DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੁਰਾਣੇ ਅਧਿਆਪਕ ਲੱਭ ਕੇ ਸਨਮਾਨ ਸਮਾਗਮ ਕਰਵਾਇਆ

ਸਰਕਾਰੀ ਸਕੂਲ ਗੁੰਦਿਆਣਾ ’ਚ ਸਾਬਕਾ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਸਾਬਕਾ ਵਿਦਿਆਰਥੀਆਂ ਨਾਲ ਪੁਰਾਣੇ ਅਧਿਆਪਕ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।
Advertisement

ਇੱਥੋਂ ਨੇੜਲੇ ਪਿੰਡ ਗੁੰਦਿਆਣਾ ਦੇ ਸਰਕਾਰੀ ਸਕੂਲ ਵਿੱਚ ਸਾਲ 1983 ਤੋਂ 1992 ਵਿਚਾਲੇ ਪੜ੍ਹੇ ਸਾਬਕਾ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਸਮਾਗਮ ਕਰ ਕੇ ਆਪਣੇ ਸਾਬਕਾ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ 6ਵੀਂ ਤੋਂ 10ਵੀਂ ਜਮਾਤ ਤੱਕ ਪੜ੍ਹਾਉਣ ਵਾਲੇ 70 ਤੋਂ 80 ਸਾਲਾਂ ਦੇ ਬਜ਼ੁਰਗ ਅਧਿਆਪਕ ਉਸੇ ਸਕੂਲ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਤਕਰੀਬਨ 36 ਸਾਲ ਪਹਿਲਾਂ ਸਿੱਖਿਆ ਦਿੱਤੀ ਸੀ।

ਇਹ ਪੁਨਰ-ਮਿਲਨ ਬਹੁਤ ਹੀ ਭਾਵਨਾਤਮਕ ਸੀ, ਜਿੱਥੇ ਸਾਬਕਾ ਵਿਦਿਆਰਥੀਆਂ ਨੇ ਆਪਣੇ ਗੁਰੂਆਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਅਧਿਆਪਕਾਂ ਨੇ ਇਸ ਅਭੁੱਲ ਪਲ ਲਈ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਅਜਿਹਾ ਮਾਣ ਮਿਲਣਾ ਵੱਡੀ ਗੱਲ ਹੈ। ਇਹ ਸਾਰਾ ਸਮਾਗਮ ਯਮੁਨਾਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਖੇੜਾ ਫਾਰਮ ਵਿੱਚ ਤਾਇਨਾਤ ਅਧਿਆਪਕ ਖੇਮ ਲਾਲ ਸੈਣੀ ਦੀ ਸੋਚ ਦਾ ਨਤੀਜਾ ਸੀ, ਜਿਨ੍ਹਾਂ ਆਪਣੇ ਦੋਸਤ ਪੀ ਟੀ ਆਈ ਅਧਿਆਪਕ ਰਾਜਿੰਦਰ ਖੁੱਬਰ ਨਾਲ ਮਿਲ ਕੇ ਇਸ ਬਾਰੇ ਸੋਚਿਆ ਸੀ। ਲਗਭਗ ਇੱਕ ਮਹੀਨੇ ਦੀ ਅਣਥੱਕ ਮਿਹਨਤ ਤੋਂ ਬਾਅਦ ਉਨ੍ਹਾਂ ਆਪਣੇ ਪੁਰਾਣੇ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ ਲੱਭ ਕੇ ਇਸ ਖ਼ੂਸਨਸੀਬ ਪਲਾਂ ਵਾਲੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਓਮ ਪ੍ਰਕਾਸ਼ ਸੈਣੀ, ਮਹਿੰਦਰ ਸਿੰਗਲਾ, ਸਰਦਾਰ ਮਹਿੰਦਰ ਸਿੰਘ, ਸਤੀਸ਼ ਕੁਮਾਰ ਸ਼ਾਸਤਰੀ, ਸੁਨੀਲ ਕੁਮਾਰ ਸ਼ਰਮਾ, ਰਾਜ ਵੀਰ ਸ਼ਰਮਾ, ਰਾਜ ਕਿਸ਼ਨ, ਦਿਆਲ ਚੰਦ, ਜੈ ਭਗਵਾਨ ਸੈਣੀ, ਮਹੇਸ਼ ਸ਼ਰਮਾ, ਸੋਹਨ ਸਵਰੂਪ ਸ਼ਰਮਾ, ਸਾਹਿਬ ਸਿੰਘ, ਜੈ ਦੇਵ ਆਰੀਆ, ਹਰੀਸ਼ ਸ਼ਰਮਾ, ਰਜਿੰਦਰ ਰਾਣਾ, ਨੇਤ ਰਾਮ, ਯੋਧਾ ਕੁਮਾਰ ਸ਼ਰਮਾ, ਰਮੇਸ਼ ਕੁਮਾਰ, ਡਾ. ਸੁਸ਼ਮਾ, ਸੁਮਿੱਤਰਾ, ਵੀਨਾ, ਸੁਸ਼ੀਲਾ ਅਤੇ ਸਰਵਨ ਖਾਨ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement
×