DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੁਝ ਲੋਕਾਂ ਨੂੰ ਵੱਧ ਕਿਉਂ ਕੱਟਦਾ ਮੱਛਰ?

ਮੱਛਰ ਮੁੱਢ ਕਦੀਮ ਤੋਂ ਹੀ ਇਨਸਾਨ ਦਾ ਦੁਸ਼ਮਣ ਹੈ। ਕਦੇ ਇਹ ਦਿਨੇ ਆਰਾਮ ਨਹੀਂ ਕਰਨ ਦਿੰਦਾ ਅਤੇ ਕਦੇ ਰਾਤ ਨੂੰ ਸੌਣ ਨਹੀਂ ਦਿੰਦਾ। ਇਹ ਇਨਸਾਨ ਦੇ ਸਰੀਰ ’ਤੇ ਕੱਟਦਾ ਤਾਂ ਹੈ ਹੀ ਸਗੋਂ ਕਈ ਵਾਰ ਕੰਨਾਂ ਨੇੜੇ ਭੀਂ-ਭੀਂ ਕਰਕੇ ਵੀ...

  • fb
  • twitter
  • whatsapp
  • whatsapp
Advertisement

ਮੱਛਰ ਮੁੱਢ ਕਦੀਮ ਤੋਂ ਹੀ ਇਨਸਾਨ ਦਾ ਦੁਸ਼ਮਣ ਹੈ। ਕਦੇ ਇਹ ਦਿਨੇ ਆਰਾਮ ਨਹੀਂ ਕਰਨ ਦਿੰਦਾ ਅਤੇ ਕਦੇ ਰਾਤ ਨੂੰ ਸੌਣ ਨਹੀਂ ਦਿੰਦਾ। ਇਹ ਇਨਸਾਨ ਦੇ ਸਰੀਰ ’ਤੇ ਕੱਟਦਾ ਤਾਂ ਹੈ ਹੀ ਸਗੋਂ ਕਈ ਵਾਰ ਕੰਨਾਂ ਨੇੜੇ ਭੀਂ-ਭੀਂ ਕਰਕੇ ਵੀ ਪ੍ਰੇਸ਼ਾਨ ਕਰ ਦਿੰਦਾ ਹੈ ਅਤੇ ਇਨਸਾਨ ਦਾ ਸਾਰਾ ਧਿਆਨ ਇਸ ਆਵਾਜ਼ ’ਤੇ ਲੱਗ ਜਾਂਦਾ ਹੈ, ਜਿਸ ਕਾਰਨ ਉਸ ਦੀ ਨੀਂਦ ਉਟਲ ਜਾਂਦੀ ਹੈ। ਇਹ ਸਿਰਫ਼ ਨੀਂਦ ਵਿੱਚ ਹੀ ਵਿਘਨ ਨਹੀਂ ਪਾਉਂਦਾ ਸਗੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਫੈਲਾਉਂਦਾ ਹੈ। ਹੁਣ ਤਾਂ ਡਾਕਟਰ ਵੀ ਅਕਸਰ ਕਹਿ ਦਿੰਦੇ ਹਨ ਕਿ ਮਲੇਰੀਏ ਦਾ ਸੀਜ਼ਨ ਚੱਲ ਰਿਹਾ ਹੈ ਜਾਂ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ। ਪਰ ਤੁਸੀਂ ਇਹ ਗੌਰ ਕੀਤਾ ਹੋਵੇਗਾ ਕਿ ਇਕੱਠੇ ਬੈਠੇ ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਮੇਰੇ ਮੱਛਰ ਘੱਟ ਲੜ ਰਿਹਾ ਹੈ ਜਾਂ ਕੋਈ ਕਹਿੰਦਾ ਹੈ ਮੇਰੇ ਬਹੁਤ ਲੜ ਰਿਹਾ ਹੈ। ਆਖ਼ਰ ਮੱਛਰ ਕਿਸੇ ਨੂੰ ਘੱਟ ਅਤੇ ਕਿਸੇ ਨੂੰ ਵੱਧ ਕਿਉਂ ਕੱਟਦਾ ਹੈ। ਵੱਧ ਕੱਟਣ ਵਾਲਿਆਂ ਨੂੰ ਆਪਾਂ ਅਕਸਰ ਕਹਿ ਦਿੰਦੇ ਹਨ ਕਿ ਇਸ ਦਾ ਖੂਨ ਮਿੱਠਾ ਹੈ। ਪਰ ਸਵਾਲ ਇਹ ਹੈ ਕਿ ਮੱਛਰ ਨੂੰ ਇਹ ਸਭ ਕਿਵੇਂ ਪਤਾ ਲੱਗਦਾ ਹੈ ਕਿ ਕਿਸ ਇਨਸਾਨ ਨੂੰ ਵੱਧ ਕੱਟਣਾ ਹੈ ਅਤੇ ਕਿਸ ਨੂੰ ਘੱਟ ਕੱਟਣਾ ਹੈ ਜਾਂ ਨਹੀਂ ਕੱਟਣਾ।

