DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Kurukshetra ਦੇ ਹਨੂੰਮਾਨ ਮੰਦਰ ’ਚ Blood Donation Camp ਦੌਰਾਨ 47 ਯੂਨਿਟ ਖੂਨ ਇਕੱਤਰ

ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ ਨੇ ਕੀਤਾ ਉਦਘਾਟਨ

  • fb
  • twitter
  • whatsapp
  • whatsapp
featured-img featured-img
ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਮੁੱਖ ਮਹਿਮਾਨ ਡਾ. ਨਰਿੰਦਰ ਸਿੰਘ।
Advertisement

ਫੋਟੋਗ੍ਰਾਫਰ ਐਸੋਸੀਏਸ਼ਨ ਕੁਰੂਕਸ਼ੇਤਰ ਨੇ ਸੈਕਟਰ 13 ਦੇ ਸ੍ਰੀ ਮਹੇਸ਼ਵਰ ਮਹਾਂਦੇਵ ਹਨੂੰਮਾਨ ਮੰਦਰ ਵਿੱਚ ਅੱਜ ਖੂਨਦਾਨ ਕੈਂਪ ਲਾਇਆ। ਕੈਂਪ ਦੌਰਾਨ ਮਨੁੱਖਤਾ ਦੀ ਸੇਵਾ ਲਈ 47 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦਾ ਉਦਘਾਟਨ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਡੀ ਪੀ ਆਰ ਓ ਨਰਿੰਦਰ ਸਿੰਘ ਅਤੇ ਸੁਨੀਤਾ ਨੇਹਰਾ ਨੇ ਬਤੌਰ ਮੁੱਖ ਮਹਿਮਾਨ ਕੀਤਾ। ਉਨ੍ਹਾਂ ਨੇ ਕੈਂਪ ਵਿੱਚ ਪਹੁੰਚ ਕੇ ਖੂਨਦਾਨੀਆਂ ਨੂੰ ਬੈਜ ਲਗਾਏ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਪਿਛਲੇ 5 ਸਾਲਾਂ ਤੋਂ ਐਮਰਜੈਂਸੀ ਖੂਨਦਾਨ ਸੇਵਾਵਾਂ ਰਾਹੀਂ ਲਗਾਤਾਰ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਜ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਖੂਨਦਾਨੀਆਂ ਦਾ ਰਿਕਾਰਡ ਤਿਆਰ ਕਰਨ ਦੇ ਉਦੇਸ਼ ਨਾਲ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ’ਤੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਪੁਰਖਿਆਂ ਦੀ ਬਰਸੀ ਅਤੇ ਦੇਵੀ-ਦੇਵਤਿਆਂ ਤੇ ਮਹਾਂਪੁਰਖਾਂ ਦੀ ਯਾਦ ਵਿੱਚ ਅਜਿਹੇ ਖੂਨਦਾਨ ਕੈਂਪ ਲਾਏ ਜਾਂਦੇ ਹਨ।

ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ ਨੇ ਕਿਹਾ ਕਿ ਖੂਨਦਾਨ ਰਾਹੀਂ ਖੂਨ ਇਕੱਠਾ ਕਰਕੇ ਐਸੋਸੀਏਸ਼ਨ ਇੱਕ ਸ਼ਲਾਘਾਯੋਗ ਅਤੇ ਮਾਨਵਤਾਵਾਦੀ ਕਾਰਜ ਕਰ ਰਹੀ ਹੈ। ਖੂਨਦਾਨੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਖੂਨਦਾਨ ਕਰਨ ਵਾਲਾ ਹਰ ਦਾਨੀ ਇਸ ਧਰਤੀ ’ਤੇ ਦੇਵਤਾ ਦੇ ਸਮਾਨ ਹੈ, ਕਿਉਂਕਿ ਆਪਣੇ ਸਰੀਰ ਦਾ ਇੱਕ ਹਿੱਸਾ ਦਾਨ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਦੇ ਭਰਮ-ਭੁਲੇਖੇ ਦੂਰ ਕਰਦਿਆਂ ਕਿਹਾ ਕਿ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਫੋਟੋਗ੍ਰਾਫਰ ਐਸੋਸੀਏਸ਼ਨ ਦੇ ਅਹੁਦੇਦਾਰਾਂ, ਪ੍ਰਧਾਨ ਸੰਜੀਵ ਸ਼ਰਮਾ, ਸਕੱਤਰ ਸਚਿਨ ਜੁਨੇਜਾ ਅਤੇ ਕੈਸ਼ੀਅਰ ਵਿਨੋਦ ਸੈਣੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਅਜਿਹੇ ਕੈਂਪ ਨਾ ਸਿਰਫ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਦਦ ਕਰਦੇ ਹਨ, ਬਲਕਿ ਸਮਾਜ ਸੇਵਾ, ਆਪਸੀ ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਚਰਨਜੀਤ, ਵਿਕਰਮ, ਨਵਨੀਤ, ਦਿਨੇਸ਼, ਕ੍ਰਿਸ਼ਨਾ, ਵਿਮਲ, ਸਾਗਰ, ਸਾਹਿਲ, ਧੀਰਜ ਮਦਾਨ, ਅਸ਼ੋਕ ਚਾਵਲਾ, ਜਤਿੰਦਰ ਜੀਤੂ, ਮਦਨ ਸਰਦਾਨਾ ਅਤੇ ਬਲਵਾਨ ਨਹਿਰਾ ਸਮੇਤ ਕਈ ਪਤਵੰਤੇ ਮੌਜੂਦ ਸਨ।

Advertisement

Advertisement
Advertisement
×