ਨੌਜਵਾਨ ਸੋਚ: ਗੁਰਦੁਆਰਾ ਸੁਧਾਰ ਲਹਿਰ ਦਾ ਮਹੱਤਵ : The Tribune India

ਨੌਜਵਾਨ ਸੋਚ: ਗੁਰਦੁਆਰਾ ਸੁਧਾਰ ਲਹਿਰ ਦਾ ਮਹੱਤਵ

ਨੌਜਵਾਨ ਸੋਚ: ਗੁਰਦੁਆਰਾ ਸੁਧਾਰ ਲਹਿਰ ਦਾ ਮਹੱਤਵ

ਪੰਜਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਕਰਮ ਸਿੰਘ

ਗੁਰਦੁਆਰਾ ਪੰਜਾ ਸਾਹਿਬ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ ਉਤੇ ‘ਗੁਰੂ ਕਾ ਬਾਗ’ ਦੇ ਮੋਰਚੇ ਵਿਚ ਕੈਦ ਹੋਏ ਭੁੱਖੇ ਸਿੰਘਾਂ ਨਾਲ ਭਰੀ ਗੱਡੀ ਨੂੰ ਰੋਕਣ ਲਈ ਰੇਲ ਦੀ ਪਟੜੀ ਉੱਤੇ ਸਭ ਤੋਂ ਅੱਗੇ ਲੇਟ ਕੇ ਦੋ ਸਿੰਘਾਂ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੇ ਸਭ ਤੋਂ ਪਹਿਲਾਂ ਸ਼ਹਾਦਤ ਦਿੱਤੀ ਸੀ। ਭਾਈ ਕਰਮ ਸਿੰਘ ਮੇਰੇ ਪੜਦਾਦਾ ਸ਼੍ਰੋਮਣੀ ਰਾਜ ਕਵੀ ਬਲਵੰਤ ਸਿੰਘ ਗਜਰਾਜ ਦੇ ਸਕੇ ਚਾਚਾ ਸਨ। ਉਨ੍ਹਾਂ ਦਾ ਜਨਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ 14 ਨਵੰਬਰ, 1885 ਨੂੰ ਹੋਇਆ। ਉਨ੍ਹਾਂ ਆਪਣੇ ਪਿਤਾ ਪਾਸੋਂ ਬਾਣੀ ਦੇ ਪਾਠ ਅਤੇ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਥੋੜ੍ਹੇ ਸਮੇਂ ਵਿਚ ਹੀ ਆਪ ਦਾ ਨਾਂ ਚੰਗੇ ਰਾਗੀਆਂ ਵਿਚ ਗਿਣਿਆ ਜਾਣ ਲੱਗਾ। ਸੰਨ 1922 ਵਿੱਚ ਉਹ ਪੰਜਾ ਸਾਹਿਬ ਗੁਰਧਾਮ ਦੀ ਯਾਤਰਾ ਕਰਨ ਗਏ ਅਤੇ ਉੱਥੇ ਹੀ ਕੀਰਤਨ ਦੀ ਸੇਵਾ ਨਿਭਾਉਣ ਲੱਗੇ।

