BLOOD CAMP ਵਿੱਚ 75 ਯੂਨਿਟ ਖੂਨ ਇਕੱਤਰ
ਦਾਦੀ ਪ੍ਰਕਾਸ਼ਮਣੀ ਦੀ 19ਵੀਂ ਬਰਸੀ ਮੌਕੇ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲੇ ਦੇ ਸੇਵਾ ਕੇਂਦਰ ਕੁਰੂਕਸ਼ੇਤਰ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 75 ਯੂਨਿਕ ਖੂਨ ਇਕੱਤਰ ਕੀਤਾ ਗਿਆ। 21 ਤੋਂ 25 ਅਗਸਤ ਤਕ ਬ੍ਰਹਮਾ ਕੁਮਾਰੀਆਂ ਨੇ ਵੱਖ ਵੱਖ...
Advertisement
ਦਾਦੀ ਪ੍ਰਕਾਸ਼ਮਣੀ ਦੀ 19ਵੀਂ ਬਰਸੀ ਮੌਕੇ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲੇ ਦੇ ਸੇਵਾ ਕੇਂਦਰ ਕੁਰੂਕਸ਼ੇਤਰ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 75 ਯੂਨਿਕ ਖੂਨ ਇਕੱਤਰ ਕੀਤਾ ਗਿਆ। 21 ਤੋਂ 25 ਅਗਸਤ ਤਕ ਬ੍ਰਹਮਾ ਕੁਮਾਰੀਆਂ ਨੇ ਵੱਖ ਵੱਖ ਕੇਂਦਰਾਂ ’ਤੇ ਖੂਨਦਾਨ ਕੈਂਪ ਲਾਏ। ਕੁਰੂਕਸ਼ੇਤਰ ਸੇਵਾ ਕੇਂਦਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਸਰੋਜ ਨੇ ਕਿਹਾ ਕਿ ਦਾਦੀ ਪ੍ਰਕਾਸ਼ਮਣੀ ਦਾ ਪੂਰਾ ਜੀਵਨ ਬ੍ਰਹਮਾ ਸੇਵਾ ਤੇ ਮਨੁੱਖੀ ਭਲਾਈ ਲਈ ਸਮਰਪਿਤ ਸੀ।ਸਮਾਗਮ ਦੇ ਮੁੱਖ ਮਹਿਮਾਨ ਭੂਮੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਨੇ ਖੂਨਦਾਨ ਮੁਹਿੰਮ ਦੀ ਸ਼ਲਾਘਾ ਕਰਦਿਆਂ ਖ਼ੁਦ ਵੀ ਖੂਨਦਾਨ ਕੀਤਾ। ਕਾਰ ਸੇਵਾ ਵਾਲੇ ਬਾਬਾ ਗੁਰਵਿੰਦਰ ਸਿੰਘ ਨੇ ਵੀ ਖ਼ੁਦ ਖੂਨਦਾਨ ਕਰ ਕੇ ਇਸ ਮੁਹਿੰਮ ਵਿਚ ਹਿੱਸਾ ਲਿਆ। ਉਨ੍ਹਾਂ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਔਰਤਾਂ ਨੇ ਵੀ ਕੈਂਪ ਵਿੱਚ ਖੂਨਦਾਨ ਕੀਤਾ। ਕੁਰੂਕਸ਼ੇਤਰ ਦੇ ਸਰਕਾਰੀ ਹਸਪਤਾਲ ਦੀ ਟੀਮ ਨੇ ਕੈਂਪ ਵਿੱਚ ਖੂਨ ਇੱਕਠਾ ਕੀਤਾ।
Advertisement
Advertisement
Advertisement
×

