ਨੌਜਵਾਨ ਸੋਚ: ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

ਨੌਜਵਾਨ ਸੋਚ:  ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

ਚਿੱਟੇ ਨੇ ਲਗਾਇਆ ਮਾਪਿਆਂ ਦੇ ਸੁਪਨਿਆਂ ਨੂੰ ਗ੍ਰਹਿਣ

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਜਦੋਂ ਛੋਟਾ ਬੱਚਾ ਹੁੰਦਾ ਹੈ ਤਾਂ ਮਾਂ-ਬਾਪ ਦੇ ਸੁਪਨੇ ਹੁੰਦੇ ਹਨ ਕਿ ਉਸ ਦਾ ਬੱਚਾ ਵੱਡਾ ਹੋ ਕੇ ਕੁਝ ਬਣੇਗਾ। ਡਿਗਰੀਆਂ ਹੱਥਾਂ ਵਿੱਚ ਫੜੀ ਨੌਕਰੀ ਨਾ ਮਿਲਣ ਦੀ ਪ੍ਰੇਸ਼ਾਨੀ, ਮਾਪਿਆਂ ਦੀਆਂ ਉਮੀਦਾਂ ’ਤੇ ਖਰਾ ਨਾ ਤੁਰਨਾ ਨਸ਼ੇ ਦਾ ਬਹੁਤ ਵੱਡਾ ਕਾਰਨ ਹੈ। ਕਈ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਇਨ੍ਹਾਂ ਦੇ ਮਾਪਿਆਂ ਦੀ ਭਾਰੀ ਲੁੱਟ-ਖਸੁੱਟ ਕਰਦੇ ਹਨ, ਕੁੱਟ-ਮਾਰ ਤੱਕ ਕਰਦੇ ਹਨ, ਜ਼ੁਲਦ ਢਾਹੁੰਦੇ ਹਨ, ਜੋ ਅਤਿ ਨਿੰਦਣਯੋਗ ਹੈ। ਕਈ ਸਮਾਜਿਕ ਜਥੇਬੰਦੀਆਂ ਨਸ਼ਿਆਂ ਖ਼ਿਲਾਫ਼ ਸੈਮੀਨਾਰ ਲਗਾਉਂਦੀਆਂ ਹਨ। ਕਈ ਚੰਗੇ ਪੁਲੀਸ-ਸਿਵਲ ਅਫ਼ਸਰ ਵੀ ਇਸ ਦਿਸ਼ਾ ਵਿਚ ਵਧੀਆ ਕੰਮ ਕਰਦੇ ਹਨ, ਜੇ ਸਾਰੇ ਇੰਝ ਕਰਨ ਤਾਂ ਜ਼ਰੂਰ ਕੁਝ ਬਣ ਸਦਕਾ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ।

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਲੋੜ

ਨੌਜਵਾਨਾਂ ਵੱਲੋਂ ਨਸ਼ਿਆਂ ਦੀ ਵਰਤੋਂ ਪੰਜਾਬ ਵਿੱਚ ਭਖਵਾਂ ਮੁੱਦਾ ਰਿਹਾ ਹੈ। ਨੌਜਵਾਨਾਂ ਦੇ ਨਸ਼ੇ ਦੀ ਰਾਹ ਪੈਣ ਦੇ ਕਈ ਕਾਰਨ ਹਨ, ਜਿਵੇਂ ਮਾਨਸਿਕ ਤਣਾਅ, ਆਲੇ-ਦੁਆਲੇ ਦਾ ਮਾਹੌਲ, ਨਸ਼ਿਆਂ ਦੀ ਉਪਲਬਧਤਾ ਆਦਿ। ਨਸ਼ਾਖ਼ੋਰੀ ਨੂੰ ਹੌਲੀ-ਹੌਲੀ ਖੁਦਕੁਸ਼ੀ ਕਰਨਾ ਵੀ ਕਹਿ ਸਕਦੇ ਹਾਂ। ਕਈ ਪ੍ਰਸਿੱਧ ਗਾਇਕ/ ਗੀਤਕਾਰ ਨਸ਼ਿਆਂ ਕਾਰਨ ਆਪਣਾ ਕਰੀਅਰ ਖ਼ਤਮ ਕਰ ਬੈਠੇ ਅਤੇ ਕਈਆਂ ਨੇ ਜਾਨਾਂ ਵੀ ਗੁਆਈਆਂ। ਨੌਜਵਾਨਾਂ ਨੂੰ ਇਨ੍ਹਾਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ। ਸਰਕਾਰਾਂ ਰੁਜ਼ਗਾਰ ਦੇ ਕੇ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਨੌਜਵਾਨੀ ਨੂੰ ਸਿੱਧੇ ਰਸਤੇ ਪਾ ਸਕਦੀਆਂ ਹਨ। ਸਰਕਾਰਾਂ ਨੂੰ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਾਉਣੇ ਚਾਹੀਦੇ ਹਨ। ਨੌਜਵਾਨ ਹੀ ਦੇਸ਼ ਦਾ ਅਤੇ ਪੰਜਾਬ ਦਾ ਭਵਿੱਖ ਹਨ।
ਯਾਦਵਿੰਦਰ ਸਿੰਘ, ਪਿੰਡ ਰੱਲੀ, ਜ਼ਿਲ੍ਹਾ ਮਾਨਸਾ।

