ਨੌਜਵਾਨ ਸੋਚ : ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

ਨੌਜਵਾਨ ਸੋਚ : ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

ਨਸ਼ਿਆਂ ਤੋਂ ਬਚਾਅ ਵਿਚ ਹੀ ਬਚਾਅ ਹੈ

ਪੰਜਾਬ ਵਿਚ ਨਸ਼ਿਆਂ ਦਾ ਸੇਵਨ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਇਸ ਦੇ ਕਾਰਨ ਹਨ, ਸਿਆਸਤ, ਬੇਰੁਜ਼ਗਾਰੀ, ਚੰਗੀ ਸਿਖੀਆ ਦਾ ਨਾ ਮਿਲਣਾ, ਬੁਰੀ ਸੰਗਤ, ਫੁਕਰਾਪਣ ਅਤੇ ਗੀਤਾਂ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਮਸ਼ਹੂਰੀ। ਅੱਜ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 18 ਨਸ਼ੇ ਨਾਲ ਬੁਰੀ ਤਰਾ ਪ੍ਰਭਾਵਿਤ ਹਨ। ਇਕ ਸਰਵੇ ਮੁਤਾਬਿਕ ਪੰਜਾਬ ਦੇ ਤਿੰਨ ਘਰਾਂ ਵਿਚੋਂ ਦੋ ਘਰਾਂ ਦਾ ਇਕ ਮੈਂਬਰ ਨਸ਼ੇ ਦਾ ਸੇਵਨ ਕਰਦਾ ਹੈ। ਨਸ਼ਿਆਂ ਦੇ ਸੇਵਨ ਲਈ ਰੋਜ਼ਾਨਾ 200 ਤੋਂ 2000 ਰੁਪਏ ਤੱਕ ਖਰਚ ਹੋ ਰਹੇ ਹਨ ਅਤੇ ਨਸ਼ਾ ਛੁਡਾਉਣ ਲਈ ਇਲਾਜ ’ਤੇ 5000 ਤੋਂ ਇਕ ਲੱਖ ਰੁਪਏ ਤੱਕ ਲੱਗਦੇ ਹਨ, ਜਿਸ ਵਿਚ 6 ਮਹੀਨੇ ਤੋਂ 60 ਮਹੀਨੇ ਲੱਗ ਜਾਂਦੇ ਹਨ। ਇਸ ਲਈ ਇਸ ਤੋਂ ਬਚਾਅ ਵਿਚ ਹੀ ਬਚਾਅ ਹੈ।
ਨਵਪ੍ਰੀਤ ਕੌਰ, ਐੱਲਐੱਲਬੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ


ਨਸ਼ੇ ਰੋਕਣ ਲਈ ਪਿੰਡ ਪੱਧਰ ’ਤੇ ਬਣਨ ਕਮੇਟੀਆਂ

ਨਸ਼ਿਆਂ ਨੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਨਸ਼ਿਆਂ ਦਾ ਭਾਵੇਂ ਕੋਈ ਰੂਪ ਹੋਵੇ ਇਸਦੇ ਪ੍ਰਭਾਵ ਮਾੜੇ ਹੀ ਹੁੰਦੇ ਹਨ, ਪਰ ਅੱਜ-ਕੱਲ੍ਹ ਜੋ ਕੈਮੀਕਲ ਨਸ਼ੇ, ਡਰੱਗ ਆਦਿ ਆ ਰਹੇ ਹਨ, ਉਨ੍ਹਾਂ ਦੇ ਪ੍ਰਭਾਵ ਤਾਂ ਬਹੁਤ ਮਾੜੇ ਹਨ। ਮੁੱਖ ਮਸਲਾ ਇਨ੍ਹਾਂ ਨੂੰ ਠੱਲ ਪਾਉਣ ਦਾ ਹੈ। ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਆਮ ਨਾਗਰਿਕ ਵੀ ਇਸ ਨੂੰ ਰੋਕਣ ’ਚ ਸਹਾਈ ਹੋ ਸਕਦਾ ਹੈ। ਪਿੰਡਾਂ ਵਿਚ ਇਸ ਪੱਖੋਂ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈ, ਪਰ ਜੇ ਹਰੇਕ ਪਿੰਡ ਵਿਚ ਨਸ਼ਾ-ਰੋਕੂ ਕਮੇਟੀ ਹੋਵੇ, ਜਿਸ ਵਿਚ ਈਮਾਨਦਾਰ, ਨਿਰਪੱਖ, ਸਮਾਜ-ਸੇਵੀ ਤੇ ਔਰਤਾਂ ਵੀ ਸ਼ਾਮਲ ਹੋਣ ਤਾਂ ਵਧੀਆ ਸਿੱਟੇ ਨਿਕਲ ਸਕਦੇ ਹਨ।
ਲੈਕ. ਸਰਬਜੀਤ ਸਿੰਘ ਧੂਰੀ


