ਐਡਹਾਕ ਲੈਕਚਰਾਰਾਂ ਨਾਲ ਵਿਤਕਰਾ ਕਿਉਂ ?

ਐਡਹਾਕ ਲੈਕਚਰਾਰਾਂ ਨਾਲ ਵਿਤਕਰਾ ਕਿਉਂ ?

ਰਾਜਵੰਤ ਕੌਰ

ਪੰਜਾਬ ਦੇ ਬਹੁਤ ਸਾਰੇ ਯੋਗਤਾ ਪ੍ਰਾਪਤ ਐਡਹਾਕ ਕਾਲਜ ਲੈਕਚਰਾਰ/ਅਸਿਸਟੈਂਟ ਪ੍ਰੋਫੇਸਰ ਪ੍ਰਾਈਵੇਟ ਕਾਲਜਾਂ ’ਚ ਪੜ੍ਹਾ ਰਹੇ ਹਨ। ਰੈਗੂਲਰ ਸਟਾਫ ਨਾਲੋਂ ਇਨ੍ਹਾਂ ਅਧਿਆਪਕਾਂ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਹੈ ਪਰ ਸਹੂਲਤਾਂ ਉਨ੍ਹਾਂ ਵਾਲੀਆਂ ਨਹੀਂ ਮਿਲਦੀਆਂ। ਇਨ੍ਹਾਂ ਨੂੰ ਇਤਫਾਕੀਆ ਛੁੱਟੀ ਮਹੀਨੇ ’ਚ ਇੱਕ ਹੀ ਦਿੱਤੀ ਜਾਂਦੀ ਹੈ ਹੋਰ ਕੋਈ ਮੈਡੀਕਲ ਆਦਿ ਛੁੱਟੀ ਦੀ ਵਿਵਸਥਾ ਨਹੀਂ ਹੁੰਦੀ। ਬਿਮਾਰ ਤਾਂ ਇਹ ਸਟਾਫ ਵੀ ਹੋ ਸਕਦਾ ਹੈ, ਲੇਡੀਜ਼ ਸਟਾਫ ਨੂੰ ਸਾਲ ’ਚ ਨਵੀਂ ਭਰਤੀ ਹੋਣ ਦੇ ਨਾਤੇ ਵੀ ਸਾਲ ’ਚ ਵੀਹ ਛੁੱਟੀਆਂ ਦੇਣ ਦਾ ਸਰਕਾਰੀ ਨਿਯਮ ਹੈ। ਇਥੇ ਸਮਾਨਤਾ ਦੇ ਅਧਿਕਾਰ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਜਾਂਦਾ ਹੈ। ਪ੍ਰਾਈਵੇਟ ਕਾਲਜਾਂ ’ਚ ਛੁੱਟੀਆਂ ਦੌਰਾਨ ਐਡਹਾਕ ਸਟਾਫ ਦੀ ਕੋਈ ਨਾ ਕੋਈ ਡਿਊਟੀ ਲਾ ਕੇ ਬੁਲਾਇਆ ਜਾਂਦਾ ਹੈ। ਇਹ ਤਕਰੀਬਨ ਐਡਹਾਕ ਸਟਾਫ ਨਾਲ ਹੀ ਹੁੰਦਾ ਹੈੈ।