ਆਈ ਆਈ ਟੀ ਕਾਨਪੁਰ ਦੇ ਮਹਿਤਾ ਫੈਮਿਲੀ ਸੈਂਟਰ ਫਾਰ ਇੰਜਨੀਅਰਿੰਗ ਇਨ ਮੈਡੀਸਨ ਵਿੱਚ ਪ੍ਰੋਫੈਸਰ ਨਿਤਿਨ ਗੁਪਤਾ ਦੀ ਪ੍ਰਯੋਗਸ਼ਾਲਾ ਵਿੱਚ ਅੱਜਕੱਲ੍ਹ ਇੱਕ ਰਿਸਰਚ ਹੋ ਰਹੀ ਹੈ। ਆਈ ਆਈ ਟੀ ਕਾਨਪੁਰ ਦੇ ਵਿਗਿਆਨੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੱਛਰ ਮਨੁੱਖੀ ਸਰੀਰ ਦੀ ਗੰਧ/ਸਮੈੱਲ ਰਾਹੀਂ ਕਿਸੇ ਖਾਸ ਕਿਸਮ ਦੇ ਵਿਅਕਤੀ ਤੱਕ ਕਿਵੇਂ ਪਹੁੰਚਦਾ ਹੈ? ਕੀ ਮੱਛਰ ਇਨਸਾਨ ਦੀ ਗੰਧ ਨੂੰ ਪਛਾਣਦਾ ਹੈ? ਪਤਾ ਲੱਗਿਆ ਹੈ ਕਿ ਵਿਗਿਆਨੀ ਇਹ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹੀ ਕਿਹੜੀ ਗੰਧ ਹੈ ਜਿਹੜੀ ਮੱਛਰ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਮੱਛਰ ਉਸ ਨੂੰ ਪਹਿਚਾਣਦਾ ਕਿਵੇਂ ਹੈ? ਭਾਵ ਉਸ ਵਿੱਚ ਅਜਿਹਾ ਕਿਹੜਾ ਸੈਂਸਰ ਹੁੰਦਾ ਹੈ, ਜਿਸ ਤੋਂ ਉਸ ਨੂੰ ਕਿਸੇ ਖਾਸ ਕਿਸਮ ਦੇ ਵਿਅਕਤੀ ਨੂੰ ਕੱਟਣ ਦੀ ਸੂਚਨਾ ਮਿਲਦੀ ਹੈ। ਵਿਗਿਆਨੀ ਇਹ ਸਮਝਣਾ ਚਾਹੁੰਦੇ ਹਨ ਕਿ ਮੱਛਰ ਕੀ ਸੁੰਘਦਾ ਹੈ? ਮੱਛਰ ਦਾ ਦਿਮਾਗ਼ ਉਸ ਗੰਧ ਨੂੰ ਕਿਵੇਂ ਪਛਾਣਦਾ ਹੈ ਅਤੇ ਉਸ ਤੋਂ ਬਾਅਦ ਦਿਮਾਗ਼ ਵਿੱਚ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ਅਤੇ ਉਸ ਤੋਂ ਬਾਅਦ ਮੱਛਰ ਦਾ ਵਤੀਰਾ ਕਿੱਦਾਂ ਦਾ ਹੋ ਜਾਂਦਾ ਹੈ?

Advertisement

ਇਸ ਖੋਜ ਨਾਲ ਮੱਛਰਾਂ ਨੂੰ ਕੰਟਰੋਲ ਕਰਨ ਦੇ ਤਰੀਕੇ ਵੀ ਮਿਲ ਸਕਦੇ ਹਨ, ਜਿਸ ਤਹਿਤ ਭਵਿੱਖ ਵਿੱਚ ਮੱਛਰਾਂ ਦੇ ਇਨਸਾਨਾਂ ਨੂੰ ਕੱਟਣ ਤੋਂ ਰੋਕਣ ਲਈ ਨਵੇਂ ਉਪਾਅ ਲੱਭੇ ਜਾ ਸਕਦੇ ਹਨ। ਇਹ ਖੋਜ ਚਿਕਨਗੁਨੀਆ, ਮਲੇਰੀਆ ਤੇ ਡੇਂਗੂ ਆਦਿ ਬਿਮਾਰੀਆਂ ਦੀ ਰੋਕਥਾਮ ਵਿੱਚ ਇੱਕ ਵੱਡਾ ਰੋਲ ਅਦਾ ਕਰ ਸਕਦੀ ਹੈ।

Advertisement

ਸੰਪਰਕ: 80049-10000

Advertisement
×