ਉਸੇ ਦੌਰਾਨ 8 ਅਗਸਤ, 1922 ਨੂੰ ‘ਗੁਰੂ ਕਾ ਬਾਗ’ ਦਾ ਮੋਰਚਾ ਸ਼ੁਰੂ ਹੋ ਗਿਆ। ਉਥੋਂ ਫੜੇ ਜਾਂਦੇ ਸਿੰਘਾਂ ਨੂੰ ਪਹਿਲਾਂ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਵਿੱਚ ਕੈਦ ਰੱਖਿਆ ਜਾਂਦਾ ਅਤੇ ਫਿਰ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ। ਭੁੱਖੇ ਕੈਦੀ ਸਿੰਘਾਂ ਨਾਲ ਭਰੀ ਇਕ ਗੱਡੀ ਅੰਮ੍ਰਿਤਸਰ ਤੋਂ ਜ਼ਿਲ੍ਹਾ ਅਟਕ (ਹੁਣ ਪਾਕਿਸਤਾਨ) ਵੱਲ ਤੋਰੀ ਗਈ, ਜਿਸ ਨੇ 30 ਅਕਤੂਬਰ ਨੂੰ ਹਸਨ ਅਬਦਾਲ ਸਟੇਸ਼ਨ ਤੋਂ ਲੰਘਣਾ ਸੀ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਪੰਜਾ ਸਾਹਿਬ ਗੁਰਧਾਮ ਦੀ ਸੰਗਤ ਨੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਗੱਡੀ ਰੋਕਣ ਵਾਸਤੇ ਬੇਨਤੀ ਕੀਤੀ ਪਰ ਜੇਲ੍ਹ ਅਧਿਕਾਰੀਆਂ ਨੇ ਅਧਿਕਾਰੀਆਂ ਦਾ ਹੁਕਮ ਨਾ ਹੋਣ ਦੇ ਹਵਾਲੇ ਨਾਲ ਨਾਂਹ ਕਰ ਦਿੱਤੀ। ਭਾਈ ਕਰਮ ਸਿੰਘ ਨੇ ਜੋਸ਼ ਨਾਲ ਕਿਹਾ, ‘‘ਤੁਹਾਨੂੰ ਤੁਹਾਡੇ ਮਾਲਕ ਦਾ ਹੁਕਮ ਗੱਡੀ ਨਾ ਰੋਕਣ ਦਾ ਹੈ ਅਤੇ ਮੈਨੂੰ ਮੇਰੇ ਮਾਲਕ ਦਾ ਹੁਕਮ ਗੱਡੀ ਖੜ੍ਹੀ ਕਰਨ ਦਾ ਹੈ।’’ ਉਨ੍ਹਾਂ ਸੰਗਤਾਂ ਨੂੰ ਕਿਹਾ, ‘‘ਖ਼ਾਲਸਾ ਜੀ! ਗੱਡੀ ਰੋਕਣ ਲਈ ਸ਼ਹੀਦੀਆਂ ਵਾਸਤੇ ਤਿਆਰ ਹੋ ਜਾਵੋ।’’ ਸਭ ਤੋਂ ਅੱਗੇ ਭਾਈ ਕਰਮ ਸਿੰਘ ਅਤੇ ਨਾਲ ਭਾਈ ਪ੍ਰਤਾਪ ਸਿੰਘ ਤੇ ਹੋਰ ਸੰਗਤਾਂ ਦਿੜ੍ਹਤਾ ਨਾਲ ਰੇਲ ਪਟੜੀ ਉਤੇ ਬੈਠ ਗਈਆਂ। ਗੱਡੀ ਚੀਕਾਂ ਮਾਰਦੀ ਆ ਰਹੀ ਸੀ ਤੇ ਸਿੰਘ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾ ਰਹੇ ਸਨ। ਗੱਡੀ ਰੁਕਦੀ-ਰੁਕਦੀ ਪਟੜੀ ‘ਤੇ ਬੈਠੇ ਸਿੰਘਾਂ ਨੂੰ ਬੁਰੀ ਤਰ੍ਹਾਂ ਦਰੜ ਗਈ। ਬਹੁਤ ਗੰਭੀਰ ਜ਼ਖਮੀ ਭਾਈ ਕਰਮ ਸਿੰਘ ਤਾਂ ਕੁਝ ਘੰਟਿਆਂ ਬਾਅਦ ਹੀ ਸ਼ਹੀਦ ਹੋ ਗਏ ਅਤੇ ਭਾਈ ਪ੍ਰਤਾਪ ਸਿੰਘ ਵੀ ਅਗਲੇ ਦਿਨ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਏ।

ਪ੍ਰੋ. ਹਰਗੁਣਪ੍ਰੀਤ ਸਿੰਘ, ਮੁਖੀ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ, ਮਾਤਾ ਗੁਜਰੀ ਕਾਲਜ,

