ਰਾਣੀ ਮੁਖਰਜੀ ਦੀ ‘ਮਰਦਾਨੀ 3’ ਦਾ ਟ੍ਰੇਲਰ ਰਿਲੀਜ਼
ਫਿਲਮ ‘ਮਰਦਾਨੀ 3’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 3 ਮਿੰਟ 16 ਸਕਿੰਟ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਰਾਣੀ ਮੁਖਰਜੀ ਦੀ ਦਲੇਰ ਅਤੇ ਨਿਡਰ ਪੁਲੀਸ ਅਫ਼ਸਰ ਸ਼ਿਵਾਨੀ ਸ਼ਿਵਾਜੀ ਰਾਏ ਦੇ ਰੂਪ ਵਿੱਚ ਵਾਪਸੀ ਨਾਲ ਹੁੰਦੀ ਹੈ ਜੋ ਲਾਪਤਾ ਕੁੜੀਆਂ ਨੂੰ...
ਫਿਲਮ ‘ਮਰਦਾਨੀ 3’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 3 ਮਿੰਟ 16 ਸਕਿੰਟ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਰਾਣੀ ਮੁਖਰਜੀ ਦੀ ਦਲੇਰ ਅਤੇ ਨਿਡਰ ਪੁਲੀਸ ਅਫ਼ਸਰ ਸ਼ਿਵਾਨੀ ਸ਼ਿਵਾਜੀ ਰਾਏ ਦੇ ਰੂਪ ਵਿੱਚ ਵਾਪਸੀ ਨਾਲ ਹੁੰਦੀ ਹੈ ਜੋ ਲਾਪਤਾ ਕੁੜੀਆਂ ਨੂੰ ਬਾਲ ਤਸਕਰੀ ਦੇ ਜਾਲ ਵਿੱਚੋਂ ਕੱਢਣ ਲਈ ‘ਸਮੇਂ ਦੇ ਵਿਰੁੱਧ’ ਲੜਾਈ ਲੜਦੀ ਹੈ। ਫਿਲਮ ’ਚ ਸ਼ਿਵਾਨੀ ਇੱਕ ਭਿਆਨਕ ਅਪਰਾਧਿਕ ਨੈੱਟਵਰਕ ਦਾ ਸਾਹਮਣਾ ਕਰਦੀ ਹੈ ਜੋ ਕੁੜੀਆਂ ਨੂੰ ਅਗਵਾ ਕਰਨ ਦਾ ਧੰਦਾ ਚਲਾਉਂਦਾ ਹੈ। ਸ਼ਿਵਾਨੀ ਇਸ ਨੈੱਟਵਰਕ ਨੂੰ ਤੋੜਨ ਲਈ ਸਬੂਤ ਲੱਭਦੀ ਰਹਿੰਦੀ ਹੈ ਜਿਸ ਦੌਰਾਨ ਉਸ ਦਾ ਸਾਹਮਣਾ ਬੇਰਹਿਮ, ਦੁਸ਼ਟ ਅਤੇ ਸ਼ਕਤੀਸ਼ਾਲੀ ‘ਅੰਮਾ’ ਨਾਲ ਹੁੰਦਾ ਹੈ ਜੋ ਇੱਕ ਭਿਖਾਰੀ ਮਾਫੀਆ ਦੀ ਸਰਗਣਾ ਹੈ। ਉਹ ਜ਼ਿਆਦਾਤਰ ਬੱਚੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ। ਕੁੜੀਆਂ ਨੂੰ ਬਚਾਉਣ ਦੀ ਆਪਣੀ ਅਟੱਲ ਇੱਛਾ ਬਿਰਤੀ ਨਾਲ ਸ਼ਿਵਾਨੀ ਸ਼ਿਵਾਜੀ ਰਾਏ ਅਪਰਾਧ ਦੀ ਦੁਨੀਆ ਵਿੱਚ ਡੂੰਘਾਈ ਨਾਲ ਉੱਤਰ ਜਾਂਦੀ ਹੈ। ਫਿਲਮ ਵਿੱਚ ਅਦਾਕਾਰਾ ਮਲਿਕਾ ਪ੍ਰਸਾਦ ਖਲਨਾਇਕ ਦੇ ਰੂਪ ’ਚ ‘ਅੰਮਾ’ ਵਜੋਂ ਕਿਰਦਾਰ ਨਿਭਾਉਂਦੀ ਹੈ। ਫਿਲਮ ‘ਸ਼ੈਤਾਨ’ ਵਿੱਚ ਵਧੀਆ ਅਦਾਕਾਰੀ ਵਜੋਂ ਜਾਣੀ ਜਾਂਦੀ ਜਾਨਕੀ ਬੋਦੀਵਾਲਾ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ।

