਰ ਨੇ ਨਿਭਾਈ। ਪ੍ਰਦਰਸ਼ਨੀ ਵਿਚ 15 ਬੱਚਿਆਂ ਨੇ ਆਪਣੇ ਵਿਸ਼ੇ ਮੁਤਾਬਕ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ, ਪ੍ਰਿੰਸ ਸਾਂਗਵਾਨ, ਪੰਕਜ ਬੰਸਲ, ਸੁਖਵਿੰਦਰ ਸੈਣੀ, ਅਮਿਤਾ, ਸੰਤੋਸ਼, ਸੁਮਨ ਬਾਲਾ ਤੇ ਜਗਬੀਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