ਯਸ਼ ਦੀ ‘ਟੌਕਸਿਕ’ 26 ਅਗਸਤ ਨੂੰ ਰਿਲੀਜ਼ ਹੋਵੇਗੀ
ਅਦਾਕਾਰ ਯਸ਼ ਦੀ ਫ਼ਿਲਮ ‘ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ’ 26 ਅਗਸਤ ਨੂੰ ਰਿਲੀਜ਼ ਹੋਵੇਗੀ। ਨਿਰਦੇਸ਼ਕ ਗੀਤੂ ਮੋਹਨਦਾਸ ਦੀ ਇਸ ਫ਼ਿਲਮ ਦੀ ਰਿਲੀਜ਼ ਵਿੱਚ ਪਹਿਲਾਂ ਕਈ ਵਾਰ ਦੇਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਫ਼ਿਲਮ 4 ਜੂਨ ਨੂੰ ਰਿਲੀਜ਼...
ਅਦਾਕਾਰ ਯਸ਼ ਦੀ ਫ਼ਿਲਮ ‘ਟੌਕਸਿਕ: ਏ ਫੇਅਰੀ ਟੇਲ ਫਾਰ ਗ੍ਰੋਨ-ਅੱਪਸ’ 26 ਅਗਸਤ ਨੂੰ ਰਿਲੀਜ਼ ਹੋਵੇਗੀ। ਨਿਰਦੇਸ਼ਕ ਗੀਤੂ ਮੋਹਨਦਾਸ ਦੀ ਇਸ ਫ਼ਿਲਮ ਦੀ ਰਿਲੀਜ਼ ਵਿੱਚ ਪਹਿਲਾਂ ਕਈ ਵਾਰ ਦੇਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਫ਼ਿਲਮ 4 ਜੂਨ ਨੂੰ ਰਿਲੀਜ਼ ਹੋਣੀ ਸੀ। ਯਸ਼ ਨੇ ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਰਾਹੀਂ ਇਹ ਖ਼ਬਰ ਸਾਂਝੀ ਕੀਤੀ। ਇਸ ਪੋਸਟ ਵਿੱਚ ਫ਼ਿਲਮ ਦਾ ਪੋਸਟਰ ਸੀ, ਜਿਸ ਉੱਤੇ ਰਿਲੀਜ਼ ਦੀ ਤਰੀਕ ਲਿਖੀ ਹੋਈ ਸੀ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ ‘ਟੌਕਸਿਕ 26-08-2026 ਤੋਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ।’ ‘ਟੌਕਸਿਕ’ ਐਕਸ਼ਨ ਤੇ ਰੁਮਾਂਚ ਨਾਲ ਭਰਪੂਰ ਕਹਾਣੀ ਹੈ ਜੋ 1940 ਦੇ ਦਹਾਕੇ ਦੀ ਸ਼ੁਰੂਆਤ ਅਤੇ ਸੱਤਰਵਿਆਂ ਦੇ ਵਿਚਕਾਰ ਦੇ ਗੋਆ ਉਤੇ ਅਧਾਰਿਤ ਹੈ। ਇਹ ਰਾਇਆ (ਯਸ਼) ਦੁਆਲੇ ਘੁੰਮਦੀ ਹੈ, ਜੋ ਖ਼ੂਨ-ਖ਼ਰਾਬੇ, ਡਰ ਅਤੇ ਧੋਖੇ ਦੇ ਦਮ ’ਤੇ ਅਪਰਾਧ ਜਗਤ ਦਾ ਕੌਮਾਂਤਰੀ ਸਾਮਰਾਜ ਖੜ੍ਹਾ ਕਰਦਾ ਹੈ। ਸਾਲ 2022 ਵਿੱਚ ਰਿਲੀਜ਼ ਹੋਈ ਯਸ਼ ਦੀ ਫ਼ਿਲਮ ‘ਕੇ ਜੀ ਐੱਫ’ ਸੁਪਰਹਿੱਟ ਰਹੀ ਸੀ। ‘ਟੌਕਸਿਕ’ ਕੰਨੜ, ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਇਸ ਦਾ ਨਿਰਮਾਣ ‘ਕੇ ਵੀ ਐੱਨ ਪ੍ਰੋਡਕਸ਼ਨ’ ਅਤੇ ਯਸ਼ ਦੀ ਕੰਪਨੀ ‘ਮੌਂਸਟਰ ਮਾਈਂਡ ਕ੍ਰਿਏਸ਼ਨਜ਼’ ਵੱਲੋਂ ਕੀਤਾ ਗਿਆ ਹੈ। ਯਸ਼ ਤੋਂ ਇਲਾਵਾ ਫ਼ਿਲਮ ਵਿੱਚ ਨਯਨਤਾਰਾ, ਕਿਆਰਾ ਅਡਵਾਨੀ, ਹੁਮਾ ਕੁਰੈਸ਼ੀ, ਰੁਕਮਿਣੀ ਵਸੰਤ ਅਤੇ ਤਾਰਾ ਸੁਤਾਰੀਆ ਵਰਗੇ ਕਲਾਕਾਰਾਂ ਦੀ ਅਹਿਮ ਭੂਮਿਕਾ ਹੈ।
