DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੁਜ਼ਗਾਰ ਮੇਲੇ ’ਚ 22 ਨੌਜਵਾਨਾਂ ਦੀ ਨੌਕਰੀ ਲਈ ਚੋਣ

ਨੌਜਵਾਨਾਂ ਨੂੰ ਰੁਜ਼ਗਾਰ, ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਯੋਜਨਾਵਾਂ ਬਾਰੇ ਜਾਗਰੂਕ ਕੀਤਾ

  • fb
  • twitter
  • whatsapp
  • whatsapp
featured-img featured-img
ਸਵੈ-ਰੁਜ਼ਗਾਰ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਨੌਜਵਾਨ।
Advertisement

ਹਰਿਆਣਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੀ ਵਿਸ਼ਾਲ ਪ੍ਰਚਾਰ ਮੁਹਿੰਮ ਤਹਿਤ ਮਿਨੀ ਸਕੱਤਰੇਤ ਸਥਿਤ ਡੀ ਪੀ ਆਰ ਸੀ ਹਾਲ ਵਿੱਚ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵੱਲੋਂ ਰੁਜ਼ਗਾਰ ਮੇਲਾ ਲਾਇਆ ਗਿਆ। ਮੇਲੇ ਵਿੱਚ 139 ਉਮੀਦਵਾਰਾਂ ਨੇ ਭਾਗ ਲੈ ਕੇ ਸਰਕਾਰ ਦੀਆਂ ਰੁਜ਼ਗਾਰ ਅਤੇ ਹੁਨਰ ਵਿਕਾਸ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਰੁਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰਮੁਖੀ ਸਿੱਖਿਆ, ਸਵੈ-ਰੁਜ਼ਗਾਰ ਅਤੇ ਹੁਨਰ ਵਿਕਾਸ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਭਾਰਤੀ ਸਟੇਟ ਬੈਂਕ ਗ੍ਰਾਮੀਣ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਫਤਿਹਾਬਾਦ ਦੇ ਫੈਕਲਟੀ ਮੈਂਬਰ ਰਾਕੇਸ਼ ਜਾਂਗੜਾ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਵਿਭਾਗ ਦੇ ਸਹਾਇਕ ਨਿਰਦੇਸ਼ਕ ਪ੍ਰਦੀਪ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਗੀਤਾ ਬਿਸ਼ਨੋਈ ਨੇ ਸਰਕਾਰ ਦੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਰੀਅਰ ਨਿਰਮਾਣ ਸਬੰਧੀ ਮਾਰਗਦਰਸ਼ਨ ਕੀਤਾ। ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਡਾ. ਰਾਜੇਸ਼ ਕੁਮਾਰ ਨੇ ਨਿੱਜੀ ਖੇਤਰ ਵਿੱਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੂੰ ਆਪਣੇ ਕਰੀਅਰ ਦੀ ਮਜ਼ਬੂਤ ਨੀਂਹ ਰੱਖਣ ਲਈ ਪ੍ਰੇਰਿਤ ਕੀਤਾ। ਮੇਲੇ ਵਿੱਚ ਸ਼ਿਆਮ ਬਾਇਓਫਰਟੀਲਾਈਜ਼ਰਜ਼ ਭਿਵਾਨੀ, ਵਿਸ਼ਵਕਰਮਾ ਇੰਜਨੀਅਰਿੰਗ ਵਰਕਸ ਪੁੰਨੀ ਟੋਹਾਣਾ, ਏਕਤਾ ਹਨੀ ਜਾਂਡਲੀ ਕਲਾਂ, ਕੇ ਪੀ ਸਿਕਿਉਰਿਟੀ ਗਾਰਡ ਐਂਡ ਮੈਨਪਾਵਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਫਤਿਹਾਬਾਦ, ਐੱਲ ਆਈ ਸੀ ਫਤਿਹਾਬਾਦ, ਪੁਖਰਾਜ ਹੈਲਥ ਕੇਅਰ ਫਤਿਹਾਬਾਦ ਅਤੇ ਲਕਸ਼ਮੀਨਾਰਾਇਣ ਹਾਲਮਾਰਕ ਸੈਂਟਰ ਫਤਿਹਾਬਾਦ ਸਮੇਤ ਕਈ ਕੰਪਨੀਆਂ ਨੇ ਹਿੱਸਾ ਲਿਆ। ਮੇਲੇ ਵਿੱਚ ਸ਼ਾਮਲ 22 ਉਮੀਦਵਾਰਾਂ ਦੀ ਮੁਢਲੇ ਪੱਧਰ ’ਤੇ ਚੋਣ ਕੀਤੀ ਗਈ।

Advertisement
Advertisement
×