ਪੱਤਰ ਪ੍ਰੇਰਕ
ਟੋਹਾਣਾ, 5 ਫਰਵਰੀ
ਜ਼ਿਲ੍ਹਾ ਫਤਿਹਾਬਾਦ ਦੀਆਂ ਦਿਹਾਤੀ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਲਈ ਹਰਿਆਣਾ ਸਰਕਾਰ ਨੇ 70.63 ਕਰੋੜ ਰੁਪਏ ਜਾਰੀ ਕੀਤੇ ਹਨ। ਇਨ੍ਹਾਂ ਸੜਕਾਂ ਦੀ ਮੁਰੰਮਤ ਪੀਡਬਲਿਊਡੀ ਵਿਭਾਗ ਕਰੇਗਾ। ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਵਿਧਾਨ ਸਭਾ ਹਲਕਾ ਟੋਹਾਣਾ ਦੇ ਦਿਹਾਤੀ ਇਲਾਕੇ ਵਿੱਚ 40 ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ 20.23 ਕਰੋੜ, ਵਿਧਾਨ ਸਭਾ ਹਲਕਾ ਰਤੀਆ ਦੀਆਂ 26 ਸੜਕਾਂ ਜਿਨ੍ਹਾਂ ਦੀ ਲੰਬਾਈ 43 ਕਿਲੋਮੀਟਰ ਹੈ, ਉਨ੍ਹਾਂ ਦੀ ਮੁੰਰਮਤ ਲਈ 25 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫਤਿਹਾਬਾਦ ਦੀਆਂ ਸੜਕਾਂ ਜਿਨ੍ਹਾਂ ਦੀ ਲੰਬਾਈ 71 ਕਿਲੋਮੀਟਰ ਹੈ। ਉਨ੍ਹਾਂ ਦੀ ਮੁੰਰਮਤ ਲਈ 25.40 ਕਰੋੜ ਰੁਪਏ ਸਰਕਾਰ ਨੇ ਜਾਰੀ ਕੀਤੇ ਹਨ। ਅਧਿਕਾਰੀਆਂ ਅਨੁਸਾਰ ਦਿਹਾਤੀ ਖੇਤਰ ਦੀਆਂ ਸੜਕਾਂ ਨੂੰ ਉਚ ਦਰਜੇ ਦੀਆਂ ਬਣਾਉਣ ਨਾਲ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ।