ਨੌਜਵਾਨ ਸੋਚ : ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਨੌਜਵਾਨ ਸੋਚ : ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਸਥਾਨਕ ਸੰਸਥਾਵਾਂ ਦੀ ਭੂਮਿਕਾ ਅਹਿਮ

ਕਰੋਨਾ ਜਿਹੇ ਭਿਆਨਕ ਵਾਇਰਸ ਨੇ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਜਿੱਥੇ ਲੋਕਾਈ ਇਸ ਭਿਆਨਕ ਮਹਾਂਮਾਰੀ ਤੋ ਡਰੀ ਹੋਈ ਹੈ, ਉੱਥੇ ਇਸ ਤੋਂ ਬਚਣ ਲਈ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਹੱਥ ਧੋਣ ਲਈ ਸੈਨੇਟਾਈਜ਼ਰ ਦੀ ਵਰਤੋਂ, ਮੂੰਹ ਲਈ ਮਾਸਕ ਅਤੇ ਸਮਾਜਿਕ ਦੂਰੀ ਬਾਰੇ ਹੇਠਲੇ ਪੱਧਰ ਦੀਆਂ ਸਥਾਨਕ ਸੰਸਥਾਵਾਂ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਆਫਤ ਸਮੇਂ ਸਥਾਨਕ ਸੰਸਥਾਵਾਂ ਨੇ ਠੀਕਰੀ ਪਹਿਰੇ ਲਗਾ ਕੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ। ਸਥਾਨਕ ਸੰਸਥਾਵਾਂ ਵਧੀਆਂ ਤਰੀਕੇ ਨਾਲ ਕਿਸੇ ਸਮੇਂ ਵੀ ਆਈ ਆਫਤ ਲਈ ਆਪਣਾ ਯੋਗਦਾਨ ਵੱਧ ਤੋ ਵੱਧ ਪ੍ਰਦਾਨ ਕਰਦੀਆਂ ਹਨ।
ਲਖਵੀਰ ਸਿੰਘ, ਪਿੰਡ ਤੇ ਡਾਕ. ਉਦੇਕਰਨ, ਤਹਿ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸੰਪਰਕ: 98556-00701


ਸਥਾਨਕ ਸੰਸਥਾਵਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ

ਦੇਸ਼ ਵਿਚ ਕਰੋਨਾ ਦੀ ਸਥਿਤੀ ਦਿਨੋਂ ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਇਸ ਦੌਰ ਵਿਚ ਸਾਡੇ ਮਨ ਵਿਚ ਇੱਕੋ ਹੀ ਸਵਾਲ ਪੈਦਾ ਹੁੰਦਾ ਕਿ ਸਥਾਨਕ ਸੰਸਥਾਵਾਂ ਇਸ ਭਿਆਨਕ ਬਿਮਾਰੀ ਦੇ ਬਚਾਅ ਵਿਚ ਆਮ ਲੋਕਾਂ ਦੀ ਕਿਸ ਤਰ੍ਹਾਂ ਸਹਾਇਤਾ ਕਰ ਰਹੀਆਂ ਹਨ। ਇਹ ਅਦਾਰੇ ਆਪਣੇ ਫੰਡਾਂ ਨੂੰ ਲੋੜਵੰਦ ਬੱਚਿਆਂ ਲਈ ਵਿੱਦਿਆ , ਰਾਸ਼ਨ ਅਤੇ ਸਿਹਤ ਸੇਵਾਵਾਂ ਲਈ ਵਰਤ ਸਕਦੇ ਹਨ। ਆਮ ਲੋਕ ਸਥਾਨਕ ਸੰਸਥਾਵਾਂ ਦੇ ਸਭ ਤੋਂ ਵੱਧ ਨਜ਼ਦੀਕ ਹੁੰਦੇ ਹਨ। ਇਨ੍ਹਾਂ ਨਾਲ ਨਿਵਾਸੀਆਂ ਦਾ ਭਾਈਚਾਰਾ ਹੋਣ ਕਰਕੇ ਉਹ ਇਨ੍ਹਾਂ ਦੀ ਗੱਲ ਵੀ ਗੌਰ ਨਾਲ ਸੁਣਨਗੇ।
ਨਵਦੀਪ ਕੌਰ, ਬਾਬਾ ਫਰੀਦ ਗਰੁੱਪ ਆਫ ਐਜੂਕੇਸ਼ਨ, ਬਠਿੰਡਾ।


ਸਥਾਨਕ ਸੰਸਥਾਵਾਂ ਫਰਜ਼ ਨਿਭਾਉਣ

ਕੋਵਿਡ-19 ਵੱਲੋਂ ਪੈਦਾ ਕੀਤੇ ਭਿਆਨਕ ਸੰਕਟ ਦੌਰਾਨ ਜ਼ਰੂਰੀ ਹੈ ਕਿ ਲੋਕਾਂ ਦੁਆਰਾ ਚੁਣੇ ਸੰਸਥਾਵਾਂ ਦੇ ਮੁਖੀ ਆਪਣੇ ਸਹੀ ਫਰਜ਼ ਅਦਾ ਕਰਦੇ ਹੋਇਆ ਨੇੜਲੇ ਖੇਤਰਾਂ ਵਿਚ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸੰਕਟ ਦੀ ਘੜੀ ਦੋਰਾਨ ਸਹਾਰਾ ਮਿਲੇ। ਆਪਣੇ ਰਸੂਖ਼ ਨਾਲ ਸਥਾਨਕ ਸੰਸਥਾਵਾਂ ਦੇ ਮੁਖੀ ਕਰੋਨਾ ਸੰਕਟ ਤੋਂ ਬਚਾਅ ਲਈ ਪੂਰੀ ਵਾਹ ਲਾਉਣ, ਬੇਲੋੜਾ ਇਕੱਠ ਨਾ ਹੋਣ ਦੇਣ ਅਤੇ ਆਪਸੀ ਦੂਰੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਲੋੜਵੰਦਾਂ ਦੀ ਪੂਰੀ ਮਦਦ ਕਰਨ।
ਜਗਦੀਪ ਸਿੰਘ ਝਿੰਗੜਾਂ, ਜ਼ਿਲ੍ਹਾ ਮੁਹਾਲੀ। ਸੰਪਰਕ: 97799-16963


