DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਨੀਤ ਸਿੰਘ ਤੇ ਸਿਆਮੀ ਖੇਰ ਨੇ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ

ਵਿਨੀਤ ਕੁਮਾਰ ਸਿੰਘ ਤੇ ਸਿਆਮੀ ਖੇਰ ਨੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵਿਨੀਤ ਨੇ ਇੰਸਟਾਗ੍ਰਾਮ ’ਤੇ ਸਟੋਰੀ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਪੋਸਟ ’ਚ ਅਦਾਕਾਰ ਨੇ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਕਰਵਾਏ ਗਏ ਧਾਰਮਿਕ...

  • fb
  • twitter
  • whatsapp
  • whatsapp
Advertisement

ਵਿਨੀਤ ਕੁਮਾਰ ਸਿੰਘ ਤੇ ਸਿਆਮੀ ਖੇਰ ਨੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵਿਨੀਤ ਨੇ ਇੰਸਟਾਗ੍ਰਾਮ ’ਤੇ ਸਟੋਰੀ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਪੋਸਟ ’ਚ ਅਦਾਕਾਰ ਨੇ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਕਰਵਾਏ ਗਏ ਧਾਰਮਿਕ ਸਮਗਮ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਨਾਲ ਫਿਲਮ ਦੇ ‘ਕਲੈਪਰ ਬੋਰਡ’ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਇਸ ਪੋਸਟ ਦੀ ਕੈਪਸ਼ਨ ’ਚ ਅਦਾਕਾਰ ਨੇ ਲਿਖਿਆ,‘‘ਇਸ ਖੂਬਸੂਰਤ ਕਹਾਣੀ ਨੂੰ ਤੁਹਾਡੇ ਸਭ ਦੇ ਸਾਹਮਣੇ ਲਿਆਉਣ ਲਈ ਮੈਂ ਬਹੁਤ ਉਤਸ਼ਾਹਿਤ ਹਾਂ।’’ ਵਿਕਰਮ ਫਡਨੀਸ ਵੱਲੋਂ ਨਿਰੇਦਸ਼ਤ ਇਸ ਫਿਲਮ ਦਾ ਹਾਲੇ ਕੋਈ ਨਾਂ ਜਾਂ ਟਾਈਟਲ ਨਹੀਂ ਰੱਖਿਆ ਗਿਆ। ਇਸ ਫ਼ਿਲਮ ’ਚ ਤਾਹੀਰ ਰਾਜ ਭਸੀਨ ਵੀ ਕੰਮ ਕਰ ਰਿਹਾ ਹੈ। ਸਿਆਮੀ ਖੇਰ ਛੇਤੀ ਹੀ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੇ ਨਾਲ ‘ਹੈਵਾਨ’ ਫ਼ਿਲਮ ’ਚ ਵੀ ਨਜ਼ਰ ਆਏਗੀ। ਵਿਨੀਤ ਕੁਮਾਰ ਹਾਲ ਹੀ ’ਚ ਆਈ ਫ਼ਿਲਮ ‘ਤੇਰੇ ਇਸ਼ਕ ਮੇਂ’ ’ਚ ਨਜ਼ਰ ਆਏ ਸਨ। ਨਵੰਬਰ ਮਹੀਨੇ ਰਿਲੀਜ਼ ਹੋਈ ਇਸ ਫ਼ਿਲਮ ’ਚ ਕ੍ਰਿਤੀ ਸੈਨਨ ਅਤੇ ਧਨੁਸ਼ ਅਹਿਮ ਕਿਰਦਾਰਾਂ ’ਚ ਸਨ। ਵਿਨੀਤ ਨੇ ਇਸ ਫ਼ਿਲਮ ’ਚ ਵੀ. ਸ਼ੇਖਾਵਤ ਦਾ ਕਿਰਦਾਰ ਨਿਭਾਇਆ ਸੀ।

Advertisement
Advertisement
×