ਸੜਕ ਹਾਦਸਿਆਂ ਦੀ ਭੇਟ ਚੜ੍ਹਦੀ ਜਵਾਨੀ

ਸੜਕ ਹਾਦਸਿਆਂ ਦੀ ਭੇਟ ਚੜ੍ਹਦੀ ਜਵਾਨੀ

ਗੁਰਦੀਪ ਸਿੰਘ ਕਾਲੇਕਾ

ਪੰਜਾਬੀ ਨੌਜਵਾਨ ਪਿਛਲੇ ਸਮੇਂ ਵਿਚ ਜਿੱਥੇ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਉੱਥੇ ਵੱਡੀ ਗਿਣਤੀ ਵਿਚ ਸੜਕ ਹਾਦਸਿਆਂ ਦੀ ਸ਼ਿਕਾਰ ਵੀ ਹੋ ਰਹੇ ਹਨ। ਅਕਸਰ ਸੜਕ ਹਾਦਸਿਆਂ ਵਿਚ ਇਕੋ-ਪਰਿਵਾਰ ਦੇ ਕਈ-ਕਈ ਜੀਆਂ ਦੀਆਂ ਜਾਨਾਂ ਚਲੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਹ ਵਰਤਾਰਾ ਬਹੁਤ ਹੀ ਦੁੱਖਦਾਈ ਤੇ ਦਿਲ ਦਹਿਲਾ ਦੇਣ ਵਾਲਾ ਹੈ। ਅਜਿਹੇ ਹਾਦਸੇ ਪੰਜਾਬ ਦੀਆਂ ਸੜਕਾਂ ਉੱਤੇ ਹਰ ਰੋਜ਼ ਵਾਪਰ ਰਹੇ ਹਨ। ਸਾਨੂੰ ਪੰਜਾਬ ਦੀ ਜਵਾਨੀ ਨੂੰ ਨਿਗਲਦੇ ਸੜਕ ਹਾਦਸਿਆਂ ਉੱਤੇ ਚਿੰਤਨ ਕਰਨ ਦੀ ਲੋੜ ਹੈ। ਪੰਜਾਬ ਵਿਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਔਸਤ ਰੋਜ਼ਾਨਾ ਦੀ 9 ਵਿਅਕਤੀ ਹੈ। ਇਹ ਗਿਣਤੀ ਹੋਰ ਕਿਸੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਕਿਤੇ ਜ਼ਿਆਦਾ ਹੈ। ਅੱਜ ਕੋਈ ਵਿਰਲਾ ਘਰ ਹੀ ਅਜਿਹਾ ਹੋਵੇਗਾ ਜੋ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਨ੍ਹਾਂ ਸੜਕ ਹਾਦਸਿਆਂ ਕਾਰਨ ਦੁਖੀ ਨਾ ਹੋਵੇ ਪਰ ਅਸੀਂ ਅਕਸਰ ‘ਮਾੜੀ ਕਿਸਮਤ’ ਅਤੇ ‘ਮਾੜੇ ਕਰਮ’ ਕਹਿ ਕੇ ਪੱਲਾ ਝਾੜ ਲੈਂਦੇ ਹਾਂ ਤੇ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਲੱਭ ਕੇ ਉਨ੍ਹਾਂ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਨ੍ਹਾਂ ਹਾਦਸਿਆਂ ਦੇ ਕਾਰਨ ਇਕ ਤੋਂ ਵਧੇਰੇ ਹੁੰਦੇ ਹਨ।

