ਪੱਤਰ ਪ੍ਰੇਰਕ
ਰਤੀਆ, 24 ਸਤੰਬਰ
ਪਿੰਡ ਬਬਨਪੁਰ ਦੇ ਖੇਤਾਂ ’ਚੋਂ ਕੇਵਲ ਤਾਰ ਚੋਰੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਖੇਤ ਮਾਲਕ ਤਿਰਲੋਕ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਦੇ ਰਿਸ਼ੀਪਾਲ ਉਰਫ ਕਾਲਾ ਅਤੇ ਹੇਮਰਾਜ ਖ਼ਿਲਾਫ਼ ਚੋਰੀ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਖੇਤ ਪੰਜਾਬ ਇਲਾਕੇ ਦੇ ਪਾਹਵਾ ਰੋਡ ’ਤੇ ਹੈ ਅਤੇ ਉਸ ਦੇ ਨਾਲ ਦਾ ਖੇਤ ਜਗਦੀਪ ਸਿੰਘ ਨਿਵਾਸੀ ਬਬਨਪੁਰ ਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੇਤ ਵਿਚ ਲੱਗੇ ਟਿਊਬਵੈੱਲ ਤੋਂ ਕਰੀਬ 60 ਫੁੱਟ ਕੇਵਲ ਤਾਰ ਚੋਰੀ ਹੋ ਗਈ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੱਧਰ ’ਤੇ ਕੇਵਲ ਤਾਰ ਦੀ ਤਲਾਸ਼ ਕੀਤੀ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਕੇਬਲ ਤਾਰ ਨੂੰ ਪਿੰਡ ਦੇ ਰਿਸ਼ੀਪਾਲ ਸਿੰਘ ਅਤੇ ਹੇਮਰਾਜ ਨੇ ਹੀ ਚੋਰੀ ਕੀਤਾ ਹੈ। ਪੁਲੀਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।