ਡਿਪਟੀ ਕਮਿਸ਼ਨਰ ਮੁੰਹਮਦ ਇਮਰਾਨ ਰਜ਼ਾ ਨੇ ਇਥੇ ਲਾਏ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਸਮੀਖਿਆ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਨਿਰੇਦਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਸ਼ਿਕਾਇਤ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਹੈ। ਸ਼ਿਕਾਇਤਾਂ ਦਾ ਸਮੇਂ ਅਨੁਸਾਰ ਅਤੇ ਗੰਭੀਰਤਾ ਨਾਲ ਨਿਬੇੜਾ ਕਰਨ ਲਈ ਵੀ ਤਾਕੀਦ ਕੀਤੀ ਗਈ।
ਡੀ ਸੀ ਨੇ ਆਦੇਸ਼ ਦਿੱਤੇ ਕਿ ਜੇ ਸ਼ਿਕਾਇਤ ਨਿਵਾਰਣ ਪ੍ਰੀਕਿਰਿਆ ਵਿੱਚ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਪ੍ਰਕਾਰ ਦੀ ਲਾਪ੍ਰਵਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚੰਡੀਗੜ੍ਹ ਹੈੱਡ ਆਫਿਸ ਤੋਂ ਵੀਡੀਓ ਕਾਨਫਰੰਸ ਰਾਹੀਂ ਕਮਿਸ਼ਨਰ ਅਤੇ ਸਕੱਤਰ ਸੀ ਜੀ ਰਜਨੀ ਕਾਂਥਨ ਨੇ ਪ੍ਰਦੇਸ਼ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸ਼ਿਕਾਇਤ ਨਿਵਾਰਣ ਦੀ ਸਮੀਖਿਆ ਕਰਦੇ ਹੋਏ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ। ਡੀ ਸੀ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ ਸ਼ਿਕਾਇਤ ਨਿਵਾਰਣ ਕੈਂਪਾਂ ਰਾਹੀਂ ਹੁਣ ਤੱਕ ਕੁੱਲ 10 ਹਜ਼ਾਰ, 247 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਇਨ੍ਹਾਂ ਵਿੱਚੋਂ 8,544 ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾ ਚੁੱਕਿਆ ਹੈ। ਬਾਕੀ ਰਹੀਂ 120 ਸ਼ਿਕਾਇਤਾਂ ਦਾ ਨਿਪਟਾਰਾ ਲਈ ਕਾਰਵਾਈ ਜਾਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਕੌਸ਼ਿਕ, ਡੀ ਐੱਮ ਸੀ ਸੁਰਿੰਦਰ ਸਿੰਘ, ਸ਼ਿਟੀ ਐੱਮ ਮੋਨਿਕਾ ਰਾਣੀ, ਡੀ ਆਰ ਓ ਰਾਜ ਕੁਮਾਰ, ਡੀ ਡੀ ਪੀਓ ਸੰਦੀਪ ਭਾਰਦਵਾਜ਼, ਡੀ ਐੱਫ ਓ ਪਵਨ ਗਰੋਵਰ ਸਣੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

