‘ਗੰਧਾਰੀ’ ਦੇ ਕਿਰਦਾਰ ਨੂੰ ਮੁੜ ਘੜਨ ਦੀ ਕੋਸ਼ਿਸ਼ ਕੀਤੀ: ਕਨਿਕਾ
ਲੇਖਕ ਤੇ ਨਿਰਮਾਤਾ ਕਨਿਕਾ ਢਿੱਲੋਂ ਦਾ ਕਹਿਣਾ ਹੈ ਕਿ ਉਸ ਦੀ ਨਵੀਂ ਫਿਲਮ ‘ਗੰਧਾਰੀ’ ਦਾ ਉਦੇਸ਼ ਹਿੰਦੂ ਮਹਾਕਾਵਿ ਮਹਾਭਾਰਤ ਦੇ ਮਿਥਿਹਾਸਕ ਪਾਤਰ ਨੂੰ ਸੁਰਜੀਤ ਕਰਨਾ ਸੀ, ਇਕ ਅਜਿਹੇ ਕਿਰਦਾਰ ਵਜੋਂ ਜੋ ਸਮਕਾਲੀ ਦੁਨੀਆ ਵਿੱਚ ਆਪਣੀ ਲੜਾਈ ਲੜਦਾ ਹੈ। ਕਾਲਪਨਿਕ ਸ਼ਹਿਰ...
ਲੇਖਕ ਤੇ ਨਿਰਮਾਤਾ ਕਨਿਕਾ ਢਿੱਲੋਂ ਦਾ ਕਹਿਣਾ ਹੈ ਕਿ ਉਸ ਦੀ ਨਵੀਂ ਫਿਲਮ ‘ਗੰਧਾਰੀ’ ਦਾ ਉਦੇਸ਼ ਹਿੰਦੂ ਮਹਾਕਾਵਿ ਮਹਾਭਾਰਤ ਦੇ ਮਿਥਿਹਾਸਕ ਪਾਤਰ ਨੂੰ ਸੁਰਜੀਤ ਕਰਨਾ ਸੀ, ਇਕ ਅਜਿਹੇ ਕਿਰਦਾਰ ਵਜੋਂ ਜੋ ਸਮਕਾਲੀ ਦੁਨੀਆ ਵਿੱਚ ਆਪਣੀ ਲੜਾਈ ਲੜਦਾ ਹੈ। ਕਾਲਪਨਿਕ ਸ਼ਹਿਰ ਜੌਏਪੁਰਾ ’ਤੇ ਆਧਾਰਿਤ ਇਹ ਫ਼ਿਲਮ ਬਾਣੀ (ਤਾਪਸੀ ਪੰਨੂ) ਦੀ ਕਹਾਣੀ ਦੁਆਲੇ ਘੁੰਮਦੀ ਹੈ ਜੋ ਆਪਣੀ ਅਗਵਾ ਧੀ ਨੂੰ ਤਲਾਸ਼ ਰਹੀ ਹੈ ਤੇ ਇਹ ਤਲਾਸ਼ ਉਸ ਨੂੰ ਅਜਿਹੀ ਖ਼ਤਰਨਾਕ ਅਸਲੀਅਤ ਦਾ ਸਾਹਮਣਾ ਕਰਵਾਉਂਦੀ ਹੈ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਫਿਲਮ ਦੇ ਨਿਰਦੇਸ਼ਕ ਦੇਵਾਸ਼ੀਸ਼ ਮਖੀਜਾ ਹਨ, ਜੋ ‘ਅੱਜੀ’, ‘ਭੌਂਸਲੇ’ ਅਤੇ ‘ਜੋਰਮ’ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਫਿਲਮ ਦੀ ਕਹਾਣੀ ਕਨਿਕਾ ਢਿੱਲੋਂ ਨੇ ਲਿਖੀ ਹੈ। ਇੰਟਰਵਿਊ ਵਿੱਚ ਢਿੱਲੋਂ ਨੇ ਕਿਹਾ, ‘ਮੈਂ ਗੰਧਾਰੀ ਦੇ ਉਸ ਮੂਲ ਰੂਪ ਨੂੰ ਬਰਕਰਾਰ ਨਹੀਂ ਰੱਖਣਾ ਚਾਹੁੰਦੀ ਸੀ ਜੋ ਸਾਨੂੰ ਮਹਾਭਾਰਤ ਵਿੱਚ ਦਿਖਾਇਆ ਗਿਆ ਹੈ। ਇਸੇ ਲਈ ਮੈਂ ਉਸ ਨੂੰ ਆਪਣੇ ਸੰਸਾਰ ਵਿੱਚ, ਆਪਣੇ ਕੁਰੂਕਸ਼ੇਤਰ ਵਿੱਚ ਦੁਬਾਰਾ ਘੜਨ ਦੀ ਕੋਸ਼ਿਸ਼ ਕੀਤੀ ਹੈ।’’ ਢਿੱਲੋਂ ਇਸ ਤੋਂ ਪਹਿਲਾਂ ਤਾਪਸੀ ਪੰਨੂ ਲਈ ‘ਰਸ਼ਮੀ ਰਾਕੇਟ’, ‘ਹਸੀਨ ਦਿਲਰੁਬਾ’ ਅਤੇ ‘ਫਿਰ ਆਈ ਹਸੀਨ ਦਿਲਰੁਬਾ’ ਵਰਗੀਆਂ ਔਰਤ-ਪ੍ਰਧਾਨ ਫ਼ਿਲਮਾਂ ਲਿਖ ਚੁੱਕੀ ਹੈ। ਲੇਖਿਕਾ ਨੇ ਕਿਹਾ ਕਿ ਉਹ ਗੰਧਾਰੀ ਦੀ ਜਾਣੀ-ਪਛਾਣੀ ਵਿਆਖਿਆ ਤੋਂ ਅੱਗੇ ਵਧਣਾ ਚਾਹੁੰਦੀ ਸੀ।’’