ਨਸ਼ੇ ਰੋਕਣ ਲਈ ਲੋਕਾਂ ਦੀ ਇਕਜੁੱਟਤਾ ਦੀ ਲੋੜ

ਪੰਜਾਬ ਹੀ ਨਹੀਂ ਪੂਰਾ ਭਾਰਤ ਇਸ ਨਸ਼ੇ ਰੂਪੀ ਕੋਹੜ ਦਾ ਸ਼ਿਕਾਰ ਹੈ। ਇਸ ਦੇ ਮੁੱਖ ਕਾਰਨ ਬੇਰੁਜ਼ਗਾਰੀ, ਮਾਨਸ਼ਿਕ ਤਣਾਅ ਅਤੇ ਕਈ ਨੌਜਵਾਨ ਆਪਣੇ ਸ਼ੌਕ ਦੀ ਪੂਰਤੀ ਲਈ ਇਨ੍ਹਾਂ ਉਤਪਾਦਾਂ ਦਾ ਸੇਵਨ ਕਰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਸੈਮੀਨਾਰਾਂ ਰਾਹੀਂ ਨਸ਼ੇ ਵਿੱਚ ਗਲਤਾਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਅਖੀਰ ਨੌਜਵਾਨਾਂ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਤੇ ਜਿੰਨੀ ਜਲਦੀ ਹੋ ਸਕੇ ਨਸ਼ੇ ਤੋਂ ਕਿਨਾਰਾ ਕਰਨਾ ਚਾਹੀਦਾ ਹੈ।
ਸੁਖਵਿੰਦਰ ਸਿੰਘ, ਪਿੰਡ ਅਲੀਪੁਰ ਸੰਦਲ, ਤਹਿਸੀਲ ਅਮਲੋਹ, ਫਤਹਿਗੜ੍ਹ ਸਾਹਿਬ।