ਆਮ ਜਨਤਾ ਦਾ ਨਾ ਕੀਤਾ ਜਾਵੇ ਸਿਆਸੀਕਰਨ

ਭਾਰਤ ਵਿਚ ਵੀ ਕਰੋਨਾ ਨੇ ਹਰ ਵਰਗ ਉਤੇ ਬੜਾ ਮਾੜਾ ਅਸਰ ਪਾਇਆ ਹੈ। ਇਸ ਮੁਸ਼ਕਿਲ ਘੜੀ ਪੰਚਾਇਤਾਂ ਅਤੇ ਸਥਾਨਕ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇ। ਹਰ ਜ਼ਰੂਰੀ ਵਸਤੂ ਦੀ ਉਨ੍ਹਾਂ ਤੱਕ ਪਹੁੰਚ ਬਣਾਈ ਜਾਵੇ। ਇਸ ਮੁਸ਼ਕਿਲ ਘੜੀ ਵਿਚ ਕਿਸੇ ਵਿਅਕਤੀ ਦਾ ਸਿਆਸੀਕਰਨ ਨਾ ਕੀਤਾ ਜਾਵੇ। ਵਸਤੂਆਂ ਦੀ ਵੰਡ ਸਮੇਂ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਸ ਰਾਜਨੀਤਕ ਪਾਰਟੀ ਜਾਂ ਕਿਸ ਜਾਤ ਨਾਲ ਸਬੰਧ ਰੱਖਦਾ ਹੈ। ਜੋ ਇਸ ਮਹਾਮਾਰੀ ਨਾਲ ਪੀੜਤ ਹਨ, ਉਨ੍ਹਾਂ ਦੇ ਪਰਿਵਾਰ ਦੀ ਬਿਨਾਂ ਕਿਸੇ ਭੇਦਭਾਵ ਮੱਦਦ ਕਰਨੀ ਚਾਹੀਦੀ ਹੈ। ਜੋ ਦੁਕਾਨਦਾਰ ਮਹਿੰਗੇ ਭਾਅ ਸਾਮਾਨ ਵੇਚ ਰਹੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣੇ ਚਾਹੀਦੇ ਹਨ।
ਹੈਪੀ ਬਜਾੜ, ਸ੍ਰੀ ਅਰਵਿੰਦੋ ਕਾਲਜ ਲੁਧਿਆਣਾ। ਸੰਪਰਕ: 95921-42790


ਕਰੋਨਾ ਸੰਕਟ ’ਚ ਸਥਾਨਕ ਸੰਸਥਾਵਾਂ ਦਾ ਅਹਿਮ ਯੋਗਦਾਨ

ਕੋਵਿਡ-19 ਐਸਾ ਵਾਇਰਸ ਹੈ ਜੋ ਸਾਰੇ ਵਿਸ਼ਵ ਲਈ ਭਾਰੀ ਚੁਣੌਤੀਆਂ ਲੈ ਕੇ ਆਇਆ ਹੈ। ਇਸ ਲਈ ਸਥਾਨਕ ਸੰਸਥਾਵਾਂ, ਪੰਚਾਇਤਾਂ ਅਤੇ ਮੁਹੱਲਾ ਕਮੇਟੀਆਂ ਦਾ ਫਰਜ਼ ਹੈ ਕਿ ਉਹ ਲੋਕਾਂ ਵਿਚ ਵਿਚਰ ਕੇ ਪੂਰੀ ਸਾਵਧਾਨੀ ਨਾਲ ਉਨ੍ਹਾਂ ਨੂੰ ਇਸ ਵਾਇਰਸ ਬਾਰੇ ਜਾਗਰੂਕ ਕਰਨ। ਮੱਧਮ ਵਰਗ ਦੇ ਲੋਕਾਂ ਨੂੰ ਮਾਸਕ, ਸੈਨੇਟਾਈਜ਼ਰ ਇਹ ਸਭ ਮੁਹੱਈਆ ਕਰਵਾਉਣ ਅ਼ਤੇ ਜਿਨ੍ਹਾਂ ਕੋਲ ਖਾਣ ਲਈ ਰੋਟੀ ਨਹੀਂ ਉਨ੍ਹਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ। ਇਹ ਸੰਸਥਾਵਾਂ ਸਿਹਤ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਵਾ ਸਕਦੀਆਂ ਹਨ ਅਤੇ ਕਰੋਨਾ ਪੀੜਤਾਂ ਦੀ ਮਦਦ ਵੀ ਸਚਾਰੂ ਤਰੀਕੇ ਨਾਲ ਕਰ ਸਕਦੀਆਂ ਹਨ। ਸਥਾਨਕ ਸੰਸਥਾਵਾਂ ਇਨਸਾਨੀਅਤ ਨੂੰ ਆਪਣਾ ਪਰਮ ਧਰਮ ਸਮਝ ਕੇ ਹਰ ਵਰਗ ਦੇ ਲੋਕਾਂ ਦੀ ਮਦਦ ਕਰਨ।
ਸਿਮਰਜੋਤ ਸਿੰਘ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ, ਪਟਿਆਲਾ। ਸੰਪਰਕ: 72992-41000

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All