DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ‘ਅੱਸੀ’ ਕਿਉਂ ਬਣਾਈ: ਅਨੁਭਵ

ਫਿਲਮਸਾਜ਼ ਅਨੁਭਵ ਸਿਨਹਾ ਜਿਸ ਦੀ ਨਵੀਂ ਫਿਲਮ ‘ਅੱਸੀ’ ਵਿੱਚ ਔਰਤਾਂ ਖਿਲਾਫ਼ ਵਧ ਰਹੇ ਜਿਨਸੀ ਹਮਲਿਆਂ ਦੇ ਮਸਲੇ ਨੂੰ ਘੋਖਿਆ ਗਿਆ ਹੈ, ਦਾ ਕਹਿਣਾ ਹੈ ਕਿ ਜਿੰਨੀ ਦੇਰ ਅਸੀਂ ਇਹ ਗੱਲਬਾਤ ਖਤਮ ਕਰਾਂਗੇ, ਉਦੋਂ ਤੱਕ ਦੇਸ਼ ਅੰਦਰ ਕਿਤੇ ਨਾ ਕਿਤੇ ਇਕ...

  • fb
  • twitter
  • whatsapp
  • whatsapp
Advertisement

ਫਿਲਮਸਾਜ਼ ਅਨੁਭਵ ਸਿਨਹਾ ਜਿਸ ਦੀ ਨਵੀਂ ਫਿਲਮ ‘ਅੱਸੀ’ ਵਿੱਚ ਔਰਤਾਂ ਖਿਲਾਫ਼ ਵਧ ਰਹੇ ਜਿਨਸੀ ਹਮਲਿਆਂ ਦੇ ਮਸਲੇ ਨੂੰ ਘੋਖਿਆ ਗਿਆ ਹੈ, ਦਾ ਕਹਿਣਾ ਹੈ ਕਿ ਜਿੰਨੀ ਦੇਰ ਅਸੀਂ ਇਹ ਗੱਲਬਾਤ ਖਤਮ ਕਰਾਂਗੇ, ਉਦੋਂ ਤੱਕ ਦੇਸ਼ ਅੰਦਰ ਕਿਤੇ ਨਾ ਕਿਤੇ ਇਕ ਔਰਤ ਦਾ ਸ਼ੋਸ਼ਣ ਹੋ ਚੁੱਕਿਆ ਹੋਵੇਗਾ।

ਇਸ ਕੋਰਟਰੂਮ ਡਰਾਮੇ ਵਿੱਚ ਤਾਪਸੀ ਪੰਨੂ, ਮਨੋਜ ਪਾਹਵਾ, ਕੁਮੁਦ ਮਿਸ਼ਰਾ, ਕਾਨੀ ਕਸਰਤੀ, ਮੁਹੰਮਦ ਜ਼ੀਸ਼ਾਨ ਆਯੂਬ, ਸੁਪ੍ਰਿਆ ਪਾਠਕ, ਰੇਵਤੀ ਅਤੇ ਨਸੀਰੂਦੀਨ ਸ਼ਾਹ ਨੇ ਭੂਮਿਕਾਵਾਂ ਨਿਭਾਈਆਂ ਹਨ ਤੇ ਇਹ 20 ਫਰਵਰੀ ਨੂੰ ਥੀਏਟਰਾਂ ਵਿੱਚ ਰਿਲੀਜ਼ ਹੋ ਰਹੀ ਹੈ। ‘ਅੱਸੀ’ ਭਾਵ ਹੈ ਕਿ ਹਰ ਰੋਜ਼ ਇਹ ਜਿਹੇ 80 ਕੇਸ ਰਿਪੋਰਟ ਕੀਤੇ ਜਾ ਰਹੇ ਹਨ ਅਤੇ ਸਿਨਹਾ ਦਾ ਕਹਿਣਾ ਹੈ ‘‘ ਹਰ ਰੋਜ਼ ਇੰਨੇ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਜਿਹੜੇ ਛੁਪੇ ਰਹਿੰਦੇ ਹਨ, ਉਨ੍ਹਾਂ ਦੀ ਸੰਖਿਆ ਦਾ ਕੋਈ ਪਤਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਹਰ 18 ਜਾਂ 20 ਮਿੰਟ ਬਾਅਦ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀ ਹੈ।’’ ‘ਮੁਲਕ’ ਅਤੇ ‘ਥੱਪੜ’ ਤੋਂ ਬਾਅਦ ਸਿਨਹਾ ਤੇ ਤਾਪਸੀ ਨੇ ਇਕ ਵਾਰ ਫਿਰ ਇਕੱਠੇ ਕੰਮ ਕੀਤਾ ਹੈ। ਸਿਨਹਾ ਨੇ ਕਿਹਾ ‘‘ ਮੈਂ ਅੰਦਰੋ ਅੰਦਰੀ ਜੂਝ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਅਸੀਂ ਕੀ ਕਰ ਸਕਦੇ ਹਾਂ? ਅਸੀਂ ਕੁਝ ਕਰ ਕਿਉਂ ਨਹੀਂ ਰਹੇ? ਕੀ ਪੁਲੀਸ ਕੁਝ ਨਹੀਂ ਕਰ ਰਹੀ? ਅਦਾਲਤਾਂ ਬਾਰੇ ਕੀ ਹੈ? ਤੇ ਫਿਰ ਮੈਂ ਮਹਿਸੂਸ ਕੀਤਾ ਕਿ ਪੁਲੀਸ ਤੇ ਅਦਾਲਤਾਂ ਨੂੰ ਕਸੂਰ ਦੇਣਾ ਸੌਖਾ ਹੈ ਜਦਕਿ ਮਸਲਾ ਕਿਤੇ ਹੋਰ ਪਿਆ ਹੈ।’’

Advertisement

Advertisement
Advertisement
×