ਨੌਜਵਾਨ ਵਰਗ ਨੂੰ ਰੁਜ਼ਗਾਰ ਮਿਲਣਾ ਬਹੁਤ ਜ਼ਰੂਰੀ

ਅੱਜ ਦੀ ਜਵਾਨੀ ਨਸ਼ਿਆਂ ਵਿੱਚ ਡੁੱਬਦੀ ਜਾ ਰਹੀ ਹੈ। ਸਾਨੂੰ ਨੌਜਵਾਨਾਂ ਦੇ ਨਸ਼ਿਆਂ ਵਿੱਚ ਡੁੱਬਣ ਬਾਰੇ ਜਾਣਕਾਰੀ ਹੈ ਤਾਂ ਇਸ ਦੇ ਕਾਰਨ ਵੀ ਤਾਂ ਪਤਾ ਹੋਣੇ ਚਾਹੀਦੇ ਹਨ। ਨੌਜਵਾਨ ਵਰਗ ਦਾ ਨਸ਼ਿਆਂ ਵਿੱਚ ਡੁੱਬਣ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ, ਜਿਸ ਕਾਰਨ ਮਾਪਿਆਂ ਦਾ ਬੱਚਿਆਂ ਪ੍ਰਤੀ ਦੁਰਵਿਵਹਾਰ, ਨੌਜਵਾਨਾਂ ਵਿੱਚ ਤਣਾਅਪੂਰਨ ਸਥਿਤੀ ਪੈਦਾ ਕਰਦਾ ਹੈ। ਜੇ ਸਰਕਾਰਾਂ ਸਮੇਂ ਸਿਰ ਪੜ੍ਹੇ ਲਿਖੇ ਵਰਗ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਤਾਂ ਕਿਉਂ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਸ਼ਿਕਾਰ ਹੋਵੇ। ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਦੇ ਨਾਲ ਹੀ ਸਾਨੂੰ ਖੁਦ ਵੀ ਯਤਨ ਕਰਨ ਦੀ ਲੋੜ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਮੁਸ਼ਕਿਲਾਂ ਚੋ ਕੱਢੀਏ, ਜੋ ਉਨ੍ਹਾਂ ਨੂੰ ਉਸ ਹਾਲਾਤ ਵਿੱਚ ਲੈ ਜਾਂਦੇ ਹਨ, ਜੋ ਉਨ੍ਹਾਂ ਨੂੰ ਨਸ਼ੇ ਦੇ ਆਦੀ ਬਣਾਉਂਦੇ ਹਨ।
ਜਸਮਨਪ੍ਰੀਤ ਕੌਰ, ਪਿੰਡ ਜੋਗਾ ਨੰਦ, ਜ਼ਿਲ੍ਹਾ ਬਠਿੰਡਾ।


ਨਸ਼ਿਆਂ ਖ਼ਿਲਾਫ਼ ਨੌਜਵਾਨ ਵਰਗ ਅੱਗੇ ਆਵੇ

ਨੌਜਵਾਨ ਦੇਸ਼ ਦਾ ਭੱਵਿਖ ਹੈ। ਉਹ ਚਾਹਵੇ ਤਾਂ ਦੇਸ਼ ਨੂੰ ਬਦਲ ਕੇ ਰੱਖ ਸਕਦਾ ਹੈ। ਜੇ ਦੇਸ਼ ਦਾ ਨੇਤਾ ਨੌਜਵਾਨ ਵਰਗ ‘ਚ ਹੋਵੇ ਤਾਂ ਦੇਸ਼ ਦੀ ਤੱਰਕੀ ਹੋਣਾ ਲਾਜਮੀ ਆ। ਪਰ ਨੌਜਵਾਨ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤਾਂ ਹੀ ਕੁੱਝ ਹੋ ਸਕਦਾ ਆ। ਜੇ ਨੌਜਵਾਨ ਨਸ਼ਿਆਂ ਚ ਲਗ ਜਾਣ ਤਾਂ ਉਨ੍ਹਾਂ ਦਾ ਭਵਿੱਖ ਖਤਮ ਹੋ ਸਕਦਾ ਹੈ। ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਛੱਡ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ। ਨੌਜਵਾਨ ਸੈਮੀਨਾਰਾਂ, ਵਰਕਸਾਪਾਂ, ਨਾਟਕਾਂ ਜਾਂ ਭਾਸ਼ਣਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇ ਸਕਦੇ ਹਨ, ਉਨ੍ਹਾ ਨੂੰ ਸਹੀ-ਗਲਤ ਬਾਰੇ ਦੱਸ ਸਕਦੇ ਹਨ। ਨੌਜਵਾਨ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਬਾਰੇ ਵੀ ਜਾਗਰੂਕ ਕਰ ਸਕਦੇ ਹਨ ਤੇ ਦੇਸ਼ ਦਾ ਭਵਿੱਖ ਸੰਵਾਰ ਸਕਦੇ ਹਨ।
ਜਸਵਿੰਦਰ ਕੌਰ, ਕੁਰੂਕਸ਼ੇਤਰ, ਹਰਿਆਣਾ।


