DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਰਾਇਣਗੜ੍ਹ ਸਕੂਲ ਵਿੱਚ ਕੈਂਪ ਦੌਰਾਨ 50 ਯੂਨਿਟ ਖੂਨਦਾਨ

ਯੂਥ ਰੈੱਡ ਕਰਾਸ, ਮਹਿਲਾ ਸੈੱਲ ਤੇ ਐੱਨ ਸੀ ਸੀ ਦਾ ਸਾਂਝਾ ਉਪਰਾਲਾ

  • fb
  • twitter
  • whatsapp
  • whatsapp
Advertisement

ਸਰਕਾਰੀ ਕਾਲਜ ਨਾਰਾਇਣਗੜ੍ਹ ਵਿੱਚ ਯੂਥ ਰੈੱਡ ਕਰਾਸ, ਮਹਿਲਾ ਸੈੱਲ ਅਤੇ ਐੱਨ ਸੀ ਸੀ ਯੂਨਿਟ ਦੇ ਸਾਂਝੇ ਸਹਿਯੋਗ ਨਾਲ ਪ੍ਰਿੰਸੀਪਲ ਰੋਹਿਤ ਕੁਮਾਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਸਮਾਜ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਕੈਂਪ ਦਾ ਰਸਮੀ ਉਦਘਾਟਨ ਪ੍ਰਿੰਸੀਪਲ ਰੋਹਿਤ ਕੁਮਾਰ ਨੇ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ ਜੀ ਆਈ) ਚੰਡੀਗੜ੍ਹ ਦੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਵਿਸ਼ੇਸ਼ ਮੈਡੀਕਲ ਟੀਮ ਨੇ ਸੇਵਾਵਾਂ ਦਿੱਤੀਆਂ। ਡਾਕਟਰੀ ਜਾਂਚ ਤੋਂ ਬਾਅਦ ਦਾਨੀਆਂ ਤੋਂ ਸੁਰੱਖਿਅਤ ਢੰਗ ਨਾਲ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਕੁੱਲ 50 ਯੂਨਿਟ ਖੂਨ ਇਕੱਠਾ ਹੋਇਆ। ਕੈਂਪ ਵਿੱਚ ਵਿਦਿਆਰਥੀਆਂ, ਐੱਨ ਸੀ ਸੀ ਕੈਡਿਟਾਂ, ਯੂਥ ਰੈੱਡ ਕਰਾਸ ਵਲੰਟੀਅਰਾਂ ਅਤੇ ਮਹਿਲਾ ਵਿੰਗ ਦੇ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪ੍ਰੋਫੈਸਰ ਨਰੇਸ਼ ਕੁਮਾਰ, ਡਾ. ਦੀਪਕ, ਡਾ. ਰਾਕੇਸ਼ ਅਤੇ ਡਾ. ਪਰਵੀਨ (ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਵਿਭਾਗ) ਨੇ ਖੂਨਦਾਨ ਕੀਤਾ। ਖਾਸ ਤੌਰ ’ਤੇ ਡਾ. ਬਲਦੇਵ ਸਿੰਘ ਨੇ 31ਵੀਂ ਵਾਰ ਅਤੇ ਡਾ. ਜਗਦੀਪ ਸਿੰਘ ਨੇ 28ਵੀਂ ਵਾਰ ਖੂਨਦਾਨ ਕਰਕੇ ਸਾਰਿਆਂ ਲਈ ਮਿਸਾਲ ਪੇਸ਼ ਕੀਤੀ।

Advertisement
Advertisement
×