ਸੜਕ ਹਾਦਸਿਆਂ ਦਾ ਵੱਡਾ ਕਾਰਨ ਡਰਾਈਵਿੰਗ ਦੀ ਸਿਖਲਾਈ ਦੀ ਘਾਟ ਨੂੰ ਮੰਨਿਆ ਜਾ ਸਕਦਾ ਹੈ। ਪੰਜਾਬ ਵਿਚ ਸਿਖਲਾਈ ਅਤੇ ਲਾਇਸੈਂਸ ਨਾਲ ਜੁੜੀ ਪ੍ਰਕਿਰਿਆ ਮਹਿਜ਼ ਰਸਮ ਹੀ ਹੁੰਦੀ ਹੈ। ਲਾਇਸੈਂਸ ਪ੍ਰਾਪਤ ਕਰਨ ਵਾਲੇ ਨੂੰ ਸੜਕੀ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਡਰਾਈਵਰਾਂ ਵਿਚ ਓਵਰਟੇਕ ਕਰਨ ਦੀ ਨਾਸਮਝੀ, ਸੜਕ ਨਿਯਮਾਂ ਦੀਆਂ ਤਖ਼ਤੀਆਂ ਨੂੰ ਪੜ੍ਹਨ ਵਿਚ ਅਸਮਰੱਥਾ ਤੇ ਬੇਧਿਆਨੀ ਅਤੇ ਦੂਜੇ ਵਾਹਨ ਦੇ ਸੜਕੀ ਹੱਕਾਂ ਪ੍ਰਤੀ ਅਣਗਹਿਲੀ ਆਮ ਪਾਈ ਜਾਂਦੀ ਹੈ। ਇਸ ਖੇਤਰ ਵਿਚ ਫ਼ੈਲੇ ਭ੍ਰਿਸ਼ਟਾਚਾਰ ਕਾਰਨ ਇਨ੍ਹਾਂ ਨਿਯਮਾਂ ਤੋਂ ਅਣਜਾਣ ਵਿਅਕਤੀ ਵੀ ਆਸਾਨੀ ਨਾਲ ਲਾਇਸੈਂਸ ਬਣਵਾ ਸਕਦਾ ਹੈ ਅਤੇ ਬਹੁਤੀ ਵਾਰ ਲਾਇਸੈਂਸ ਤਿਆਰ ਹੋ ਕੇ ਘਰੇ ਹੀ ਪੁੱਜ ਜਾਂਦੇ ਹਨ। ਅਜਿਹਾ ਵਿਅਕਤੀ ਆਪਣੀ ਜਾਨ ਤਾਂ ਖ਼ਤਰੇ ਵਿਚ ਪਾਉਂਦਾ ਹੀ ਹੈ, ਹੋਰਾਂ ਨੂੰ ਵੀ ਲੈ ਡੁੱਬਦਾ ਹੈ।

ਸੜਕ ਹਾਦਸਿਆਂ ਦਾ ਇਕ ਹੋਰ ਵੱਡਾ ਕਾਰਨ ਭਾਰਤ ਵਿਚ ਬਣਨ ਵਾਲੀਆਂ ਗੱਡੀਆਂ ਵਿਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਹੈ। ਗਾਹਕਾਂ ਦੀ ਮੰਗ ਅਨੁਸਾਰ ਕੰਪਨੀਆਂ ਵਲੋਂ ਰੇਟ ਘੱਟ ਕਰਨ ਲਈ ਗੱਡੀ ਵਰਤਣ ਵਾਲਿਆਂ ਦੀ ਜਾਨ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ। ਗੱਡੀਆਂ ਤੋਂ ਵਧੇਰੇ ਐਵਰੇਜ (ਬਾਲਣ ਦੀ ਘੱਟ ਖ਼ਪਤ) ਲੈਣ ਲਈ ਇਨ੍ਹਾਂ ਦਾ ਵਜ਼ਨ ਬਹੁਤ ਘੱਟ ਰੱਖਿਆ ਜਾਂਦਾ ਹੈ। ਕੌਮਾਂਤਰੀ ਪੱਧਰ ਉੱਤੇ ਕਾਰ-ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਗਲੋਬਲ ਐਨਸੀਏਪੀ’ (GLOBAL NCAP) ਗੱਡੀਆਂ ਦੀ ਸੁਰੱਖਿਆ ਤਕਨੀਕ ਨੂੰ ਧਿਆਨ ਵਿਚ ਰੱਖ ਕੇ ਅੰਕ ਦਿੰਦੀ ਹੈ। ਪੰਜਾਬ ਵਿਚ ਆਮ ਪਾਈਆਂ ਜਾਂਦੀਆਂ ਏਅਰ-ਬੈਗ ਰਹਿਤ ਗੱਡੀਆਂ ਨੂੰ ਇਸ ਸੰਸਥਾ ਨੇ ਜ਼ੀਰੋ ਅੰਕ ਦਿੱਤਾ ਹੈ। ਪਰ ਜਾਣਕਾਰੀ ਦੀ ਘਾਟ ਕਾਰਨ ਅਜਿਹੀਆਂ ਸਿਫ਼ਰ (0) ਸੁਰੱਖਿਆ ਵਾਲੀਆਂ ਗੱਡੀਆਂ ਰਫ਼ਤਾਰ ਹੱਦ ਤੋਂ ਕਿਤੇ ਉੱਪਰ ਚਲਾਈਆਂ ਜਾ ਰਹੀਆਂ ਹਨ।