ਬੱਚਿਆਂ ਨੂੰ ਵੇਲ਼ੇ ਸਿਰ ਨਸ਼ਿਆਂ ਬਾਰੇ ਜਾਗਰੂਕ ਕਰਨਾ ਚਾਹੀਦਾ

ਮਾਪਿਆਂ ਦਾ ਸਹਾਰਾ ਔਲਾਦ ਹੁੰਦੀ ਹੈ, ਪਰ ਲਾਡ ਪਿਆਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਖੁੱਲ੍ਹ ਦੇਣੀ ਵੀ ਮੁਸੀਬਤ ਨੂੰ ਸੱਦਾ ਦਿੰਦੀ ਹੈ। ਇਹੀ ਕਾਰਨ ਹੈ ਕਿ ਨੌਜਵਾਨ ਬੇਫਿਕਰੇ ਹੋ ਕੇ ਆਪਣੀ ਮਨਮਰਜ਼ੀ ਕਰਦੇ ਹਨ ਤੇ ਇਸ ਦੇ ਸਿੱਟੇ ਵਜੋਂ ਨਸ਼ਿਆਂ ਦੇ ਦਲਦਲ ਵਿੱਚ ਫਸ ਜਾਂਦੇ ਹਨ। ਸਰਕਾਰਾਂ ਤੇ ਸਿਆਸਤਦਾਨ ਅਕਸਰ ਸਿਰਫ ਆਪਣਾ ਫਾਇਦਾ ਹੀ ਵੇਖਦੇ ਹਨ, ਜਿਸ ਕਾਰਨ ਇਨ੍ਹਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਆਪਣੇ ਘਰ ਦੀ ਨੀਂਹ ਮਜ਼ਬੂਤ ਹੋਵੇ ਤਾਂ ਸਾਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੇਲੇ ਸਿਰ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰੀਏ ਤੇ ਉਨ੍ਹਾਂ ਨੂੰ ਇਸ ਅਲਾਮਤ ਤੋਂ ਬਚਾਈਏ।
ਅਰਵਿੰਦਰ ਸਿੰਘ, ਸੂਰਤ ਨਗਰ, ਮਕਸੂਦਾਂ, ਜਲੰਧਰ।


ਨਸ਼ਿਆਂ ਤੋਂ ਬਚਣ ਲਈ ਸਵੈ-ਕਾਬੂ ਦੀ ਲੋੜ

ਪੰਜਾਬ ਨੂੰ ਨਸ਼ਿਆਂ ਦੇ ਫੈਲਾਓ ਕਾਰਨ ‘ਉੜਤਾ ਪੰਜਾਬ’ ਕਿਹਾ ਜਾ ਰਿਹਾ ਹੈ ਅਤੇ ਇਸ ਲਈ ਆਮ ਤੌਰ ’ਤੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜੋ ਕਿ ਬਹੁਤ ਹੱਦ ਤੱਕ ਸਹੀ ਵੀ ਹੈ। ਨਸ਼ਿਆਂ ਦੀ ਆਸਾਨ ਉਪਲਬੱਧਤਾ ਇਸ ਦਾ ਮੁੱਖ ਕਾਰਨ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਜੋ ਲੋਕ ਨਸ਼ਾ ਨਹੀਂ ਕਰਦੇ ਉਹ ਵੀ ਤਾਂ ਇਸੇ ਸਮਾਜ-ਦੇਸ਼ ਦਾ ਹਿੱਸਾ ਹਨ। ਭਾਵ ਇਹ ਕਿ ਇਸ ਅਲਾਮਤ ਤੋਂ ਬਚਣ ਲਈ ਸਵੈ ਕੰਟਰੋਲ ਵੀ ਜ਼ਰੂਰੀ ਹੈ। ਪਰਿਵਾਰ, ਸਮਾਜ ਦੇ ਨਾਲ ਆਪਣੀ ਕੀਮਤੀ ਜ਼ਿੰਦਗੀ ਦਾ ਧਿਆਨ ਰੱਖਦੇ ਹੋਏ ਦੇਸ਼ ਦੀ ਜਵਾਨੀ ਨੂੰ ਇਨ੍ਹਾਂ ਮਾਰੂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਰਾਵਿੰਦਰ ਫਫ਼ੜੇ, ਮਾਨਸਾ। ਸਪੰਰਕ: 98156-80980

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All