ਨਸ਼ਿਆਂ ਦੇ ਖ਼ਾਤਮੇ ਲਈ ਨੌਜਵਾਨਾਂ ਨੂੰ ਸਮਝਣਾ ਜ਼ਰੂਰੀ

ਨਸ਼ਿਆਂ ਲਈ ਸਿਰਫ਼ ਬੇਰੁਜ਼ਗਾਰੀ ਨੂੰ ਜ਼ਿੰਮੇਵਾਰ ਠਹਿਰਾਉਣਾ ਸੌੜੀ ਸੋਚਣੀ ਹੈ। ਅੱਜ ਦੇ ਬੱਚੇ ਜਵਾਨੀ ਵਿੱਚ ਪੈਰ ਧਰਨ ਸਮੇਂ ਤੋਂ ਜਾਂ ਉਸ ਤੋਂ ਪਹਿਲਾਂ ਹੀ ਨਸ਼ਿਆਂ ਦੇ ਆਦੀ ਹੋ ਰਹੇ ਹਨ। ਲੋੜ ਹੈ ਜਵਾਨੀ ਦੇ ਆਦਰਸ਼ਾਂ (fan followship) ਵੱਲ ਧਿਆਨ ਮਾਰਨ ਦੀ। ਜਵਾਨੀ ਉਨ੍ਹਾਂ ਦੀ ਹੀ ਨਕਲ ਕਰੇਗੀ, ਜਿਨ੍ਹਾਂ ਸ਼ਖ਼ਸੀਅਤਾਂ ਨੂੰ ਓਹ ਆਦਰਸ਼ ਮੰਨ ਰਹੀ ਹੈ। ਨਸ਼ਿਆਂ ਵਿਰੁੱਧ ਲੜਾਈ ਲਈ ਬੱਚਿਆਂ, ਜੁਆਨਾਂ ਦੀ ਅੱਖ ਨਾਲ ਪਹਿਲਾਂ ਸੰਸਾਰ ਨੂੰ ਵੇਖਣਾ ਪਵੇਗਾ, ਓਨ੍ਹਾਂ ਦੀ ਮਾਨਸਿਕਤਾ, ਆਲਾ-ਦੁਆਲਾ, ਸਮੱਸਿਆਵਾਂ ਸਮਝਣੀਆਂ ਪੈਣਗੀਆਂ। ਨੌਜੁਆਨ ਕਿਵੇਂ ਸਮਝਣ ਕਿ ਹੁਣ ਓਹ ਨਸ਼ਿਆਂ ਦੇ ਜਾਲ਼ ਵਿਚ ਫਸਣ ਦੀ ਕਗਾਰ ‘ਤੇ ਹਨ ਤੇ ਇਸ ਦੇ ਨਤੀਜੇ ਕੀ ਨਿਕਲਣਗੇ, ਇਸ ਸਬੰਧੀ ਖੁੱਲ੍ਹੀ ਵਿਚਾਰ ਚਰਚਾ ਹੋਵੇ। ਨੌਜੁਆਨਾਂ ਨੂੰ ਬਚਪਨ ਤੋਂ ਹੀ ਆਪਣੀਆਂ ਸਮੱਸਿਆਵਾਂ ਸਹਿਜ ਰਹਿ ਕੇ ਸੁਲਝਾਉਣ ਦੀ ਵਿਧੀ ਸਿਖਾਈ ਜਾਵੇ।
ਰਮਨਦੀਪ ਕੌਰ, ਪਿੰਡ ਬਰੜਵਾਲ, ਜ਼ਿਲ੍ਹਾ ਸੰਗਰੂਰ।