ਆਮ ਪ੍ਰਾਇਵੇਟ ਕਾਲਜਾਂ ’ਚ ਵਿਦਿਆਰਥੀਆਂ ਦੀ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਐਡਹਾਕ ਸਟਾਫ ਨੂੰ ਰੀਲੀਵ ਕਰ ਦਿੱਤਾ ਜਾਂਦਾ ਹੈ, ਪੈਸੇ ਬਚਾਉਣ ਲਈ ਤਿੰਨ ਚਾਰ ਮਹੀਨੇ ਦੀ ਬਰੇਕ ਪਾ ਦਿੱਤੀ ਜਾਂਦੀ ਹੈ। ਜੇਕਰ ਤਨਖਾਹ ਨਹੀਂ ਦੇਣੀ ਤਾਂ ਘੱਟੋ ਘੱਟ ਇਹ ਸਮਾਂ ਤਜ਼ਰਬਾ ਸਰਟੀਫੀਕੇਟ ’ਚ ਤਾਂ ਗਿਣਿਆ ਜਾਣਾ ਚਾਹੀਦਾ ਹੈ ਪਰ ਇਨ੍ਹਾਂ ਐਡਹਾਕ ਅਧਿਆਪਕਾ ਤੋਂ ਪ੍ਰੀਖਿਆ ਡਿਊਟੀਆਂ, ਪੇਪਰ ਮਾਰਕਿੰਗ ਆਦਿ ਦਾ ਕੰਮ ਲੈ ਲਿਆ ਜਾਂਦਾ ਹੈ। ਪ੍ਰਾਈਵੇਟ ਕਾਲਜਾਂ ਦੀਆਂ ਮੈਨੇਜਮੇਂਟ ਕਮੇਟੀਆਂ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਦੋਂ ਕਿ ਬਹੁਤੇ ਕਾਲਜਾਂ ਦੇ ਨਾਂ ਗੁਰੂਆਂ ਦੇ ਨਾਵਾਂ ਜਾਂ ਧਰਮਾਂ ਨਾਲ ਸਬੰਧਤ ਹਨ ਤਾਂ ਫਿਰ ਅਸੀਂ ਗੁਰੂਆਂ/ਭਗਤਾਂ ਦੇ ਦਰਸਾਏ ਰਸਤਿਆਂ ਤੋਂ ਕਿਉਂ ਭਟਕ ਰਹੇ ਹਾਂ। ਧਾਰਮਿਕ ਸੰਸਥਾਵਾਂ ਅਧੀਨ ਚਲਾਏ ਜਾ ਰਹੇ ਕਾਲਜਾਂ ਵਿੱਚ ਵੀ ਐਡਹਾਕ ਸਟਾਫ ਨਾਲ ਵਿਤਕਰੇ ਵਾਲਾ ਵਿਵਹਾਰ ਕੀਤਾ ਜਾਂਦਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ। ਕਈ ਵਾਰੀ ਮੀਟਿੰਗਾਂ, ਕਾਨਫਰੰਸਾਂ, ਸੈਮੀਨਾਰਾਂ, ਕਾਲਜ ਫੰਕਸ਼ਨਾਂ ਵਿੱਚ ਐਡਹਾਕ ਸਟਾਫ ਨੂੰ ਸਿਰਫ ਪ੍ਰਬੰਧ ਕਰਨ ’ਤੇ ਹੀ ਡਿਊਟੀਆਂ ਲਾਈਆਂ ਜਾਂਦੀਆਂ ਹਨ ਪਰ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਕਿਨਾਰ ਹੀ ਕਰ ਦਿੱਤਾ ਜਾਂਦਾ ਹੈ।

ਸੰਸਥਾ ਦੇ ਮੁਖੀ/ਮੈਨੇਜਰ/ਵਿਭਾਗ ਮੁਖੀ ਆਦਿ ਨੂੰ ਇਨ੍ਹਾਂ ਕਾਲਜਾਂ ਦੇ ਸਮੂਹ ਸਟਾਫ ਨਾਲ ਬਰਾਬਰ ਦਾ ਵਰਤਾਉ ਕਰਨ ’ਚ ਫਰਾਖਦਿਲੀ ਦਿਖਾਉਣੀ ਚਾਹੀਦੀ ਹੈ। ਵਿਦਿਆਰਥੀਆਂ ਸਾਹਮਣੇ ਕਦੇ ਵੀ ਜ਼ਲੀਲ ਨਹੀਂ ਕਰਨਾ ਚਾਹੀਦਾ, ਜਦੋਂ ਕਿ ਐਡਹਾਕ ਸਟਾਫ ਦੀ ਯੋਗਤਾ ਵੀ ਕੋਈ ਘੱਟ ਨਹੀਂ ਹੁੰਦੀ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਅਦਾਰਿਆਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਬਣਦੀਆਂ ਸਹੂਲਤਾਂ ਆਪਣੇ ਸਟਾਫ ਨੂੰ ਦੇ ਸਕਣ ਕਿਉਂਕਿ ਸਰਕਾਰ ਦੇ ਕਰਨ ਵਾਲੀਆਂ ਜ਼ਿੰਮੇਵਾਰੀਆਂ ਨੂੰ ਇਹ ਸੰਸਥਾਵਾਂ ਨਿਭਾਅ ਰਹੀਆਂ ਹਨ। ਸਰਕਾਰ ਨੂੰ ਵੀ ਸਰਕਾਰੀ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਖਾਲ਼ੀ ਪਈਆਂ ਪੋਸਟਾਂ ਜਨਤਕ ਕਰਕੇ ਭਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨੀ ਚਾਹੀਦੀ ਹੈ, ਜਿਸ ਨਾਲ ਉਚੇਰੀ ਯੋਗਤਾ ਪ੍ਰਾਪਤ ਨੌਜਵਾਨਾਂ ਅੰਦਰ ਪਾਈ ਜਾਣ ਵਾਲੀ ਨਿਰਾਸ਼ਤਾ ਨੂੰ ਠੱਲ੍ਹ ਪਾਈ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All