DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਥਾਣੇ ਵਿੱਚੋਂ 32 ਲਾਇਸੈਂਸੀ ਹਥਿਆਰ ਗਾਇਬ, ਏ ਐੱਸ ਆਈ ਖ਼ਿਲਾਫ਼ ਕੇਸ ਦਰਜ

ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ ਪੁਲੀਸ ਸਟੇਸ਼ਨ ਦੇ ਮਾਲਖਾਨੇ (ਅਸਲਾਖਾਨੇ) ਵਿੱਚ ਪੁਲੀਸ ਹਿਰਾਸਤ ਵਿੱਚ ਰੱਖੇ 32 ਲਾਇਸੈਂਸੀ ਹਥਿਆਰ ਚੋਰੀ ਹੋ ਗਏ ਹਨ। ਚੋਰੀ ਹੋਏ ਹਥਿਆਰਾਂ ਵਿੱਚ ਵਿਦੇਸ਼ੀ ਬਣੇ ਹਥਿਆਰ ਵੀ ਸ਼ਾਮਲ ਹਨ। ਜਾਂਚ ਤੋਂ ਬਾਅਦ ਮਾਲਖਾਨਾ ਇੰਚਾਰਜ,...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ ਇੱਕ ਪੁਲੀਸ ਸਟੇਸ਼ਨ ਦੇ ਮਾਲਖਾਨੇ (ਅਸਲਾਖਾਨੇ) ਵਿੱਚ ਪੁਲੀਸ ਹਿਰਾਸਤ ਵਿੱਚ ਰੱਖੇ 32 ਲਾਇਸੈਂਸੀ ਹਥਿਆਰ ਚੋਰੀ ਹੋ ਗਏ ਹਨ। ਚੋਰੀ ਹੋਏ ਹਥਿਆਰਾਂ ਵਿੱਚ ਵਿਦੇਸ਼ੀ ਬਣੇ ਹਥਿਆਰ ਵੀ ਸ਼ਾਮਲ ਹਨ। ਜਾਂਚ ਤੋਂ ਬਾਅਦ ਮਾਲਖਾਨਾ ਇੰਚਾਰਜ, ਏਐਸਆਈ ਬਿਜੇਂਦਰ ਸਿੰਘ ਦੇ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਘਟਨਾ ਫਰੀਦਾਬਾਦ ਦੇ ਸੈਕਟਰ 8 ਦੇ ਪੁਲੀਸ ਥਾਣੇ ਤੋਂ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਬਿਜੇਂਦਰ ਸਿੰਘ ਨੂੰ ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਵਸਨੀਕਾਂ ਨੇ ਇਨ੍ਹਾਂ ਹਥਿਆਰਾਂ ਨੂੰ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲੀਸ ਸਟੇਸ਼ਨ ਵਿੱਚ ਸਵੈ-ਇੱਛਾ ਨਾਲ ਜਮ੍ਹਾਂ ਕਰਵਾਇਆ ਸੀ, ਤਾਂ ਜੋ ਲੋੜ ਪੈਣ 'ਤੇ ਉਹ ਉਨ੍ਹਾਂ ਨੂੰ ਵਾਪਸ ਲੈ ਸਕਣ।

Advertisement

ਹਾਲਾਂਕਿ ਪੁਲੀਸ ਨੇ ਖੁਦ ਹੀ ਇਨ੍ਹਾਂ ਹਥਿਆਰਾਂ ਨੂੰ ਇੱਕ-ਇੱਕ ਕਰਕੇ ਹੇਰਾ-ਫੇਰੀ ਕਰ ਦਿੱਤਾ। ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲੀਸ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਪੁਲੀਸ ਦੇ ਮਾਲਖਾਨੇ ਤੋਂ ਗਾਇਬ ਹੋਏ ਹਥਿਆਰਾਂ ਵਿੱਚ ਕਈ ਵਿਦੇਸ਼ੀ ਹਥਿਆਰ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 2 ਲੱਖ ਤੋਂ 10 ਲੱਖ ਰੁਪਏ ਤੱਕ ਹੋਣ ਦਾ ਅੰਦਾਜ਼ਾ ਹੈ।

Advertisement

ਸ਼ੱਕ ਹੈ ਕਿ ਇਹ ਹਥਿਆਰ ਰਾਜਸਥਾਨ, ਨੋਇਡਾ ਅਤੇ ਦਿੱਲੀ-ਐਨਸੀਆਰ ਖੇਤਰ ਸਮੇਤ ਕਈ ਇਲਾਕਿਆਂ ਵਿੱਚ ਵੇਚੇ ਗਏ ਹਨ। ਹਾਲਾਂਕਿ, ਪੁਲੀਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਰੁਟੀਨ ਨਿਰੀਖਣ ਦੌਰਾਨ ਹਥਿਆਰਾਂ ਦੀ ਗਿਣਤੀ ਵਿੱਚ ਫਰਕ ਪਾਇਆ ਗਿਆ ਸੀ। ਇੱਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਿਰਫ਼ 13 ਹਥਿਆਰ ਗਾਇਬ ਸਨ, ਪਰ ਇੱਕ ਡੂੰਘੀ ਜਾਂਚ ਦੌਰਾਨ ਇਹ ਅੰਕੜਾ 32 ਤੱਕ ਵੱਧ ਗਿਆ ਸੀ।

ਇਸ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ, ਜਿਸ ਨੇ 32 ਹਥਿਆਰਾਂ ਦੇ ਗਾਇਬ ਹੋਣ ਦੀ ਪੁਸ਼ਟੀ ਕੀਤੀ। ਸ਼ਰਮਿੰਦਗੀ ਤੋਂ ਬਚਣ ਲਈ, ਪੁਲੀਸ ਪੂਰੇ ਮਾਮਲੇ ਦੀ ਜਾਂਚ ਬਹੁਤ ਗੁਪਤ ਤਰੀਕੇ ਨਾਲ ਕਰ ਰਹੀ ਹੈ। ਜਾਂਚ ਟੀਮ ਨੂੰ ਸੀਨੀਅਰ ਅਧਿਕਾਰੀਆਂ ਤੋਂ ਸਪੱਸ਼ਟ ਨਿਰਦੇਸ਼ ਮਿਲੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੇਸ ਨਾਲ ਸਬੰਧਤ ਜਾਣਕਾਰੀ ਲੀਕ ਨਾ ਹੋਵੇ।

ਫਿਲਹਾਲ, ਪੁਲੀਸ ਲਈ ਸਭ ਤੋਂ ਵੱਡੀ ਚੁਣੌਤੀ ਗਾਇਬ ਹੋਏ ਹਥਿਆਰਾਂ ਨੂੰ ਬਰਾਮਦ ਕਰਨਾ ਹੈ। ਜੇ ਇਹ ਹਥਿਆਰ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ ਹਨ, ਤਾਂ ਪੁਲੀਸ ਨੂੰ ਗੰਭੀਰ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਰੀਦਾਬਾਦ ਦੇ ਪੁਲੀਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਨੇ ਕਿਹਾ, "ਮਾਮਲਾ ਜਾਂਚ ਅਧੀਨ ਹੈ। ਜਿਸ ਨੇ ਵੀ ਹਥਿਆਰਾਂ ਦੀ ਚੋਰੀ ਵਿੱਚ ਭੂਮਿਕਾ ਨਿਭਾਈ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।"

Advertisement
×