DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਫਿਲਮ ‘ਰਾਮਾਇਣ’ ਦਾ ਟਰੇਲਰ ਰਿਲੀਜ਼

ਭਾਰਤ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਫ਼ਿਲਮ ‘ਰਾਮਾਇਣ’ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਅੰਦਾਜ਼ਨ 4 ਹਜ਼ਾਰ ਕਰੋੜ ਰੁਪਏ ਦੇ ਬਜਟ ਨਾਲ ਬਣੀ ਇਹ ਦੋ ਭਾਗਾਂ ਵਾਲੀ ਇਸ ਫਿਲਮ ਦਾ ਨਿਰਦੇਸ਼ਨ ‘ਦੰਗਲ’ ਦੇ ਨਿਰਦੇਸ਼ਕ...

  • fb
  • twitter
  • whatsapp
  • whatsapp
Advertisement

ਭਾਰਤ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਫ਼ਿਲਮ ‘ਰਾਮਾਇਣ’ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਅੰਦਾਜ਼ਨ 4 ਹਜ਼ਾਰ ਕਰੋੜ ਰੁਪਏ ਦੇ ਬਜਟ ਨਾਲ ਬਣੀ ਇਹ ਦੋ ਭਾਗਾਂ ਵਾਲੀ ਇਸ ਫਿਲਮ ਦਾ ਨਿਰਦੇਸ਼ਨ ‘ਦੰਗਲ’ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਨੇ ਕੀਤਾ ਹੈ। ਇਹ ਫਿਲਮ ਨਾਮਿਤ ਮਲਹੋਤਰਾ ਦੇ ਪ੍ਰਾਈਮ ਫੌਕਸ ਸਟੂਡੀਓਜ਼ ਅਤੇ ਅੱਠ ਵਾਰ ਆਸਕਰ ਐਵਾਰਡ ਜਿੱਤਣ ਵਾਲੇ ਵੀ ਐੱਫ ਐਕਸ ਸਟੂਡੀਓ ਡੀ ਐੱਨ ਈ ਜੀ ਵੱਲੋਂ ਅਦਾਕਾਰ ਯਸ਼ ਦੇ ਮੌਂਸਟਰ ਮਾਈਂਡ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਚਾਰ ਮਿੰਟ ਦਾ ਇਹ ਟਰੇਲਰ ਰਾਵਣ ਦੇ ਕਿਰਦਾਰ ਨਾਲ ਸ਼ੁਰੂ ਹੁੰਦਾ ਹੈ, ਜਿਸ ਨੂੰ ਦੱਖਣੀ ਭਾਰਤ ਦੇ ਸੁਪਰਸਟਾਰ ਯਸ਼ ਨੇ ਨਿਭਾਇਆ ਹੈ। ਉਹ ਧਰਤੀ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣਨ ਲਈ ਲੜਾਈ ਲੜਦਾ ਹੈ ਅਤੇ ਇਸ ਤੋਂ ਬਾਅਦ ਅਯੁੱਧਿਆ ਦੇ ਰਾਜਾ ਦਸ਼ਰਥ ਦਾ ਜ਼ਿਕਰ ਆਉਂਦਾ ਹੈ। ਰਣਬੀਰ ਕਪੂਰ ਰਾਮ ਦੇ ਕਿਰਦਾਰ ਵਿੱਚ ਉਦੋਂ ਸਾਹਮਣੇ ਆਉਂਦਾ ਹੈ, ਜਿੱਥੇ ਉਹ ਤੀਰਅੰਦਾਜ਼ੀ ਕਰ ਰਿਹਾ ਹੁੰਦਾ ਹੈ। ਫਿਰ ਸੀਤਾ ਸਵਯੰਬਰ ਤੋਂ ਬਾਅਦ ਕੈਕੇਈ ਰਾਮ ਲਈ 14 ਸਾਲ ਦੇ ਬਨਵਾਸ ਦੀ ਮੰਗ ਕਰਦੀ ਹੈ। ਕੈਕੇਈ ਦਾ ਭੂਮਿਕਾ ਲਾਰਾ ਦੱਤਾ ਨੇ ਨਿਭਾਈ ਹੈ। ਫਿਲਮ ’ਚ ਲਕਸ਼ਮਣ ਦੀ ਭੂਮਿਕਾ ਰਵੀ ਦੂਬੇ ਨੇ ਨਿਭਾਈ ਹੈ। ਫ਼ਿਲਮ ਵਿੱਚ ਹਨੂੰਮਾਨ ਦਾ ਕਿਰਦਾਰ ਸਨੀ ਦਿਓਲ ਨਿਭਾ ਰਹੇ ਹਨ ਪਰ ਉਨ੍ਹਾਂ ਨੂੰ ਇਸ ਟਰੇਲਰ ’ਚ ਨਹੀਂ ਦਿਖਾਇਆ ਗਿਆ। ਫਿਲਮ ਦੇ ਹੋਰ ਕਲਾਕਾਰਾਂ ਵਿੱਚ ਅਜਿੰਕਿਆ ਦਿਓ ਅਤੇ ਕੁਨਾਲ ਕਪੂਰ ਸ਼ਾਮਲ ਹਨ। ਫਿਲਮ ‘ਰਾਮਾਇਣ ਪਾਰਟ ਵਨ’ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।

Advertisement

Advertisement
Advertisement
×