Blood Donation Camp ਵਿੱਚ 56 ਯੂਨਿਟ ਖੂਨਦਾਨ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਨੇ ਹਾਰਟ ਹੈਲਪ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਈ ਐੱਮ ਐੱਸ ਕੰਪਿਊਟਰ ਲੈਬ ਵਿੱਚ ਖੂਨਦਾਨ ਕੈਂਪ ਲਾਇਆ। ਇਸ ਦੌਰਾਨ 56 ਯੂਨਿਟ ਖੂਨ ਇੱਕਠਾ ਕੀਤਾ ਗਿਆ।...
Advertisement
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਨੇ ਹਾਰਟ ਹੈਲਪ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਈ ਐੱਮ ਐੱਸ ਕੰਪਿਊਟਰ ਲੈਬ ਵਿੱਚ ਖੂਨਦਾਨ ਕੈਂਪ ਲਾਇਆ। ਇਸ ਦੌਰਾਨ 56 ਯੂਨਿਟ ਖੂਨ ਇੱਕਠਾ ਕੀਤਾ ਗਿਆ। ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਰਿੰਦਰ ਪਾਲ ਨੇ ਖੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੇਵਾ ਦਾ ਉੱਤਮ ਕਾਰਜ ਹੈ। ਉਨ੍ਹਾਂ ਕਿਹਾ ਕਿ ਇਕ ਯੂਨਿਟ ਖੂਨ ਤਿੰਨ ਜਾਨਾਂ ਬਚਾਉਣ ਵਿਚ ਮਦਦ ਕਰਦਾ ਹੈ। ਉਨ੍ਹਾਂ ਕੈਂਪ ਦੀ ਸਫਲਤਾ ਲਈ ਆਈ ਐੱਮ ਐੱਸ ਤੇ ਹਾਰਟ ਹੈਲਪ ਫਾਊਂਡੇਸ਼ਨ ਦੀ ਟੀਮ ਨੂੰ ਵਧਾਈ ਦਿੱਤੀ। ਆਈ ਐੱਮ ਐੱਸ ਦੇ ਡਾਇਰੈਕਟਰ ਡਾ. ਸਿਧਾਰਥ ਐਸ ਭਾਰਦੁਆਜ ਨੇ ਕਿਹਾ ਕਿ ਖੂਨਦਾਨ ਕੈਂਪ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ ਨਾਲ ਜੋੜਨ ਦਾ ਅਹਿਮ ਸਾਧਨ ਹਨ।
Advertisement
Advertisement
×

