‘ਗਣੇਸ਼ ਡਸਟ ਟੂ ਸਟਾਰਡਸਟ’ ਦਾ ਟ੍ਰੇਲਰ ਰਿਲੀਜ਼
ਨ੍ਰਿਤ ਨਿਰਦੇਸ਼ਕ ਤੇ ਫਿਲਮਸਾਜ਼ ਗਣੇਸ਼ ਅਚਾਰੀਆ ਨੇ ਨਿਰਦੇਸ਼ਕ ਦੇ ਤੌਰ ’ਤੇ ਆਪਣੀ ਆਉਣ ਵਾਲੀ ਫਿਲਮ ‘ਗਣੇਸ਼ ਡਸਟ ਟੂ ਸਟਾਰਡਸਟ’ ਦਾ ਟ੍ਰੇਲਰ ਰਿਲੀਜ਼ ਕੀਤਾ। ਇਹ ਫਿਲਮ ਗਣੇਸ਼ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਫਿਲਮ ਗਣੇਸ਼ ਦੇ ਬੌਲੀਵੁੱਡ ਵਿੱਚ ਮੋਹਰੀ ਕੋਰੀਓਗ੍ਰਾਫਰ ਬਣਨ ਦੇ...
ਨ੍ਰਿਤ ਨਿਰਦੇਸ਼ਕ ਤੇ ਫਿਲਮਸਾਜ਼ ਗਣੇਸ਼ ਅਚਾਰੀਆ ਨੇ ਨਿਰਦੇਸ਼ਕ ਦੇ ਤੌਰ ’ਤੇ ਆਪਣੀ ਆਉਣ ਵਾਲੀ ਫਿਲਮ ‘ਗਣੇਸ਼ ਡਸਟ ਟੂ ਸਟਾਰਡਸਟ’ ਦਾ ਟ੍ਰੇਲਰ ਰਿਲੀਜ਼ ਕੀਤਾ। ਇਹ ਫਿਲਮ ਗਣੇਸ਼ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਫਿਲਮ ਗਣੇਸ਼ ਦੇ ਬੌਲੀਵੁੱਡ ਵਿੱਚ ਮੋਹਰੀ ਕੋਰੀਓਗ੍ਰਾਫਰ ਬਣਨ ਦੇ ਸਫ਼ਰ ਨੂੰ ਦਰਸਾਉਂਦੀ ਹੈ। ਅਚਾਰੀਆ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਹ ਫਿਲਮ ਉਨ੍ਹਾਂ ਦੇ ਸੰਘਰਸ਼ਾਂ, ਕੁਰਬਾਨੀਆਂ ਅਤੇ ਦ੍ਰਿੜ੍ਹ ਇਰਾਦੇ ਨੂੰ ਬਿਆਨ ਕਰਦੀ ਹੈ ਜਦ ਉਹ ਹਿੰਦੀ ਸਿਨੇਮਾ ’ਚ ਪਛਾਣ ਬਣਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਰਹੇ ਸਨ। ਇਹ ਫਿਲਮ ਉਦਯੋਗ ਵਿੱਚ ਉਨ੍ਹਾਂ ਦੇ ਉਭਾਰ ਨੂੰ ਦਰਸਾਉਂਦੀ ਹੈ ਅਤੇ ਰਸਤੇ ਵਿੱਚ ਆਈਆਂ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ। ਫਿਲਮ ਵਿੱਚ ਸ਼ਿਵਾਂਸ਼ੂ ਸੋਨੀ, ਆਲੋਕ ਸ਼ਾਅ, ਸੁਕੰਨਿਆ ਕਾਲਨ ਅਤੇ ਸਾਕਸ਼ੀ ਪਾਵਸਕਰ ਦੀ ਵੀ ਅਹਿਮ ਭੂਮਿਕਾ ਹੈ। ਫਿਲਮ 11 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਅਚਾਰੀਆ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੈਂ ਹਮੇਸ਼ਾ ਮੰਨਦਾ ਰਿਹਾ ਹਾਂ ਕਿ ਹਰ ਕਿਸੇ ਨੂੰ ਸੁਪਨੇ ਦੇਖਣ ਦਾ ਹੱਕ ਹੈ, ਪਰ ਸੁਪਨੇ ਸਿਰਫ਼ ਦੇਖਣ ਨਾਲ ਪੂਰੇ ਨਹੀਂ ਹੁੰਦੇ। ਤੁਹਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਅਤੇ ਅੱਗੇ ਵਧਦੇ ਰਹਿਣਾ ਪੈਂਦਾ ਹੈ, ਭਾਵੇਂ ਸਫ਼ਰ ਕਿੰਨਾ ਵੀ ਔਖਾ ਕਿਉਂ ਨਾ ਹੋ ਜਾਵੇ। ਇਹੀ ਉਹ ਭਾਵਨਾ ਹੈ ਜਿਸ ਨੂੰ ਅਸੀਂ ‘ਗਣੇਸ਼ ਡਸਟ ਟੂ ਸਟਾਰਡਸਟ’ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਨੂੰ ਉਮੀਦ ਹੈ ਕਿ ਜੋ ਵੀ ਇਸ ਨੂੰ ਦੇਖੇਗਾ, ਉਸ ਨੂੰ ਇਸ ਵਿੱਚ ਆਪਣੇ ਸੁਪਨਿਆਂ, ਸੰਘਰਸ਼ਾਂ ਅਤੇ ਇੱਛਾਵਾਂ ਦਾ ਕੁਝ ਹਿੱਸਾ ਜ਼ਰੂਰ ਮਿਲੇਗਾ।’’