ਇਨ੍ਹਾਂ ਹਾਦਸਿਆਂ ਦਾ ਇਕ ਹੋਰ ਵੱਡਾ ਕਾਰਨ ਗੱਡੀ ਨੂੰ ਸਹੂਲਤ ਦੀ ਬਜਾਇ ਸ਼ੌਕ ਜਾਂ ਰੁਤਬੇ ਨਾਲ ਜੋੜ ਕੇ ਵੇਖਣਾ ਹੈ। ਪੰਜਾਬੀ ਗੀਤਾਂ ਵਿਚ ਕਾਰ ਕਲਚਰ ਨੂੰ ਅੰਨ੍ਹੇਵਾਹ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਆਲਮੀ ਪੱਧਰ ਦੀਆਂ ਤੇ ਕਰੋੜਾਂ ਰੁਪਏ ਕੀਮਤ ਵਾਲੀਆਂ ਗੱਡੀਆਂ ਦੇ ਨਾਵਾਂ ਉਤੇ ਗੀਤ ਲਿਖੇ ਤੇ ਗਾਏ ਜਾ ਰਹੇ ਹਨ। ਪੰਜਾਬੀ ਨੌਜਵਾਨੀ ਗੱਡੀ ਨੂੰ ਇਕ ਸਹੂਲਤ ਸਮਝਣ ਦੀ ਬਜਾਇ ਸਟੇਟਸ ਸਿੰਬਲ ਭਾਵ ਰੁਤਬੇ ਦੀ ਨਿਸ਼ਾਨੀ ਮੰਨਣ ਲੱਗੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਰੁਝਾਨ ਤੋਂ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਗੱਡੀ ਚਲਾਉਣ ਦਾ ਮੁਜ਼ਾਹਰਾ ਸੋਸ਼ਲ ਮੀਡੀਆ ਉੱਤੇ ਵੀਡੀਉ ਪਾ ਕੇ ਕਰਦੇ ਹਨ। ਗੀਤਾਂ ਦੀਆਂ ਉਤੇਜਕ ਤਰਜ਼ਾਂ ਰਫ਼ਤਾਰ ਵਧਾਉਣ ਦਾ ਕੰਮ ਕਰਦੀਆਂ ਹਨ। ਇਹ ਕਾਰ ਕਲਚਰ ਸੜਕ-ਨਿਯਮਾਂ ਦੀ ਉਲੰਘਣਾ ਦਾ ਵੱਡਾ ਕਾਰਨ ਬਣਦਾ ਹੈ, ਜਿਸ ਦਾ ਨਤੀਜਾ ਸੜਕ ਹਾਦਸਿਆਂ ਤੇ ਮੌਤਾਂ ਵਿਚ ਨਿਕਲਦਾ ਹੈ।

