DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਧੂਰੀ ਗਲੀ ਮੁਕੰਮਲ ਕਰਾਉਣ ਲਈ ਮੰਗ ਪੱਤਰ ਸੌਂਪਿਆ

ਪੁੱਟੀ ਹੋਈ ਗਲੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ

  • fb
  • twitter
  • whatsapp
  • whatsapp
featured-img featured-img
ਐੱਸ ਡੀ ਐੱਮ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ। -ਫੋਟੋ: ਬਾਂਸਲ
Advertisement

ਜਮਹੂਰੀ ਕਿਸਾਨ ਸਭਾ ਰਤੀਆ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਇੱਕ ਗੰਭੀਰ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਸਭਾ ਦਾ ਇੱਕ ਵਫ਼ਦ ਹਰਿਆਣਾ ਦੇ ਸੂਬਾਈ ਬੁਲਾਰੇ ਤੇਜਿੰਦਰ ਸਿੰਘ ਰਤੀਆ ਦੀ ਅਗਵਾਈ ਹੇਠ ‘ਸਮਾਧਾਨ ਸ਼ਿਵਿਰ’ ਦੌਰਾਨ ਐੱਸ ਡੀ ਐਮ ਰਤੀਆ ਨਾਲ ਮਿਲਿਆ ਅਤੇ ਵਾਰਡ ਨੰਬਰ 5, ਕਲਰ ਕਲੋਨੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੈ ਰਹੀ ਗਲੀ ਦੀ ਸਮੱਸਿਆ ਉਠਾਈ। ਵਫ਼ਦ ਨੇ ਦੱਸਿਆ ਕਿ ਕਲਰ ਕਲੋਨੀ ਦੀ ਇੱਕ ਮਹੱਤਵਪੂਰਨ ਗਲੀ ਨੂੰ ਨਗਰਪਾਲਿਕਾ ਪ੍ਰਸ਼ਾਸਨ ਅਤੇ ਠੇਕੇਦਾਰ ਵੱਲੋਂ ਜੂਨ 2025 ਵਿੱਚ ਦੁਬਾਰਾ ਬਣਾਉਣ ਲਈ ਉਖਾੜ ਦਿੱਤਾ ਗਿਆ ਸੀ। ਉਸ ਸਮੇਂ ਗਲੀ ਵਿੱਚੋਂ ਇੰਟਰਲਾਕਿੰਗ ਟਾਈਲਾਂ ਨੂੰ ਹਟਾ ਕੇ ਵੇਚ ਦਿੱਤਾ ਗਿਆ, ਜਿਨ੍ਹਾਂ ਦੀ ਕੀਮਤ ਲਗਭਗ 80 ਹਜ਼ਾਰ ਤੋਂ 90 ਹਜ਼ਾਰ ਰੁਪਏ ਦਰਸਾਈ ਗਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ 11 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਗਲੀ ਦਾ ਕੰਮ ਅਧੂਰਾ ਹੀ ਪਿਆ ਹੈ ਅਤੇ ਸੜਕ ਉੱਖੜੀ ਹੋਈ ਹਾਲਤ ਵਿੱਚ ਹੀ ਛੱਡ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਗਲੀ ਦੀ ਇਹ ਹਾਲਤ ਸਥਾਨਕ ਨਿਵਾਸੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਮੀਂਹ ਦੇ ਮੌਸਮ ਦੇ ਨੇੜੇ ਆਉਣ ਨਾਲ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ, ਕਿਉਂਕਿ ਬਰਸਾਤ ਦੌਰਾਨ ਪਾਣੀ ਖੜ੍ਹਾ ਹੋਣ ਅਤੇ ਚਿੱਕੜ ਬਣਨ ਨਾਲ ਆਵਾਜਾਈ ਮੁਸ਼ਕਲ ਹੋ ਜਾਵੇਗੀ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਇਸ ਗਲੀ ਦਾ ਕੰਮ ਤੁਰੰਤ ਸ਼ੁਰੂ ਕਰਕੇ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਮੌਜੂਦ ਅਧਿਕਾਰੀ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਤੁਰੰਤ ਨਗਰ ਨਿਗਮ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।

Advertisement
Advertisement
×