ਯਸ਼ ਰਾਜ ਫਿਲਮਜ਼ ਦਾ ਰਸਕ ਮੀਡੀਆ ’ਚ ਨਿਵੇਸ਼
ਯਸ਼ ਰਾਜ ਫਿਲਮਜ਼ (ਵਾਈ ਆਰ ਐੱਫ) ਨੇ ਭਾਰਤ ਦੀਆਂ ਪ੍ਰਮੁੱਖ ਡਿਜੀਟਲ-ਫਰਸਟ ਮਨੋਰੰਜਨ ਕੰਪਨੀਆਂ ਵਿੱਚੋਂ ਇਕ ‘ਰਸਕ ਮੀਡੀਆ’ ਵਿੱਚ ਰਣਨੀਤਿਕ ਨਿਵੇਸ਼ ਕੀਤਾ ਹੈ। ਇਹ ਨਿਵੇਸ਼ ਭਾਰਤ ਅਤੇ ਪੂਰੀ ਦੁਨੀਆਂ ਲਈ ਅਗਲੀ ਪੀੜ੍ਹੀ ਦੇ ਲੰਮੇ ਸਮੇਂ ਤੱਕ ਚੱਲਣ ਵਾਲੇ ਡਿਜੀਟਲ ਆਈ ਪੀ...
ਯਸ਼ ਰਾਜ ਫਿਲਮਜ਼ (ਵਾਈ ਆਰ ਐੱਫ) ਨੇ ਭਾਰਤ ਦੀਆਂ ਪ੍ਰਮੁੱਖ ਡਿਜੀਟਲ-ਫਰਸਟ ਮਨੋਰੰਜਨ ਕੰਪਨੀਆਂ ਵਿੱਚੋਂ ਇਕ ‘ਰਸਕ ਮੀਡੀਆ’ ਵਿੱਚ ਰਣਨੀਤਿਕ ਨਿਵੇਸ਼ ਕੀਤਾ ਹੈ। ਇਹ ਨਿਵੇਸ਼ ਭਾਰਤ ਅਤੇ ਪੂਰੀ ਦੁਨੀਆਂ ਲਈ ਅਗਲੀ ਪੀੜ੍ਹੀ ਦੇ ਲੰਮੇ ਸਮੇਂ ਤੱਕ ਚੱਲਣ ਵਾਲੇ ਡਿਜੀਟਲ ਆਈ ਪੀ ਨੂੰ ਤਿਆਰ ਕਰਨ ਦੀ ਰਸਕ ਮੀਡੀਆ ਦੀ ਦੂਰਅੰਦੇਸ਼ੀ ਸੋਚ ਦੀ ਪੁਸ਼ਟੀਤਾ ਕਰਦਾ ਹੈ। ਪ੍ਰੈੱਸ ਰਿਲੀਜ਼ ਅਨੁਸਾਰ ਵਾਈ ਆਰ ਐੱਫ ਮੂਲ ਐਨੀਮੇਸ਼ਨ ਅਤੇ ਵਰਟੀਕਲ ਮਾਈਕ੍ਰੋ-ਡਰਾਮਾ ਆਈ ਪੀ ਦੇ ਰਚਨਾਤਮਕ ਨਿਰਦੇਸ਼ਨ ਦੀ ਨਿਗਰਾਨੀ ਕਰੇਗਾ, ਜਦੋਂ ਕਿ ਰਸਕ ਮੀਡੀਆ ਆਪਣੇ ਖੁਦ ਦੇ ‘ਆਲਰਾਈਟ! ਟੀ ਵੀ’ ਪਲੇਟਫਾਰਮ ਅਤੇ ਗਲੋਬਲ ਡਿਜੀਟਲ ਚੈਨਲਾਂ ਰਾਹੀਂ ਇਸ ਸਮੱਗਰੀ ਦਾ ਨਿਰਮਾਣ ਅਤੇ ਵੰਡ ਕਰੇਗਾ। ਯਸ਼ ਰਾਜ ਫ਼ਿਲਮਜ਼ ਦੇ ਸੀ ਈ ਓ ਅਕਸ਼ੈ ਵਿਧਾਨੀ ਮੁਤਾਬਕ,‘ਇਸ ਸਾਂਝੇਦਾਰੀ ਦਾ ਮਕਸਦ ਸਿਰਫ਼ ਕੰਟੈਂਟ ਹੀ ਨਹੀਂ, ਸਗੋਂ ਪੂਰੀ ਦੁਨੀਆ ਸਿਰਜਣ ਦਾ ਹੈ। ਸਮੇਂ ਦੇ ਨਾਲ ਬਦਲਣ ਦਾ ਸੁਭਾਅ ਹਮੇਸ਼ਾ ਵਾਈ ਆਰ ਐੱਫ ਦੇ ਡੀ ਐੱਨ ਏ ਵਿੱਚ ਰਿਹਾ ਹੈ। ਰਸਕ ਮੀਡੀਆ ਦੇ ਸਹਿ ਸੰਸਥਾਪਕ ਅਤੇ ਸੀ ਈ ਓ ਮਯੰਕ ਯਾਦਵ ਮੁਤਾਬਿਕ,‘‘ਭਾਰਤ ਵਿੱਚ ਵਰਟੀਕਲ ਮਨੋਰੰਜਨ ਨੇ ਵੱਡੀ ਪਹੁੰਚ ਹਾਸਲ ਕੀਤੀ ਹੈ ਪਰ ਇਹ ਹਾਲੇ ਤੱਕ ਕੋਈ ਅਜਿਹਾ ਸਦਾਬਹਾਰ ਆਈ ਪੀ ਨਹੀਂ ਬਣਾ ਸਕਿਆ, ਜੋ ਕਿਸੇ ਸ਼੍ੇਣੀ ਨੂੰ ਪਰਿਭਾਸ਼ਿਤ ਕਰ ਸਕੇ।