ਇਨ੍ਹਾਂ ਤੋਂ ਬਿਨਾ ਸੜਕ ਹਾਦਸਿਆਂ ਦੇ ਅਨੇਕਾਂ ਹੋਰ ਵੀ ਕਾਰਨ ਹੋ ਸਕਦੇ ਹਨ ਪਰ ਸਾਡਾ ਧਿਆਨ ਇਨ੍ਹਾਂ ਹਾਦਸਿਆਂ ਦਾ ਹੱਲ ਲੱਭਣ ਵੱਲ ਹੋਣਾ ਚਾਹੀਦਾ ਹੈ। ਪਹਿਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਲਾਇਸੈਂਸ ਉਦੋਂ ਤੱਕ ਜਾਰੀ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਚਾਲਕ ਪੂਰੀ ਤਰ੍ਹਾਂ ਨਿਪੁੰਨ ਨਾ ਹੋਵੇ ਅਤੇ ਸੜਕਾਂ ਸਬੰਧੀ ਸਾਰੇ ਨਿਯਮਾਂ ਦੀ ਜਾਣਕਾਰੀ ਨਾ ਰੱਖਦਾ ਹੋਵੇ। ਸਿਖਲਾਈ ਲਈ ਐਨੀਮੇਸ਼ਨ ਫ਼ਿਲਮਾਂ ਦੀ ਮਦਦ ਲਈ ਜਾ ਸਕਦੀ ਹੈ। ਗੱਡੀ ਖਰੀਦਣ ਵੇਲੇ ਉਸਦੀ ਸੁਰੱਖਿਆ ਤਕਨੀਕ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਸੁਰੱਖਿਆ ਮੁਤਾਬਕ ਹੀ ਰਫ਼ਤਾਰ ਰੱਖਣੀ ਚਾਹੀਦੀ ਹੈ। ਰਫ਼ਤਾਰ, ਸੀਟ-ਬੈਲਟ ਅਤੇ ਹੈਲਮਟ ਸਬੰਧੀ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਟ੍ਰੈਫ਼ਿਕ ਪੁਲੀਸ ਦੇ ਚਲਦੇ-ਫ਼ਿਰਦੇ ਦਸਤੇ ਬਣਾਉਣੇ ਚਾਹੀਦੇ ਹਨ ਤਾਂ ਕਿ ਚਾਲਕ ਦੇ ਮਨ ਵਿਚ ਕਿਸੇ ਵੀ ਸਮੇਂ ਚਲਾਨ ਹੋਣ ਦਾ ਡਰ ਬਣਿਆ ਰਹੇ। ਇਸ ਬਾਰੇ ਸੇਧ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਲੈ ਸਕਦੇ ਹਾਂ। ਨੌਜਵਾਨਾਂ ਨੂੰ ਸਕੂਲ ਪੱਧਰ ਤੋਂ ਹੀ ਆਪਣੀ ਜਾਨ ਦੀ ਕੀਮਤ ਸਮਝਾ ਕੇ ਭਰਪੂਰ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਾਨਲੇਵਾ ਅਤੇ ਮਹਿੰਗੇ ਸ਼ੌਕਾਂ ਦੀ ਬਜਾਇ ਖੇਡ ਮੁਕਾਬਲਿਆਂ ਅਤੇ ਚੰਗੀ ਸਿਹਤ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮਨੋਰੰਜਨ ਜਗਤ ਨੂੰ ਵੀ ਆਪਣੀ ਜਿੰਮੇਵਾਰੀ ਸਮਝ ਕੇ ਨੌਜਵਾਨਾਂ ਵਿਚ ਉਸਾਰੂ ਸੋਚ ਦਾ ਪ੍ਰਵਾਹ ਕਰਨਾ ਚਾਹੀਦਾ ਹੈ। ਜੇ ਹਰ ਤਬਕਾ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਅਸੀਂ ਸੜਕ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਾ ਸਕਦੇ ਹਾਂ।

*ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 98154-37919

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All