ਸਰਕਾਰਾਂ ਦੀ ਝਾਕ ਛੱਡ ਸਾਨੂੰ ਖ਼ੁਦ ਕੁਝ ਕਰਨਾ ਪਵੇਗਾ

ਪੰਜਾਬ ਵਿੱਚ ਨਸ਼ਿਆਂ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਸਿਆਸਤਦਾਨਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਥਿਤ ਸ਼ਹਿ ਤੇ ਸਰਪ੍ਰਸਤੀ ਹੇਠ ਇਹ ਕਾਲਾ ਕਾਰੋਬਾਰ ਚੱਲਣਾ ਹੈ। ਜੇ ਸਰਕਾਰਾਂ ਚਾਹੁਣ ਤਾਂ ਇਸ ਨੂੰ ਪਲਾਂ ਵਿਚ ਨੱਥ ਪਾ ਸਕਦੀਆਂ ਹਨ। ਲੱਗਦਾ ਹੈ ਕਿ ਸਰਕਾਰਾਂ, ਪੰਜਾਬ ਦੇ ਸਿਆਸੀ ਆਗੂ ਤੇ ਅਫ਼ਸਰਸ਼ਾਹ ਆਦਿ ਨਸ਼ਾ ਕਾਰੋਬਾਰੀਆਂ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਸਾਜ਼ਿਸ਼ ਤਹਿਤ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ। ਉਂਝ ਵੀ ਪੰਜਾਬ ਸਰਕਾਰ ਹਰ ਸਾਲ ਸ਼ਰਾਬ ਤੋਂ ਟੈਕਸ ਦੇ ਰੂਪ ਵਿੱਚ ਕਰੀਬ 5000 ਕਰੋੜ ਰੁਪਏ ਵਸੂਲਦੀ ਹੈ। ਇਸ ਲਈ ਸਾਨੂੰ ਸਰਕਾਰਾਂ ਤੋਂ ਇਸ ਮਸਲੇ ਦੇ ਹੱਲ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਪੰਜਾਬ ਦੀ ਜਵਾਨੀ ਨੂੰ ਸਾਨੂੰ ਆਪ ਹੀ ਬਚਾਉਣਾ ਪਵੇਗਾ।
ਨੇਹਾ ਜਮਾਲ, ਮੁਹਾਲੀ।

ਨਸ਼ਿਆਂ ਖ਼ਿਲਾਫ਼ ਠੋਸ ਕਾਰਵਾਈ ਹੋਵੇ

ਪੰਜਾਬ ਦੇ ਗੱਭਰੂ ਪਹਿਲਾਂ ਖੁੱਲ੍ਹੇ ਦੁੱਧ ਘਿਉ ਖਾਣ ਦੇ ਸ਼ੌਕੀਨ ਤੇ ਸਿਹਤ ਪੱਖੋਂ ਵੀ ਤੰਦਰੁਸਤ ਸੀ। ਹੁਣ ਦੇ ਨੌਜਵਾਨ ਖੁਰਾਕਾਂ ਛੱਡ ਕੇ ਨਸ਼ਿਆਂ ਵੱਲ ਪੈ ਗਏ ਹਨ। ਪੰਜਾਬ ਦੇ ਅਨੇਕਾਂ ਨੌਜਵਾਨਾਂ ਨੇ ਨਸ਼ਿਆਂ ਕਰ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਤੇ ਪਿੱਛੇ ਮਾਪਿਆਂ ਦਾ ਬੁਢਾਪਾ ਵੀ ਰੋਲ਼ ਦਿੱਤਾ। ਨਸ਼ਾ ਸਾਨੂੰ ਅੰਦਰੋਂ ਅੰਦਰੀ ਘੁਣ ਵਾਗ ਖੋਖਲਾ ਕਰ ਦਿੰਦਾ ਹੈ। ਨਸ਼ਾ ਭਾਵੇਂ ਕੋਈ ਹੋਵੇ, ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦਾ ਗ਼ੈਰਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਹਰ ਪਾਰਟੀ ਵੋਟਾਂ ਤੋਂ ਪਹਿਲਾਂ ਨਸ਼ੇ ਬੰਦ ਕਰਨ ਦੇ ਵਾਅਦੇ-ਦਾਅਵੇ ਕਰਦੀ ਹੈ, ਪਰ ਜਦੋਂ ਸੱਤਾ ਵਿੱਚ ਆ ਜਾਂਦੀ ਹੈ ਤਾਂ ਸ਼ਾਇਦ ਇਸ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੋ ਜਾਂਦੀ ਹੈ ਕਿ ਇਹ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੀ।

ਗੋਪਾਲ ਸਿੱਧੂ ਕੁਸਲਾ, ਤਹਿ. ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All