ਸ੍ਰੀ ਫ਼ਤਹਿਗੜ੍ਹ ਸਾਹਿਬ। ਸੰਪਰਕ: 94636-19353


ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦਾ ਮਹਾਨ ਸੰਘਰਸ਼

ਅੰਗਰੇਜ਼ ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਪੁਜਾਰੀਆਂ ਅਤੇ ਮਹੰਤਾਂ ਨਾਲ ਰਲ਼ ਕੇ ਗੁਰਦੁਆਰਿਆਂ ’ਤੇ ਕਬਜ਼ਾ ਕਰਨ ਦੀ ਵੀ ਤਾਕ ਵਿਚ ਸਨ। ਉਨ੍ਹਾਂ ਕਾਨੂੰਨ ਬਣਾ ਦਿੱਤਾ ਸੀ ਕਿ ਜੋ ਵੀ ਕਿਸੇ ਜਾਇਦਾਦ ’ਤੇ 12 ਸਾਲ ਤੋਂ ਕਾਬਜ਼ ਹੈ, ਉਹੋ ਉਸ ਦਾ ਮਾਲਕ ਅਖਵਾਏਗਾ। ਇਸ ਤਹਿਤ ਪੁਜਾਰੀ ਅਤੇ ਮਹੰਤ ਹੀ ਗੁਰਦੁਆਰਿਆਂ ਦੇ ਮਾਲਕ ਬਣ ਬੈਠੇ ਤੇ ਮਨਮਰਜ਼ੀ ਕਰਨ ਲੱਗੇ। ਉਹ ਗੁਰਦੁਆਰਿਆਂ ਦਾ ਕੀਮਤੀ ਸਾਮਾਨ ਅਤੇ ਜਾਇਦਾਦਾਂ ਵੇਚਣ ਅਤੇ ਮਰਿਆਦਾ ਭੰਗ ਕਰਨ ਲੱਗ ਪਏ, ਜੋ ਸਿੱਖਾਂ ਲਈ ਅਸਹਿ ਸੀ। ਇਸ ਦੇ ਚਲਦਿਆਂ ਗੁਰਦੁਆਰਾ ਸੁਧਾਰ ਲਹਿਰ ਦਾ ਜਨਮ ਹੋਇਆ ਤੇ ਸਿੱਖਾਂ ਨੇ ਗੁਰਦੁਆਰੇ ਆਜ਼ਾਦ ਕਰਾਉਣ ਲਈ ਮੋਰਚੇ ਲਗਾਉਣੇ ਸ਼ੁਰੂ ਕਰ ਦਿੱਤੇ। 1920 ਤੋਂ 1925 ਤੱਕ ਇਸ ਲਹਿਰ ਦੀ ਸਿਖਰ ਸੀ, ਜਿਸ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਦਾ ਮੋਰਚਾ, ਗੁਰਦੁਆਰਾ ਪੰਜਾ ਸਾਹਿਬ ਦਾ ਮੋਰਚਾ, ਚਾਬੀਆਂ ਦਾ ਮੋਰਚਾ ਗੁਰਦੁਆਰਾ ਗੁਰੂ ਕਾ ਬਾਗ਼ ਪ੍ਰਮੁੱਖ ਸਨ। ਇਨ੍ਹਾਂ ਮੋਰਚਿਆਂ ਵਿਚ ਹਾਜ਼ਰਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਲੰਮੇ ਸੰਘਰਸ਼ ਰਾਹੀਂ ਆਖ਼ਰ ਸਿੱਖਾਂ ਦੇ ਹੱਥ ਗੁਰਧਾਮਾਂ ਦੀ ਸੇਵਾ ਸੰਭਾਲ ਆਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਅਤੇ ਸਿੱਖ ਗੁਰਦੁਆਰਾ ਐਕਟ 1925 ਲਾਗੂ ਕੀਤਾ ਗਿਆ।

ਵਿੱਕੀ ਸੁਰਖ਼ਾਬ, ਪਿੰਡ ਹਰੜ ਖ਼ੁਰਦ,

ਜ਼ਿਲ੍ਹਾ ਅੰਮ੍ਰਿਤਸਰ। ਸੰਪਰਕ: 84274-57224

(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All