‘ਵਧ 2’ ਦਾ ਟਰੇਲਰ ਰਿਲੀਜ਼
ਦਰਸ਼ਕਾਂ ਵੱਲੋਂ ਉਡੀਕੀ ਜਾ ਰਹੀ ਫਿਲਮ ‘ਵਧ 2’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਸੰਜੈ ਮਿਸ਼ਰਾ ਅਤੇ ਨੀਨਾ ਗੁਪਤਾ ਨੇ ਮੁੱਖ ਕਿਰਦਾਰ ਅਦਾ ਕੀਤੇ ਹਨ। ਇਸ ਵਿੱਚ ਅਪਰਾਧ ਦੀ ਸਾਜ਼ਿਸ਼, ਹੱਤਿਆ, ਇਨਸਾਫ਼ ਤੋਂ ਇਲਾਵਾ ਕਈ ਪੱਖਾਂ...
ਦਰਸ਼ਕਾਂ ਵੱਲੋਂ ਉਡੀਕੀ ਜਾ ਰਹੀ ਫਿਲਮ ‘ਵਧ 2’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਸੰਜੈ ਮਿਸ਼ਰਾ ਅਤੇ ਨੀਨਾ ਗੁਪਤਾ ਨੇ ਮੁੱਖ ਕਿਰਦਾਰ ਅਦਾ ਕੀਤੇ ਹਨ। ਇਸ ਵਿੱਚ ਅਪਰਾਧ ਦੀ ਸਾਜ਼ਿਸ਼, ਹੱਤਿਆ, ਇਨਸਾਫ਼ ਤੋਂ ਇਲਾਵਾ ਕਈ ਪੱਖਾਂ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਸੰਜੈ ਮਿਸ਼ਰਾ ਨੇ ਸ਼ੰਭੂਨਾਥ ਅਤੇ ਨੀਨਾ ਗੁਪਤਾ ਨੇ ਮੰਜੂ ਦਾ ਕਿਰਦਾਰ ਨਿਭਾਇਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਮੰਜੂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਉਸ ਦਾ ਪਤੀ ਉਸ ਨੂੰ ਬਾਹਰ ਕੱਢਣ ਲਈ ਖ਼ਤਰਨਾਕ ਕਾਰਵਾਈ ਨੂੰ ਅੰਜਾਮ ਦਿੰਦਾ ਹੈ। 2.25 ਮਿੰਟ ਦੇ ਇਸ ਟਰੇਲਰ ਵਿੱਚ ਸ਼ੰਭੂਨਾਥ ਇੱਕ ਵਾਰਦਾਤ ਨੂੰ ਅੰਜਾਮ ਦਿੰਦਾ ਹੋਇਆ ਅਤੇ ਪੁਲੀਸ ਤੋਂ ਬਚਦਾ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂਕਿ ਮੰਜੂ ਕੈਦੀ ਦੇ ਰੂਪ ਵਿੱਚ ਦਿਖਾਈ ਗਈ ਹੈ। ਇਸ ਦੇ ਨਾਲ ਹੀ ਮੰਜੂ ਨੂੰ ਆਪਣੇ ਪਤੀ ਨਾਲ ਅਪਰਾਧ ਵਿੱਚ ਸ਼ਾਮਲ ਹੁੰਦਿਆਂ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਕੁਮਦ ਮਿਸ਼ਰਾ, ਅਕਸ਼ੈ ਡੋਗਰਾ, ਅਮਿੱਤ ਕੇ ਸਿੰਘ, ਸ਼ਿਲਪਾ ਸ਼ੁਕਲਾ ਅਤੇ ਯੋਗਿਤਾ ਬਿਹਾਨੀ ਵੀ ਨਜ਼ਰ ਆਉਣਗੇ। ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਫਿਲਮ ਦੀ ਚੰਗੀ ਕਹਾਣੀ ਨੂੰ ਬਿਹਤਰੀਨ ਕਲਾਕਾਰਾਂ ਨੇ ਦਰਸ਼ਕਾਂ ਤੱਕ ਲਿਆਂਦਾ ਹੈ। ਇਸ ਫਿਲਮ ਦਾ ਨਿਰਮਾਣ ਲਭ ਰਾਜਨ ਅਤੇ ਅੰਕੁਰ ਗਰਗ ਨੇ ਕੀਤਾ ਹੈ। ਇਹ ਫਿਲਮ 6 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

